ਕਿਸਾਨ-ਮਜਦੂਰ ਸੰਘਰਸ਼ ਕਮੇਟੀ ਬਾਬਾ ਗੁਰਦਿੱਤ ਸਿੰਘ ਕਾਮਾਗਾਟਾਮਾਰੂ ਸਰਹਾਲੀ ਕਲਾਂ ਦੀ ਮੀਟਿੰਗ ਹੋਈ।

ਕਿਸਾਨ-ਮਜਦੂਰ ਸੰਘਰਸ਼ ਕਮੇਟੀ ਬਾਬਾ ਗੁਰਦਿੱਤ ਸਿੰਘ ਕਾਮਾਗਾਟਾਮਾਰੂ ਸਰਹਾਲੀ ਕਲਾਂ ਦੀ ਮੀਟਿੰਗ ਹੋਈ।

ਪਿੰਡਾਂ ਵਿੱਚ ਪ੍ਰੀ-ਪੇਡ ਬਿਜਲੀ ਮੀਟਰ ਨਹੀਂ ਲੱਗਣ ਦਿੱਤੇ ਜਾਣਗੇ : ਹਰਜਿੰਦਰ ਸਿੰਘ ਸ਼ਕਰੀ
ਚੋਹਲਾ ਸਾਹਿਬ 27 ਮਾਰਚ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ ਪੰਜਾਬ ਦੇ ਜੋਨ ਬਾਬਾ ਗੁਰਦਿੱਤ ਸਿੰਘ ਕਾਮਾ ਗਾਟਾ ਮਾਰੂ ਜੋਨ ਸਰਹਾਲੀ ਦੀ ਮੀਟਿੰਗ ਪਿੰਡ ਠੱਠੀਆਂ ਮਹੰਤਾਂ ਵਿਖੇ ਬਾਬਾ ਕੁੰਡਲ ਦਾਸ ਜੀ ਬਾਬਾ ਸਾਲ ਦਾਸ ਜੀ ਦੇ ਅਸਥਾਨਾਂ `ਤੇ ਪ੍ਰਧਾਨ ਬਲਵਿੰਦਰ ਸਿੰਘ ਚੋਹਲਾ ਸਾਹਿਬ ਅਤੇ ਅਮਰਜੀਤ ਸਿੰਘ ਉਸਮਾ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਵੱਡੀ ਵਿਣਤੀ ਵਿੱਚ ਬੀਬੀਆਂ,ਕਿਸਾਨਾਂ ਅਤੇ ਮਜਦੂਰਾਂ ਨੇ ਹਿੱਸਾ ਲਿਆ।ਇਸ ਮੌਕੇ ਹਰਜਿੰਦਰ ਸਿੰਘ ਸ਼ਕਰੀ ਨੇ ਸੰਬੋਧਨ ਕਰਦਿਆਂ ਕਿਹਾ ਸਭ ਤੋਂ ਪਹਿਲਾਂ ਮੈ ਅਪਣੀਆ ਮਾਤਾਵਾਂ ਭੈਣਾਂ ਦਾ ਧੰਨਵਾਦ ਕਰਦਾ ਹਾਂ ਕਿ  ਇਸ ਕਨਵੈਨਸ਼ਨ ਵਿੱਚ ਵੱਡੀ ਪੱਧਰ ਤੇ ਹਿੱਸਾ ਪਾਇਆ ਨਾਲ ਹੀ ਕਿਹਾ ਵੋਟਾਂ ਲੋਕਤੰਤਰ ਦਾ ਹੱਕ ਜਿੱਥੇ ਕੋਈ ਮਰਜੀ ਪਾ ਸਕਦਾ ਪਰ ਇਹ ਵੋਟ ਪ੍ਰਣਾਲੀ ਰਾਹੀਂ ਸਾਡਾ ਸੁਧਾਰ ਨਹੀਂ ਹੋ ਸਕਦਾ ਜੇ ਹੋਣਾ ਹੁੰਦਾ ਤਾਂ ਪਿਛਲੇ 75 ਸਾਲਾ ਦਾ ਹੋ ਜਾਣਾ ਸੀ।ਇਸ ਸਮੇਂ ਜ਼ਿਲਾਂ ਪ੍ਰਧਾਨ ਸਤਨਾਮ ਸਿੰਘ ਮਾਨੋਚਾਹਲ ਨੇ ਅਪਣੇ ਸਬੋਧਨ ਵਿੱਚ ਦੱਸਿਆ ਕਿ ਜਿਸ ਤਰ੍ਹਾਂ ਨਵੀਂ ਪੰਜਾਬ ਸਰਕਾਰ ਬਣਦੀਆਂ ਲੋਕਾਂ ਤੇ ਹੱਲਾ ਬੋਲ ਦਿੱਤਾ ਜਿਵੇਂ ਕਿ ਪ੍ਰੀ ਪੇਡ ਮੀਟਰ ਪੰਜਾਬ ਵਿੱਚ 86 ਹਜ਼ਾਰ  ਮੀਟਰ 2022 ਵਿੱਚ ਲੋਨ ਦਾ ਐਲਾਨ ਕਰ ਦਿੱਤਾ ਨਾਲ ਜੋ 15 ਸਾਲ ਤੋ ਵੱਧ ਸਮੇਂ ਤੋਂ ਚੱਲ ਰਹੇ ਹਰੇਕ ਤਰ੍ਹਾਂ ਦੇ ਵਹੀਕਲ ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ ਪੰਜਾਬ ਇਸ ਬਿਆਨ ਦੀ ਨਿੰਦਾ ਕਰਦਿਆਂ ਕਿਹਾ ਕਿ ਸਾਡੇ ਵੱਲੋਂ ਇੱਕ ਰੁਪਏ ਯੂਨਿਟ ਦੀ ਮੰਗ ਕੀਤੀ ਗਈ ਸੀ ਬੱਤੀ ਇੱਕ ਰੁਪਏ ਯੂਨਿਟ ਦਿੱਤੀ ਜਾਵੇ ਅਤੇ ਨਾਲ ਹੀ ਬਾਹਰ ਮੋਟਰਾ ਵਾਲੀ ਬਿਜਲੀ 16 ਘੰਟੇ ਨਿਰਵਿਘਨ ਸਿਹਤ ਦਿੱਤੀ ਜਾਵੇ ਅਸੀਂ ਪ੍ਰੀ ਪੈਡ ਮੀਟਰ ਪਿੰਡਾਂ ਵਿੱਚ ਨਹੀ ਲੱਗਣ ਦੀਆਗੇ ਇਸ ਮੌਕੇ ਤੇ ਬੀਬੀ ਕੁਲਵੰਤ ਕੌਰ ਸ਼ਕਰੀ ਅਤੇ ਮਨਜੀਤ ਕੌਰ ਉਸਮਾ ਜੀ ਨੇ ਕਿਹਾ ਕਿ ਸਾਨੂੰ ਸਾਰੀਆਂ ਭੈਣਾਂ ਨੂੰ ਰਲ ਕੇ ਜੱਥੇਬੰਦੀ ਦਾ ਸਾਥ ਦੇਣਾ ਚਾਹੀਦਾ ਹੈ ਅਤੇ ਸਾਰੀਆਂ ਨੂੰ ਪੱਕੇ ਤੌਰ ਤੇ ਜੱਥੇਬੰਦ ਹੋਣਾ ਚਾਹੀਦਾ ਹੈ  ਚੁੱਲ੍ਹੇ ਦੀ ਸਭਾਲ ਦੇ ਨਾਲ ਨਾਲ਼ ਹੱਕਾ ਲਈ ਲੜਨ ਦਾ ਅਹਿਦ ਕੀਤਾ ਇਸ ਮੌਕੇ ਤੇ ਬੀਬੀਆਂ ਦਾ ਜੋਨ 14 ਪਿੰਡਾਂ ਦਾ ਬਣਾ ਕੇ ਬਾਬਾ ਗੁਰਦਿੱਤ ਸਿੰਘ ਕਾਮਾ ਗਾਟਾ ਮਾਰੂ ਜੋਨ ਸਰਹਾਲੀ ਕਲਾ ਟੂ ਦੀ ਪ੍ਰਧਾਨ ਬੀਬੀ ਕੁਲਵੰਤ ਕੌਰ ਸ਼ਕਰੀ ਅਤੇ ਬੀਬੀ ਮਨਜੀਤ ਕੌਰ ਉਸਮਾ ਨੂੰ ਸੱਕਤਰ ਅਤੇ ਹਰੇਕ 14 ਪਿੰਡਾਂ ਵਿੱਚੋਂ ਇੱਕ ਭੈਣ ਨੂੰ ਲੈ ਕੇ 14 ਮੈਂਬਰੀ ਕਮੇਟੀ ਦਾ ਸੰਗਠਨ ਕੀਤਾ ਗਿਆ ਇਸ ਮੌਕੇ ਪ੍ਰਧਾਨ ਅਜੀਤ ਸਿੰਘ ਚੰਬਾ ਜੀ ਅਤੇ ਹਰਜਿੰਦਰ ਸਿੰਘ ਚੰਬਾ ਜੀ ਨੇ ਅਪਣੇ ਸਬੋਧਨ ਵਿੱਚ ਨਵੇ ਬਣੇ ਬੀਬੀਆਂ ਦੇ ਜੋਨ ਨੂੰ ਵਧਾਈ ਦਿੱਤੀ ਅਤੇ ਸ਼ੁੱਭ ਕਾਮਨਾਵਾਂ ਦਿੱਤੀਆਂ ਇਸ ਮੌਕੇ ਤੇ ਰਣਜੀਤ ਕੌਰ ਕੱਲਾ ਗਿਆਨ ਸਿੰਘ ਗੁਰਾਂ ਸਿੰਘ ਨਿੱਕਾ ਚੌਹਲਾ ਬਲਵਿੰਦਰ ਸਿੰਘ ਮੋਹਨਪੁਰ ਸਰਬਜੀਤ ਸਿੰਘ ਗੁਰਦੇਵ ਸਿੰਘ ਹਰਬਰਿੰਦਰ ਸਿੰਘ ਠੱਠੀਆਂ ਸੁਖਦੇਵ ਸਿੰਘ ਮਲਕੀਤ ਸਿੰਘ ਉਸਮਾ ਗੁਰਭੇਜ ਸਿੰਘ ਰਣਜੀਤ ਸਿੰਘ ਸਵਿੰਦਰ ਸਿੰਘ ਕੁਲਦੀਪ ਸਿੰਘ ਸ਼ਕਰੀ ਕੁਲਵੰਤ ਸਿੰਘ ਰਣਜੀਤ ਸਿੰਘ ਢੋਟੀਆਂ ਆਦਿ ਆਗੂ ਹਾਜ਼ਰ ਸਨ।