ਖ਼ਤਾਂ ਦੇ ਮੌਸਮ ਓ ਮੁਹੱਬਤਾਂ ਦੇ ਮੌਸਮ ---ਰਣਜੀਤ ਕੌਰ ਗੁੱਡੀ ਤਰਨ ਤਾਰਨ
Sat 21 Dec, 2019 0ਖ਼ਤਾਂ ਦੇ ਮੌਸਮ ਓ ਮੁਹੱਬਤਾਂ ਦੇ ਮੌਸਮ
ਖੱਤ ਆਇਆ ਸੋਹਣੇ ਸੱਜਣਾ ਦਾ
ਕਦੇ ਰਖਨੀ ਆਂ ਕਦੇ ਪੜ੍ਹਨੀ ਆਂ
ਹੁੰਦਾ ਸੀ ਉਦੋ ਖਤਾਂ ਦਾ ਮੌਸਮ ਜੋ ਜਿਆਦਾਤਰ ਇਕਸਾਰ ਰਹਿੰਦਾ ਸੀ।ਡਾਕੀਆ ਡਾਕ ਲਾਇਆ “ ਖੁਸ਼ੀ ਕਾ ਪੈਗਾਮ ਕਹੀਂ ਸੋਗਵਾਰ ਲਾਇਆ॥ ਪ੍ਰੇਮ ਪੱਤਰਾਂ ਦੀ ਖਾਸ ਚਾਅ੍ਹ ਰਹਿੰਦੀ ਸੀ।ਡਾਕੀਆ ਲਿਫਾਫਾ ਦੇਖ ਮਜ਼ਮੂਨ ਭਾਂਪ ਲੈਂਦਾ ਸੀ।ਨਿਮ੍ਹੀ ਜਿਹੀ ਖਚਰੀ ਮੁਸਕਾਨ ਸਹਿਤ ਉਹ ਪ੍ਰੇਮ ਪੱਤਰ ਫੜਾ ਕੇ ਚਲਾ ਜਾਂਦਾ।ਕੁਦਰਤੀ ਮੌਸਮਾਂ ਦਾ ਨਜ਼ਲਾ ਖਤਾਂ ਦੇ ਮੌਸਮ ਨੂੰ ਵੀ ਧੁੰਦਲਾ ਕਰ ਗਿਆ।
ਜਗਾਹ ਜਗਾਹ ਟੰਗੇ ਲਾਲ ਰੰਗੇ ਲੈਟਰ ਬਾਕਸ ਦੁਆਵਾਂ ਲੈਂਦੇ ,ਸ਼ੁਭ ਇਛਾਵਾਂ ਦੇਂਦੇ ਲਗਦੇ।
ਚੌਥੀ ਪਾਸ ਕਰਨ ਵਾਲੇ ਵੀ ਏਨੀ ਕੁ ਉਰਦੂ ਤੇ ਪੰਜਾਬੀ ਜਾਣ ਲੈਂਦੇ ਸਨ ਕਿ ਵਧੀਆ ਰੱਸਭਰਿਆ ਖੱਤ ਲਿਖ ਸਕਣ ਜੋ ਕਿ ਅੱਜ ਦੇ ਅੇਮ.ਏ ਪਾਸ ਚਾਰ ਅੱਖਰ ਵੀ ਪੜ੍ਹਨ ਯੋਗ ਨਹੀਂ ਲਿਖ ਸਕਦੇ।ਖੱਤ ਲਿਖਣ ਭੇਜਣ ਦੀਆਂ ਬਹੁਤ ਮਿਸਾਲਾਂ ਮਿਲਦੀਆਂ ਹਨ
ਰੁਸਿਆਂ ਨੂੰ ਖੱਤ ਮਨਾ ਲੈਂਦੇ ਤੇ ਕਦੇ ਕਦਾਈਂ ਰੁਸਾ ਵੀ ਦੇਂਦੇ।ਖੱਤ ਮਿੱਠੈ ਵੀ ਹੁੰਦੇ ਤੇ ਗੁਸਤਾਖ ਵੀ।ਮੁਹੱਬਤਾਂ ਦੇ ਮੌਸਮ ਵਿੱਚ ਖਤਾਂ ਵਿਚਲੀ ਗੁਸਤਾਖੀ ਮੋਹ ਲੈਂਦੀ ।
