
ਗੁਰੂ ਗੋਬਿੰਦ ੰਿਸੰਘ ਕਾਨਵੈਂਟ ਸਕੂਲ ਸੁਹਾਵਾ ਦੇ ਵਿਿਦਆਰਥੀਆਂ ਨੇ ਧਾਰਮਿਕ ਮੁਕਾਬਲਿਆਂ ਵਿੱਚ ਸ਼ਾਨਦਾਰ ਪੁਜ਼ੀਸ਼ਨ ਹਾਸਿਲ ਕੀਤੀ।
Thu 9 May, 2024 0
ਚੋਹਲਾ ਸਾਹਿਬ 9 ਮਈ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਪਿੰਡ ਮਰਹਾਣਾ ਵਿਖੇ ਸ਼ਹੀਦ ਭਾਈ ਤਾਰੂ ਸਿੰਘ ਜੀ ਗੁਰਮਤਿ ਪ੍ਰਚਾਰ ਸੋਸਾਇਟੀ ਵੱਲੋਂ ਕਰਵਾਏ ਗਏ ਧਾਰਮਿਕ ਮੁਕਾਬਲੇ ਵਿੱਚ ਗੁਰੂ ਗੋਬਿੰਦ ਸਿੰਘ ਕਾਨਵੈਂਟ ਸਕੂਲ ਸੋਹਾਵਾ ਜ਼ਿਲ੍ਹਾ ਤਰਨਤਾਰਨ ਦੇ ਵਿਿਦਆਰਥੀਆਂ ਨੇ ਸ਼ਾਨਦਾਰ ਪੁਜ਼ੀਸ਼ਨਾਂ ਹਾਸਲ ਕੀਤੀਆਂ। ਦਸਤਾਰ ਮੁਕਾਬਲੇ ਵਿੱਚ ਗੁਰਕੀਰਤ ਸਿੰਘ (ਕਲਾਸ 7ਵੀਂ) ਨੇ ਪਹਿਲਾ, ਅਰਸ਼ਬੀਰ ਸਿੰਘ (ਕਲਾਸ ਲ਼2 ਕਾਮਰਸ) ਨੇ ਦੂਜਾ ਸਥਾਨ, ਸ਼ੁਭਦੀਪ ਸਿੰਘ (ਕਲਾਸ 7ਵੀਂ) ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਦੁਮਾਲਾ ਮੁਕਾਬਲੇ ਵਿੱਚ ਜਸਕਰਨ ਸਿੰਘ (ਕਲਾਸ ਲ਼2) ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਹੈਂਡ ਰਾਈਟਿੰਗ ਮੁਕਾਬਲੇ ਵਿੱਚ ਦਮਨਜੀਤ ਕੌਰ (6ਵੀਂ ਜਮਾਤ) ਨੇ ਪਹਿਲਾ ਅਤੇ ਗੁਰਮਨ ਕੌਰ (6ਵੀਂ ਜਮਾਤ) ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਗੁਰਬਾਣੀ ਕੰਠ ਮੁਕਾਬਲੇ ਵਿੱਚ ਕਰਨਬੀਰ ਸਿੰਘ ਨੇ ਪਹਿਲਾ, ਗੁਰਲੀਨ ਕੌਰ (ਕਲਾਸ ਲ਼2) ਨੇ ਦੂਜਾ ਅਤੇ ਮਨਬੀਰ ਕੌਰ (ਕਲਾਸ ਲ਼2) ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੁਕਾਬਲੇ ਵਿੱਚ ਸਕੂਲ ਦੇ 35 ਵਿਿਦਆਰਥੀਆਂ ਨੇ ਭਾਗ ਲਿਆ। ਸਕੂਲ ਦੇ ਡਾਇਰੈਕਟਰ ਐਸ ਕੇ ਦੁੱਗਲ ਅਤੇ ਪ੍ਰਿੰਸੀਪਲ ਡਾ। ਸ਼੍ਰੀਮਤੀ ਰਿਤੂ ਅਤੇ ਸ। ਜਸਪਾਲ ਸਿੰਘ ਸਮੇਤ ਸਟਾਫ਼ ਦੇ ਹੋਰ ਮੈਂਬਰ। ਸ: ਹਰਜਿੰਦਰ ਸਿੰਘ, ਸ: ਪ੍ਰਭਜੀਤ ਸਿੰਘ, ਮਿਸ ਗੁਰਪ੍ਰੀਤ ਕੌਰ, ਸ਼੍ਰੀਮਤੀ ਰਾਜਵਿੰਦਰ ਕੌਰ, ਮਿਸ ਗੁਰਕਮਲਪ੍ਰੀਤ ਕੌਰ, ਸ਼੍ਰੀਮਤੀ ਜੋਗਿੰਦਰ ਕੌਰ ਅਤੇ ਹੋਰਾਂ ਨੇ ਵਿਿਦਆਰਥੀਆਂ ਦਾ ਸਵਾਗਤ ਕੀਤਾ। ਇਸ ਮੁਕਾਬਲੇ ਵਿੱਚ ਸਕੂਲ ਦੀਆਂ ਸ਼ਾਨਦਾਰ ਪੁਜ਼ੀਸ਼ਨਾਂ ਹਾਸਲ ਕਰਨ ਲਈ ਮੈਡਮ ਗੁਰਪ੍ਰੀਤ ਕੌਰ ਅਤੇ ਪ੍ਰਭਜੀਤ ਸਿੰਘ ਵਿਸ਼ੇਸ਼ ਸ਼ਲਾਘਾ ਦੇ ਹੱਕਦਾਰ ਹਨ। ਜ਼ਿਕਰਯੋਗ ਹੈ ਕਿ ਮਹਾਨ ਧਾਰਮਿਕ ਸੰਤ, ਸਮਾਜ ਸੁਧਾਰਕ ਅਤੇ ਮਹਾਨ ਪਰਉਪਕਾਰੀ ਸੰਤ ਬਾਬਾ ਸੁੱਖਾ ਸਿੰਘ ਦੀ ਸਰਪ੍ਰਸਤੀ ਹੇਠ ਚੱਲ ਰਿਹਾ ਸਕੂਲ ਹਰ ਖੇਤਰ ਵਿੱਚ ਅਥਾਹ ਤਰੱਕੀ ਕਰ ਰਿਹਾ ਹੈ। ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਜ਼ਙਛਥ ਅਤੇ ਜ਼ਛਙ ਦੇ ਨਤੀਜੇ ਸ਼ਾਨਦਾਰ ਰਹੇ ਹਨ।
Comments (0)
Facebook Comments (0)