ਗ਼ਜ਼ਲ / ਜਨਕਪ੍ਰੀਤ ਬੇਗੋਵਾਲ

ਗ਼ਜ਼ਲ / ਜਨਕਪ੍ਰੀਤ ਬੇਗੋਵਾਲ

ਆਦਮੀ ਦਾ ਜ਼ਿਹਨ ਰੋਸ਼ਨ ਕਰਦੀਆਂ ਨੇ ਪੁਸਤਕਾਂ।

ਸੱਚ ਦੀ ਹਾਮੀ ਸਦਾ ਹੀ ਭਰਦੀਆਂ ਨੇ ਪੁਸਤਕਾਂ।

 

ਜਾਬਰਾਂ ਜੋਰਾਵਰਾਂ ਦੇ ਜਬਰ ਤੋਂ ਘਬਰਾ ਕੇ ਵੀ,

ਮਰਦੀਆਂ ਨਾ ਪੁਸਤਕਾਂ ਨਾ ਭਰਦੀਆਂ ਨੇ ਪੁਸਤਕਾਂ।

 

ਪੁਸਤਕਾਂ ਦੀ ਧਾਰ ਹੁੰਦੀ ਤੇਜ਼ ਹੈ ਤਲਵਾਰ ਤੋਂ,

ਝੂਠ ਤੇ ਹਥਿਆਰ ਵਾਗੂੰ ਵਰ੍ਹਦੀਆਂ ਨੇ ਪੁਸਤਕਾਂ।

 

ਫ਼ਤਵੇਂ ਲੱਗਣ ਬੈਨ ਲੱਗਣ ਜਾਂ ਜ਼ਲਾਵਤਨੀ ਮਿਲੇ,

ਇਸ ਤਰ੍ਹਾਂ ਦੇ ਵੀ ਤਮਾਸ਼ੇ ਜਰਦੀਆਂ ਨੇ ਪੁਸਤਕਾਂ।

 

ਸੂਲੀ ਉਤੇ ਚੜ੍ਹਦੀਆਂ ਤੇ ਚੌਕਾਂ ਵਿੱਚ ਕੁਝ ਸੜਦੀਆਂ,

ਤਾਂ ਵੀ ਆਪਣਾ ਫ਼ਰਜ਼ ਪੂਰਾ ਕਰਦੀਆਂ ਨੇ ਪੁਸਤਕਾਂ।

 

ਜਿੱਤ ਦੇ ਪਰਚਮ ਕਿਤਾਬਾਂ ‘ਚੋਂ ਸਦਾ ਹੀ ਨਿਕਲਦੇ,

ਕੌਣ “ਬੇਗੋਵਾਲ” ਆਖੇ ਹਰਦੀਆਂ ਨੇ ਪੁਸਤਕਾਂ।

 

ਜਨਕਪ੍ਰੀਤ ਬੇਗੋਵਾਲ