ਖਲੀਲ ਜਿਬਰਾਨ ਅਰਬੀ ਤੇ ਅੰਗਰੇਜੀ ਦਾ ਸਾਹਿਤਕਾਰ ਸੀ।ਉਸ ਦੀਆਂ ਉਚ ਪਾਏ ਦੀਆਂ ਰਚਨਾਂਵਾਂ ਵਿਚਲੀਆਂ /ਸਿਖਿਆਵਾਂ ਬਣ ਅੱਜ ਵੀ ਸਮਾਜਿਕ ਸਰੋਕਾਰ ਵਾਂਗ ਪ੍ਰਵਾਣਿਤ ਹਨ।ਅਰਬੀ ਤੇ ਅੰਗਰੇਜੀ ਵਿੱਚ ਲੇਖ ਲਿਖਣਾ ਖਲੀਲ ਦਾ ਪਹਿਲਾ ਪਿਆਰ ਸੀ।ਉਹ ਆਪਣੇ ਲੇਖ ਅਖਬਾਰ ਵਿੱਚ ਛਪਣ ਵਾਸਤੇ ਕਾਹਿਰਾ ( ਮਿਸਰ) ਭੇਜਦਾ ਸੀ।ਇਸੇ ਅਖਬਾਰ ਵਿੱਚ “’ਮੇ ਜਿਆਦ’ ਵੀ ਲੇਖ ਲਿਖਦੀ ਸੀ ,ਮੇਜਿਆਦ ਅਰਬੀ ਭਾਸ਼ਾ ਦੀ ਉੱਚ ਕੋਟੀ ਦੀ ਵਿਦਵਾਨ ਸੀ।ਉਹ ਆਪਣੇ ਘਰ ਵਿੱਚ ਅਕਸਰ ਲੇਖਕਾਂ ਦੀ ਮਹਿਫਲ ਲਗਾਉਂਦੀ ਅਲੋਚਨਾ ਸਲੋਚਨਾ ਤੇ ਗੋਸ਼ਟੀਆਂ ਕਰਾਉਂਦੀ,ਤੇ ਅਖਬਾਰ ਰਾਹੀਂ ਦੂਰ ਦੂਰ ਤੱਕ ਪੁਚਾਉਂਦੀ।
ਅਖਬਾਰ ਵਿਚੋਂ ਹੀ ਮੇਜਿਆਦ ਨੇ ਖਲੀਲ ਨੂੰ ਪਾਇਆ।ਉਹ ਕੇਵਲ ਪੱਤਰਾਂ ਰਾਹੀਂ ਹੀ ਖਲੀਲ ਦੇ ਇੰਨਾ ਪਾਸ ਆ ਗਈ ਕਿ ਉਹ ਦੋਨੋ ਪ੍ਰੇਮ ਵਿੱਚ ਰੰਗੇ ਗਏ।ਦੋਨਾ ਨੇ ਆਪਣੇ ਜਿਹਨ ਵਿਚ ਆਪਣੇ ਪਿਆਰ ਦੇ ਮੁਜੱਸਮੇ ਆਪਣੀ ਦਿਲੀ ਕਲਪਨਾ ਅਨੁਸਾਰ ਮਨ ਚਾਹੇ ਬਣਾ ਲਏ ਸਨ।॥ਖਲੀਲ ਦੇ ਮਨ ਵਿੱਚ ਮੇਜਿਆਦ ਦੀ ਸੂਰਤ ਸੀਰਤ ਤੇ ਸਖ਼ਸ਼ੀਅਤ ਵਿੱਚ ਇਕ ਪੂਰਬ ਦੀ ਇਸਤਰੀ ਦਾ ਸੋਲਾਂ ਕਲਾ ਸੰਪੂਰਨ ਮੁਜੱਸਮਾ ਵੱਸ ਗਿਆ ਸੀ।
ਤੇ ਇਹ ਬਿਲਕੁਲ ਸਹੀ ਤਸਵੀਰ ਸੀ।ਮੇਜਿਆਦ ਦਾ ਚਿਤਰਣ ਕੁਝ ਐੇਸਾ ਹੀ ਸੀ ਕਿ ਮਨੁੱਖ ਤਾਂ ਕੀ ਫਰਿਸ਼ਤੇ ਵੀ ਹਸਰਤ ਕਰਨ ਲਗੇ ਕਿ ‘ਕਾਸ਼! ਉਹ ਮਨੁਖ ਹੁੰਦੇ ! ਤਾਂ ਮੇਜਿਆਦ ਉਹਨਾਂ ਦੀ ਪ੍ਰੇਮਿਕਾ ਹੁੰਦੀ!
