ਚੋਹਲਾ ਸਾਹਿਬ ਵਿਖੇ ਲੈਟਰ ਹੇਠ ਆਉਣ ਕਾਰਨ ਮਾਰੇ ਗਏ ਦੋ ਵਿਅਕਤੀਆਂ ਦੇ ਪਰਿਵਾਰਾ ਨਾਲ ਰਵਿੰਦਰ ਸਿੰਘ ਬ੍ਰਹਮਪੁਰਾ ਵਲੋ ਅਫਸੋਸ ਪ੍ਰਗਟਾਇਆ।

ਚੋਹਲਾ ਸਾਹਿਬ ਵਿਖੇ ਲੈਟਰ ਹੇਠ ਆਉਣ ਕਾਰਨ ਮਾਰੇ ਗਏ ਦੋ ਵਿਅਕਤੀਆਂ ਦੇ ਪਰਿਵਾਰਾ ਨਾਲ  ਰਵਿੰਦਰ ਸਿੰਘ ਬ੍ਰਹਮਪੁਰਾ ਵਲੋ ਅਫਸੋਸ ਪ੍ਰਗਟਾਇਆ।

ਚੋਹਲਾ ਸਾਹਿਬ 27 ਮਾਰਚ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਬੀਤੇ ਦਿਨੀਂ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਚੋਹਲਾ ਸਾਹਿਬ ਵਿਖੇ ਨਵੇ ਕਮਰਿਆਂ ਦੀ ਉਸਾਰੀ ਲਈ ਪਾਏ ਜਾ ਰਹੇ ਲੈਂਟਰ ਹੇਠਾਂ ਆਉਣ ਕਾਰਨ ਚੋਹਲਾ ਸਾਹਿਬ ਦੇ ਦੋ ਵਿਅਕਤੀਆਂ ਦੀ ਮੌਤ ਹੋ ਗਈ।ਅੱਜ ਉਹਨਾ ਮ੍ਰਿਤਕ  ਵਿਅਕਤੀਆ ਦੇ ਪਰਿਵਾਰਾਂ ਨਾਲ ਦੁਖ ਦਾ ਪ੍ਰਗਟਾਵਾ ਕਰਨ ਲਈ ਸ੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਤੇ ਸਾਬਕਾ ਵਿਧਾਇਕ ਸ੍ਰ ਰਵਿੰਦਰ ਸਿੰਘ ਜੀ ਬ੍ਰਹਮਪੁਰਾ ਪਿੰਡ ਚੋਹਲਾ ਸਾਹਿਬ ਵਿਖੇ ਪਹੁੰਚੇ।ਸ੍ਰ ਰਵਿੰਦਰ ਬ੍ਰਹਮਪੁਰਾ ਨੇ ਕਿਹਾ ਕਿ ਇਹ ਬਹੁਤ ਦੁਖਦਾਈ ਘਟਨਾ ਵਾਪਰੀ ਹੈ।ਸ੍ਰ ਰਵਿੰਦਰ ਸਿੰਘ ਬ੍ਰਹਮਪੁਰਾ ਅੱਜ ਦੁਖ ਦਾ ਪ੍ਰਗਟਾਵਾ ਕਰਨ ਲਈ ਸਵ:-ਸ੍ਰ ਗੁਰਮੇਜ ਸਿੰਘ ਤੇ ਸਵ:-ਸ੍ਰ ਸਾਹਬ ਸਿੰਘ ਦੇ ਗ੍ਰਹਿ ਵਿਖੇ ਪਹੁੰਚੇ ਤੇ ਪਰਿਵਾਰਾਂ ਨਾਲ ਦੁਖ ਸਾਝਾ ਕੀਤਾ।ਸ੍ਰ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਪੰਜਾਬ ਸਰਕਾਰ ਕੋਲੋ ਮੰਗ ਕੀਤੀ ਹੈ ਕਿ ਸਰਕਾਰ ਵਲੋ ਦਿੱਤੇ ਮੁਆਵਜੇ ਦੀ ਰਕਮ 4-4 ਲੱਖ ਬਹੁਤ ਥੋੜੀ ਹੈ,ਮ੍ਰਿਤਕਾਂ  ਦੇ ਪਰਿਵਾਰ ਨੂੰ 10-10 ਲੱਖ ਦੀ ਮਾਲੀ ਸਹਾਇਤਾ ਤੇ ਘਰ ਦੇ ਇੱਕ ਪਰਿਵਾਰਿਕ ਮੈਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।ਉਹਨਾ ਨੇ ਕਿਹਾ ਕਿ ਜੋ ਸਵ:-ਸ੍ਰ ਸਾਹਬ ਸਿੰਘ ਤੇ ਸਵ:-ਸ੍ਰ ਗੁਰਮੇਜ ਸਿੰਘ ਆਪਣੇ ਪਰਿਵਾਰਾ ਦੇ ਮੁਖੀ ਸਨ ਤੇ ਇਹਨਾ ਦੇ ਸਿਰ ਤੇ ਹੀ ਦੋਵਾਂ ਪਰਿਵਾਰਾਂ ਦਾ ਗੁਜਾਰਾ ਚਲਦਾ ਸੀ।ਬ੍ਰਹਮਪੁਰਾ ਜੀ ਨੇ ਪੰਜਾਬ ਦੇ ਮੁਖ ਮੰਤਰੀ ਸ੍ਰ ਭਗਵੰਤ ਸਿੰਘ  ਮਾਨ ਨੂੰ ਖਾਸ ਅਪੀਲ ਕੀਤੀ ਹੈ ਕਿ ਇਹਨਾ ਪਰਿਵਾਰਾ ਦੀ ਬਾਂਹ ਫੜੀ ਜਾਵੇ ਤੇ ਇਹਨਾ ਦੇ ਪਰਿਵਾਰ ਵਿੱਚੋ ਇੱਕ ਮੈਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਇਸ ਮੌਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲੇ ਰਵਿੰਦਰ ਸਿੰਘ ਬ੍ਰਹਮਪੁਰਾ ਤੋਂ ਇਲਾਵਾ ਸਤਨਾਮ ਸਿੰਘ ਚੋਹਲਾ ਸਾਹਿਬ , ਦਿਲਬਰ ਸਿੰਘ  ਚੋਹਲਾ ਸਾਹਿਬ , ਜਤਿੰਦਰ ਸਿੰਘ ਲਾਟੀ , ਬਲਬੀਰ ਸਿੰਘ ਬੱਲੀ  , ਸਾਧਾ ਸਿੰਘ ਪ੍ਰਧਾਨ ਅਤੇ ਹੋਰ ਵੀ ਵਰਕਰ ਹਾਜ਼ਰ ਸਨ ।