ਸੰਤ ਨਿਰੰਕਾਰੀ ਮਿਸ਼ਨ ਵੱਲੋਂ ਵਿਖੇ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ।

ਸੰਤ ਨਿਰੰਕਾਰੀ ਮਿਸ਼ਨ ਵੱਲੋਂ ਵਿਖੇ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ।

ਚੋਹਲਾ ਸਾਹਿਬ 26 ਮਈ 2024 (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
 ਅੱਜ ਸੰਤ ਨਿਰੰਕਾਰੀ ਸਤਿਸੰਗ ਭਵਨ ਤਰਨ ਤਾਰਨ ਵਿਖੇ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਖੂਨਦਾਨ ਕੈਂਪ ਦਾ ਉਦਘਾਟਨ ਰਾਕੇਸ਼ ਸੇਠੀ ਜ਼ੋਨਲ ਇੰਚਾਰਜ ਸੰਤ ਨਿਰੰਕਾਰੀ ਮੰਡਲ, ਜ਼ੋਨ 13 ਏ ਅੰਮ੍ਰਿਤਸਰ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਜਿਸ ਵਿੱਚ ਸੰਤ ਨਿਰੰਕਾਰੀ ਮਿਸ਼ਨ ਦੇ ਸ਼ਰਧਾਲੂ ਭਗਤਾਂ, ਸੇਵਾਦਾਰਾਂ ਦੁਆਰਾ ਸਵੈਇੱਛਾ ਅਤੇ ਨਿਰਸਵਾਰਥ ਭਾਵ ਨਾਲ ਖੂਨਦਾਨ ਕੀਤਾ ਗਿਆ। ਰਾਕੇਸ਼ ਸੇਠੀ ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਖੂਨਦਾਨ ਕੈਂਪ ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜਦੇ ਆਸ਼ੀਰਵਾਦਾਂ, ਪ੍ਰੇਰਨਾ ਅਤੇ ਸਿੱਖਿਆਵਾਂ ਸਦਕਾ ਲਗਾਇਆ ਜਾ ਰਿਹਾ ਹੈ। ਅਜਿਹੇ ਖੂਨਦਾਨ ਕੈਂਪਾਂ ਦਾ ਆਯੋਜਨ ਨਿਰੰਕਾਰੀਮਿਸ਼ਨ ਵੱਲੋਂ ਸਾਰਾ ਸਾਲ ਅੰਮ੍ਰਿਤਸਰ ਜ਼ੋਨ ਸਮੇਤ ਦੇਸ਼ਭਰ ਵਿੱਚ ਕੀਤਾ ਜਾਂਦਾ ਹੈ । ਇਸ ਸਾਲ 24 ਅਪ੍ਰੈਲ ਨੂੰ ਮਾਨਵ ਏਕਤਾ ਦਿਵਸ ੋਤੇ ਇਸ ਮਹਾਂ ਅਭਿਆਨ ਦੀ ਸ਼ੁਰੂਆਤ ਕਰਦਿਆਂ ਸਤਿਗੁਰੂ ਮਾਤਾ ਜੀ ਨੇ ਕਿਹਾ ਕਿ ਖੂਨਦਾਨ ਇੱਕ ਸਮਾਜਿਕ ਕਾਰਕ ਨਹੀਂ ਬਲਕਿਲਲ ਮਨੁੱਖਤਾ ਦਾ ਇੱਕ ਦੈਵੀ ਗੁਣ ਹੈ ਜੋ ਯੋਗਦਾਨ ਦੀ ਭਾਵਨਾ ਨੂੰ ਦਰਸਾਉਂਦਾ ਹੈ। ਖੂਨਦਾਨ ਨਿਰਸਵਾਰਥ ਸੇਵਾ ਦਾ ਅਜਿਹਾ ਸੁੰਦਰ ਉਪਦੇਸ਼ ਹੈ ਜਿਸ ਵਿੱਚ ਕੇਵਲ ਸਰਬੱਤ ਦੇ ਭਲੇ ਦੀ ਇੱਛਾ ਹੀ ਮਨ ਵਿੱਚ ਹੁੰਦੀ ਹੈ। ਫਿਰ ਦਿਲ ਵਿਚ ਇਹ ਭਾਵਨਾ ਪੈਦਾ ਨਹੀਂ ਹੁੰਦੀ ਕਿ ਸਿਰਫ਼ ਸਾਡੇ ਰਿਸ਼ਤੇਦਾਰ ਜਾਂ ਸਾਡਾ ਪਰਿਵਾਰ ਹੀ ਮਹੱਤਵਪੂਰਨ ਹੈ, ਸਗੋਂ ਸਾਰਾ ਸੰਸਾਰ ਸਾਡਾ ਪਰਿਵਾਰ ਬਣ ਜਾਂਦਾ ਹੈ। ਰਾਜੇਸ਼ ਕੁਮਾਰ ਸੰਯੋਜਕ, ਸੰਤ ਨਿਰੰਕਾਰੀ ਮੰਡਲ, ਭਿੱਖੀਵਿੰਡ ਨੇ ਦੱਸਿਆ ਕਿ ਨਿਰੰਕਾਰੀ ਮਿਸ਼ਨ ਵਿੱਚ ਖੂਨਦਾਨ ਕੈਂਪਾਂ ਦੀ ਸ਼ੁਰੂਆਤ 1986 ਵਿੱਚ ਸਤਿਗੁਰੂ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਨੇ ਆਪ ਖੂਨਦਾਨ ਕਰਕੇ ਕੀਤੀ ਅਤੇ ੋਖੂਨ ਨਾਲੀਆਂ ਵਿੱਚ ਨਹੀਂ ਸਗੋਂ ਨਾੜੀਆਂ ਵਿੱਚ ਵਹਿਣਾ ਚਾਹੀਦਾ ਹੈੋ ਦਾ ਸੰਦੇਸ਼ ਦਿੱਤਾ। ਨਿਰੰਕਾਰੀ ਮਹਾਤਮਾ ਆਪਣਾ ਖੂਨਦਾਨ ਕਰਕੇ ਸਮੁੱਚੀ ਮਨੁੱਖਤਾ ਨਾਲ ਆਪਣਾ ਰਿਸ਼ਤਾ ਕਾਇਮ ਕਰ ਰਹੇ ਹਨ। ਸ੍ਰੀ ਪ੍ਰੇਮ ਜੀ, ਸਥਾਨਕ ਮੁਖੀ ਨੇ ਦੱਸਿਆ ਕਿ ੋਮਾਨਵ ਨੂੰ ਮਾਨਵ ਹੋਵੇ ਪਿਆਰਾ, ਇੱਕ ਦੂਜੇ ਦਾ ਬਣੀਏ ਸਹਾਰਾੋ ਦਾ ਸੰਦੇਸ਼ ਸਾਨੂੰ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਕੋਲੋਂ ਪ੍ਰਾਪਤ ਹੋਇਆ ਹੈ। ਸੰਤ ਨਿਰੰਕਾਰੀ ਮਿਸ਼ਨ ਲਗਾਤਾਰ ਇਹ ਉਪਰਾਲੇ ਕਰਦਾ ਆ ਰਿਹਾ ਹੈ ਅਤੇ ਇਸੇ ਲੜੀ ਵਿੱਚ ਅੱਜ ਇਸ ਖੂਨਦਾਨ ਕੈਂਪ ਵਿੱਚ ਸਿਵਲ ਹਸਪਤਾਲ, ਅੰਮ੍ਰਿਤਸਰ, ਬਲੱਡ ਬੈਂਕ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਅਤੇ ਸਿਵਲ ਹਸਪਤਾਲ, ਪੱਟੀ ਦੀ ਬਲੱਡ ਬੈਂਕ ਦੀ ਟੀਮ ਨੇ 345 ਯੂਨਿਟ ਖੂਨ ਇਕੱਤਰ ਕੀਤਾ। ਸ੍ਰੀ ਲਖਵਿੰਦਰ ਸਿੰਘ ਖੇਤਰੀ ਸੰਚਾਲਕ ਤਰਨਤਾਰਨ ਨੇ ਸੇਵਾਦਲ ਅਤੇ ਸਮੂਹ ਖੂਨਦਾਨੀਆਂ ਦਾ ਧੰਨਵਾਦ ਕੀਤਾ।