ਖਲੀਲ ਜਿਬਰਾਨ ਦੇ ਲਿਖੇ ਅੱਖਰ ਮੇਜਿਆਦ ਦੀ ਜਿੰਦਗੀ ਦਾ ਕੇਂਦਰ ਬਣ ਗਏ ਇਸ ਤਰਾਂ ਹੀ ਮੇਜਿਆਦ ਦੇ ਖੱਤ ਖਲੀਲ ਦੀ ਜਿੰਦਗੀ ਦਾ ਅਹਿਮ ਹਿੱਸਾ ਹੋ ਗਏ।ਅੱਖਰੀ ਜਾਣ ਪਹਿਚਾਣ ਰੂਹਾਨੀ ਪ੍ਰੀਤ ਹੋ ਨਿਬੜੀ।ਕਿਥੇ ਮਿਸਰ ਤੇ ਕਿਥੇ ਅਮਰੀਕਾ-ਹਜਾਰਾਂ ਮੀਲ਼ ਦਾ ਫਾਸਲਾ ਵਿਚਕਾਰ ਸਮੁੰਦਰ ਤੇ ਰੇਗਿਸਤਾਨ ਜੋ ਉਹਨਾਂ ਨੂੰ ਰੂਬਰੂ ਨਹੀਂ ਸੀ ਹੋਣ ਦੇਂਦਾ।ਉਹਨਾਂ ਦੀ ਰੁਹਾਨੀ ਪ੍ਰੀਤ ਪੂਰੇ 21 ਸਾਲ ਰੂਹ ਤੋਂ ਰੂਹ ਤੱਕ ਨਿਭੀ।ਇੰੇਨੇ ਸਾਲ ਵਿੱਚ ਉਹ ਇਕ ਵਾਰ ਵੀ ਨਹੀਂ ਸਨ ਮਿਲੇ ਤੇ ਨਾਂ ਹੀ ਕਦੇ ਬੋਲ ਸਾਂਝੇ ਕੀਤੇ।ਖੱਤਾਂ ਰਾਹੀਂ ਉਹ ਸਾਹੀਂ ਸਾਹ ਲੈਂਦੇ ਸਨ ਤੇ ਇਕ ਦੂਜੇ ਨੂੰ ਅੰਗ ਸੰਗ ਮਹਿਸੂੁਸ ਕੇ ਮੁਹੱਬਤਾਂ ਦੇ ਮੌਸਮਾਂ ਦਾ ਆਨੰਦ ਮਾਣਦੇ ਸਨ।ਇਸ ਮਿਜਾਜ਼ੀ ਪਿਆਰ ਨੂੰ ‘ਅੱਖਰੀ ਪ੍ਰੀਤ’ਨਾਮ ਦੇਣਾ ਢੁੱਕਵਾਂ ਰਹੇਗਾ
ਇਕੀ ਸਾਲ ਤੱਕ ਦੋਨਾਂ ਦੀ ਅੱਖਰੀ ਪ੍ਰੀਤ ਦਾ ਹਾਲ ਇਹ ਸੀ-
ਤੇਰਾ ਖ਼ਤ ਲੇ ਕੇ ਸਨਮ=ਪਾਂਵ ਕਹੀਂ ਰਖਤੇ ਹੈ ਕਹੀਂ ਪੜਤੇ ਹੈਂ ਕਦਮ”
ਖਲੀਲ ਜਿਬਰਾਨ ਦੀ ਮੌਤ (1931) ਦੀ ਖ਼ਬਰ ਸੁਣਦੇ ਹੀ ਮੇਜਿਆਦ ਗਹਿਰੇ ਸਦਮੇ ਚ ਗੁਮ ਹੋ ਗਈ।ਕੁਝ ਦੇਰ ਮੰਜੇ ਤੇ ਰਹਿਣ ਬਾਦ ਉਹ ਵੀ ਪ੍ਰਲੋਕ ਚਲੀ ਗਈ ਤੇ ਇਹ ਅੱਖਰੀ ਪ੍ਰੀਤ ਰੂਹਾਨੀ ਪ੍ਰੀਤ ਬਣ ਰੂਹ ਬ -ਰੂਹ ਹੋ ਗਈ।
