ਹਲੇ ਮੁੱਕਿਆ ਨੀ ਟੈਟੂ ਹੱਬ ਦਾ ਉਦਘਾਟਨ ਪ੍ਰਧਾਨ ਸੰਧੂ ਨੇ ਕੀਤਾ।
Wed 7 Feb, 2024 0ਚੋਹਲਾ ਸਾਹਿਬ 7 ਫਰਵਰੀ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਪੂਰੀ ਦੁਨੀਆ ਵਿੱਚ ਅੱਜ ਕੱਲ ਆਪਣੇ ਸਰੀਰ ਤੇ ਆਪਣੇ ਵੱਡ^ਵਡੇਰਿਆ ਤੇ ਹੋਰ ਦਿਲੋ ਚਾਉਣ ਵਾਲਿਆ ਦੇ ਟੈਟੂ ਬਣਾਉਣ ਦਾ ਸ਼ੌਕ ਦਿਨੋ ਦਿਨ ਵੱਧਦਾ ਜਾ ਰਿਹਾ ਹੈ।ਵਡਿਆ ਸ਼ਹਿਰਾ,ਕਸਬਿਆਂ ਵਿੱਚ ਅੱਜ ਅੱਜ ਕੱਲ ਥਾ ਥਾ ਤੇ ਟੈਟੂ ਹੱਬ ਖੁੱਲ ਗਏ ਹਨ।ਪਰ ਸਥਾਨਕ ਕਸਬੇ ਵਿੱਚ ਟੈਟੂ ਹੱਬ ਨਾ ਹੋਣ ਕਰਕੇ ਬਹੁਤ ਸਾਰੇ ਲੋਕਾ ਦੇ ਸ਼ੌਕ ਵਿੱਚੋ ਵਿੱਚ ਹੀ ਰਹਿ ਜਾਂਦੇ ਸਨ।ਇਸੇ ਕਰਕੇ ਇਸ ਘਾਟ ਨੂੰ ਪੂਰਾ ਕਰਨ ਲਈ ਪ੍ਰਸਿੱਧ ਟੈਟੂ ਆਰਟਿਸਟ ਨੋਵਾ ਨੇ ਸਥਾਨਕ ਬੱਸ ਸਟੈਂਡ ਚ,ਹਲੇ ਮੁੱਕਿਆ ਨੀ ਟੈਟੂ ਹੱਬ ਖੋਲ ਦਿੱਤਾ ਜਿਸ ਦਾ ਸ਼ੁੱਭ ਉਦਘਾਟਨ ਸੀਨੀਅਰ ਪੱਤਰਕਾਰ ਮਨਜੀਤ ਸਿੰਘ ਸੰਧੂ ਪ੍ਰਧਾਨ ਪ੍ਰੈਸ ਕਲੱਬ ਚੋਹਲਾ ਸਾਹਿਬ ਨੇ ਤਾੜੀਆ ਦੀ ਗੂੰਜ ਵਿੱਚ ਕੀਤਾ।ਇਸ ਮੌਕੇ ਸੰਧੂ ਨੇ ਕਿਹਾ ਹੁਣ ਇਲਾਕੇ ਦੇ ਲੋਕਾ ਤੇ ਖਾਸ ਕਰਕੇ ਨੌਜਵਾਨਾਂ ਨੂੰ ਆਪਣੇ ਸਰੀਰ ਤੇ ਟੈਟੂ ਬਣਾਉਣ ਲਈ ਦੂਰ ਦੁਰਾਡੇ ਜਾਣ ਦੀ ਲੋੜ ਨਹੀ ਕਿਉਂ ਕਿ ਇਹ ਟੈਟੂ ਆਰਟਿਸਟ ਚੰਡੀਗੜ੍ਹ ਤੇ ਹੋਰ ਵੱਡੇ ਵੱਡੇ ਸ਼ਹਿਰਾਂ ਚ ਕੰਮ ਕਰ ਕੇ ਤਜਰਬਾ ਹਾਸਲ ਕਰ ਕੇ ਇੱਕ ਤਜਰਬੇਕਾਰ ਆਰਟਿਸਟ ਬਣ ਚੁੱਕਾ ਹੈ।ਆਪਣੇ ਕਸਬੇ ਚ ਛੋਟੇ ਤੋ ਛੋਟਾ ਤੇ ਵੱਡੇ ਤੋ ਵੱਡਾ ਗੱਲ ਕੀ ਹਰ ਤਰਾ ਦਾ ਟੈਟੂ ਰਿਆਤੀ ਦਰ ਤੇ ਬਣਾ ਕੇ ਲੋਕਾ ਦੀ ਸੇਵਾ ਕਰੇਗਾ।ਇਸ ਮੌਕੇ ਪ੍ਰਧਾਨ ਸੰਧੂ ਤੋ ਇਲਾਵਾ ਸਰਪੰਚ ਮਹਿੰਦਰ ਸਿੰਘ ਚੰਬਾ,ਕੁਲਵਿੰਦਰ ਸਿੰਘ ਸੋਨਾ,ਪ੍ਰੀਤ ਸਿੰਘ,ਸੋਨਾ ਸਿੰਘ,ਅਸ਼ੋਕ ਕੁਮਾਰ, ਪ੍ਰਦੀਪ ਕੁਮਾਰ,ਮਨੀਮ ਉਰਫ ਗਿੱਪੀ ਗਰੇਵਾਲ ਗੋਪੀ,ਜਸਪਾਲ ਸਿੰਘ ਆਦਿ ਹਾਜ਼ਰ ਸਨ।ਅਖੀਰ ਚ ਨੋਵਾ ਆਰਟਿਸਟ ਨੇ ਪ੍ਰਧਾਨ ਸੰਧੂ ਤੇ ਆਏ ਪਤਵੰਤਿਆਂ ਨੂੰ ਸਨਮਾਨਿਤ ਕੀਤਾ।
Comments (0)
Facebook Comments (0)