ਮਹਾਂਪੁਰਖ ਸੰਤ ਬਾਬਾ ਦੇਵਾ ਸਿੰਘ ਦੀ ਮਿੱਠੀ ਯਾਦ ਵਿਚ ਸਾਲਾਨਾ ਬਰਸੀ ਸਮਾਗਮ ਹੋਇਆ।

ਮਹਾਂਪੁਰਖ ਸੰਤ ਬਾਬਾ ਦੇਵਾ ਸਿੰਘ ਦੀ ਮਿੱਠੀ ਯਾਦ ਵਿਚ ਸਾਲਾਨਾ ਬਰਸੀ ਸਮਾਗਮ ਹੋਇਆ।

ਚੋਹਲਾ ਸਾਹਿਬ, 7 ਫਰਵਰੀ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ) 
ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ ਸਰਹਾਲੀ ਸਾਹਿਬ ਦੇ ਮੌਜੂਦਾ ਮੁਖੀ ਸੰਤ ਬਾਬਾ ਸੁੱਖਾ ਸਿੰਘ ਤੇ ਸੰਤ ਬਾਬਾ ਹਾਕਮ ਸਿੰਘ ਜੀ ਦੀ ਅਗਵਾਈ ਵਿਚ ਸਚਖੰਡਵਾਸੀ ਸੰਤ ਬਾਬਾ ਦੇਵਾ ਸਿੰਘ ਦੀ ਮਿੱਠੀ ਯਾਦ ਵਿਚ ਗੁਰਦੁਆਰਾ ਫਲਾਹੀ ਸਾਹਿਬ, ਖਾਰਾ ਰੋਡ, ਚੋਹਲਾ ਸਾਹਿਬ ਵਿਖੇ ਸਾਲਨਾ ਬਰਸੀ ਮਨਾਈ ਗਈ। ਤਿੰਨ ਦਿਨਾ ਸਮਾਗਮ ਵਿਚ ਬੇਅੰਤ ਸੰਗਤਾਂ ਨੇ ਹਾਜ਼ਰੀ ਭਰੀ। ਜਥੇਦਾਰ ਪ੍ਰਿਤਪਾਲ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ, “ਮਿਤੀ 5 ਫਰਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ। 5 ਅਤੇ 6 ਫਰਵਰੀ ਦੀ ਰਾਤ 7 ਤੋਂ 10 ਵਜੇ ਬਾਬਾ ਪ੍ਰਗਟ ਸਿੰਘ ਅਤੇ ਭਾਈ ਹਰਦੀਪ ਸਿੰਘ ਚੋਹਲਾ ਸਾਹਿਬ ਨੇ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ। ਬੁੱਧਵਾਰ 7 ਫਰਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਦੀਵਾਨ ਸੱਜੇ, ਜਿਸ ਵਿਚ ਗਿਆਨੀ ਸਤਪਾਲ ਸਿੰਘ ਐਮ ਏ ਦਾ ਢਾਡੀ ਜਥਾ,  ਭਾਈ ਗੁਰਿੰਦਰਪਾਲ ਸਿੰਘ ਬੈਂਕਾ ਤੇ ਭਾਈ ਭਗਵੰਤ ਸਿੰਘ ਸੂਰਵਿੰਡ ਦਾ ਕਵੀਸ਼ਰੀ ਜਥਾ,ਬਾਬਾ ਪ੍ਰਗਟ ਸਿੰਘ (ਗੁ: ਲੂਆਂ ਸਾਹਿਬ ਵਾਲੇ) ਦਾ ਰਾਗੀ ਜਥਾ, ਭਾਈ ਕਰਤਾਰ ਸਿੰਘ ਕਿਰਤੀ ਸਭਰਾਵਾਂ ਵਾਲਿਆਂ ਦਾ ਕਵੀਸ਼ਰੀ ਜਥਾ ਅਤੇ ਹੋਰ ਪੰਥ ਪ੍ਰਸਿੱਧ ਕਥਾਵਾਚਕਾਂ ਨੇ ਸੰਗਤਾਂ ਨੂੰ ਨਿਹਾਲ ਕੀਤਾ। ਸਮਾਗਮ ਵਿਚ ਵੱਖ ਵੱਖ ਸੰਪਰਦਾਵਾਂ ਤੋਂ ਕਾਰ ਸੇਵਾ ਵਾਲੇ ਮਹਾਂਪੁਰਖ, ਨਿਹੰਗ ਸਿੰਘ ਜਥੇਬੰਦੀਆਂ ਅਤੇ ਨਿਰਮਲ ਸੰਪ੍ਰਦਾਇ ਦੇ ਸੰਤ ਮਹਾਂਪੁਰਖਾਂ ਨੇ ਹਾਜ਼ਰੀ ਭਰੀ। ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ , ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਅਤੇ ਸੰਤ ਬਾਬਾ ਹਾਕਮ ਸਿੰਘ ਨੇ ਸਾਲ 2023 ਵਿਚ ਆਏ ਹੜ੍ਹਾਂ ਦੌਰਾਨ ਜੋ ਟੁੱਟੇ ਦਰਿਆਵਾਂ ਦੇ ਬੰਨ੍ਹ ਬੰਨ੍ਹਣ ਦੀਆਂ ਸੇਵਾਵਾਂ ਨਿਭਾਈਆਂ, ਉਹਨਾਂ ਸੇਵਾਵਾਂ ਦੇ ਇਤਿਹਾਸ ਨੂੰ ਭਾਈ ਕਰਤਾਰ ਸਿੰਘ ਕਿਰਤੀ ਸਭਰਾਵਾਂ ਵਾਲਿਆਂ ਦਾ ਕਵੀਸ਼ਰੀ ਜਥੇ ਨੇ ਕਵਿਤਾ ਰਾਹੀਂ ਬਿਆਨ ਕੀਤਾ। ਇਸ ਮੌਕੇ ਭਾਈ ਭਗਵੰਤ ਸਿੰਘ ਸੂਰਵਿੰਡ ਦੇ ਕਵੀਸ਼ਰੀ ਜਥੇ ਨੇ ਦਸ਼ਮੇਸ਼ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਮਾਛੀਵਾੜੇ ਦੇ ਇਤਿਹਾਸ ਨੂੰ ਸੰਗਤਾਂ ਨਾਲ ਸਾਂਝਾ ਕੀਤਾ। ਭਰੇ ਦੀਵਾਨ ਵਿਚ  ਬਲਵਿੰਦਰ ਸਿੰਘ (ਮੈਂਬਰ ਪੰਚਾਇਤ), ਬਾਬਾ ਪ੍ਰਗਟ ਸਿੰਘ (ਗੁ: ਲੂਆਂ ਸਾਹਿਬ ਵਾਲੇ) ਬਾਬਾ ਜਗਤਾਰ ਸਿੰਘ ਸ਼ਹੀਦਾਂ ਸਾਹਿਬ ਵਾਲਿਆਂ ਨੇ ਸੰਤ ਬਾਬਾ ਸੁੱਖਾ ਸਿੰਘ ਨੂੰ ਹੜ੍ਹਾਂ ਵਿਚ ਨਿਭਾਈਆਂ ਸੇਵਾਵਾਂ ਬਦਲੇ ਸਨਮਾਨਤ ਕੀਤਾ। ਇਸ ਮੌਕੇ ਬਾਬਾ ਜੋਗਾ ਸਿੰਘ (ਬਾਬਾ ਬਕਾਲਾ ਵਾਲੇ), ਬਾਬਾ ਪ੍ਰਿਤਪਾਲ ਸਿੰਘ  (ਤਰਨਤਾਰਨ ਕਾਰ ਸੇਵਾ ਵਾਲੇ),  ਕਾਰਜ ਸਿੰਘ , ਲੱਖਾ ਸਿੰਘ, ਦਯਾ ਸਿੰਘ ਅਤੇ ਹੋਰ ਕਈ ਪਤਵੰਤੇ ਗੁਰਸਿੱਖ ਸੰਗਤ ਵਿਚ ਹਾਜ਼ਰ ਸਨ।