ਇਸ ਖੱਤੋ ਖਿਤਾਬਤ ਮੁਹੱਬਤ ਦੀ ਮਿਸਾਲ ਤੋਂ ਅਹਿਸਾਸ ਹੁੰਦਾ ਹੈ ਕਿ ਕਲਮ ਨਾਲ ਲਿਖੀ ਇਸ਼ਕ ਇਬਾਰਤ ਕਿੰਨੀ ਸੁਹਜਮਈ ,ਸਹਿਜਮਈ ਸੁਖਮਈ ਤੇ ਆਨੰਦਮਈ ਹੁੰਦੀ ਹੈ।ਲਿਖੀ ਹੋਈ ਮੁਹੱਬਤ ਸੁੱਚੀਆਂ ਭਾਵਨਾਂਵਾ ਵਿੱਚ ਟੁੱਬੀ ਲਾ ਕੇ ਤਾਰੀ ਹੁੰਦੀ ਹੈ। ਅਜੋਕੇ ਜਮਾਨੇ ਨੇ ਐਂਵੇ ਹੀ ਕਲਮ ਛੱਡ ਕੇ ਵਟਸਐਪ ਈਮੇਲ ਅਪਨਾ ਲਈ ।ਪਰ ਤੂੰ ਇੰਜ ਨਾਂ ਕਰੀਂ ।
ਤੂੰ ਮੈਨੂੰ ਖ਼ਤ ਲਿਖੀਂ ਵਾਸਤਾ ਈ ਦਿਲ ਦਾ ਦਿਲ ਵਾਲਿਆ
ਮੈਨੂੰ ਖ਼ਤ ਲਿਖੀਂ
ਦੁਨੀਆਦਾਰੀ ਦੇ ਝਮੇਲਿਆ ਨੂੰ ਪਾਸੇ ਰੱਖ
ਤੂੰ ਮੈਨੂੰ ਖੱਤ ਲਿਖੀਂ
ਸੁਣ -ਹਰੇ ਰੰਗ ਨਾਲ ਖਤ ਲਿਖ ਚਿੱਟੇ ਵਿੱਚ ਲਿਫਾਫੇ ਪਾ
ਬਾਹਰ ਮੇਰਾ ਸਿਰਨਾਵਾਂ ਪਾ-ਤੇ ਅੰਦਰ
ਆਪਣਾ ਸਿਰਨਾਵਾਂ ਪਾ ਇਕ ਲਿਫਾਫਾ ਨਾਲ ਪਾ
ਚਿਪਕਾ ਕੇ ਦੋ ਟਿਕਟਾਂ ਜਾ ਡਾਕੇ ਪਾ
ਤੇ ਮੈਨੂੰ ਪੁੱਜ ਜਾਵੇ ਮੰਗੀਂ ਦੁਆ-
ਵਾਸਤਾ ਈ ਪਿਆਰ ਦਾ ਪਿਆਰਿਆ
ਮੈਨੂੰ ਖੱਤ ਲਿਖੀ
ਤੇਰਾ ਦੇਸ਼ ਬੇਗਾਨਾ ਮੈਂ ਨਾ ਜਾਣਾ
ਇਸ ਦੇਸ਼ ਤੂੰ ਕਦ ਆਣਾ ਮੈਂ ਨਾ ਜਾਣਾ
ਕਿਤੇ ਨਾਂ ਆਪਾ ਭੁੱਲ ਜਾਈਏ ਚੇਤਾ
ਤੂੰ ਮੈਨੂੰ ਖੱਤ ਲਿਖੀਂ
ਵਾਸਤਾ ਈ ਦਿਲਬਰਾ ਵਟਸਐਪ ਨਾ ਭੇਜੀਂ
ਨਾਂ ਮੁਕਣ ਦੇਵੀਂ ਖਤਾਂ ਦੇ ਮੌਸਮ ਮਹੁੱਬਤਾਂ ਦੇ ੰਮੌਸਮ
ਤੂੰ ਮੈਨੂੰ ਖਤ ਲਿਖੀਂ ਖਤ ਲਿਖੀਂ….
ਚਲਦੇ ਚਲਦੇ-- ਲੈ ਜਾ ਲੈ ਜਾ ਵੇ ਇਕ ਹੋਰ ਸੁਨੇਹਾ ਸੋਹਣੇ ਯਾਰ ਦਾ )
ਮੈਂ ਆਵਾਂਗਾ ਹਨੇਰੀਆ ਦੇ ਨਾਲ
ਦੀਵਾ ਫੇਰ ਵੀ ਤੂੰ ਬੰਨੇ ਤੇ ਬਾਲ ਰੱਖਣਾ
ਬੜੇ ਭੁੱਖੇ ਨੇ ਲੋਕ ਤਮਾਸ਼ਿਆਂ ਦੇ
ਕੋਈ ਤੇ ਹੁਨਰ ਕਮਾਲ ਰੱਖਣਾ॥==
ਰਣਜੀਤ ਕੌਰ ਗੁੱਡੀ ਤਰਨ ਤਾਰਨ
Comments (0)
Facebook Comments (0)