ਬੀਐਸਐਫ਼ ਵਲੋਂ ਡੇਰਾ ਬਾਬਾ ਨਾਨਕ ਇਲਾਕੇ ’ਚੋਂ ਪਾਕਿਸਤਾਨੀ ਵਿਅਕਤੀ ਕਾਬੂ, ਪਾਕਿ ਕਰੰਸੀ ਵੀ ਹੋਈ ਬਰਾਮਦ
Sun 31 Mar, 2019 0ਡੇਰਾ ਬਾਬਾ ਨਾਨਕ:
ਗੁਰਦਾਸਪੁਰ ਜ਼ਿਲ੍ਹੇ ਦੇ ਕਸਬਾ ਡੇਰਾ ਬਾਬਾ ਨਾਨਕ ਇਲਾਕੇ ਵਿਚ ਸਰਹੱਦੀ ਫ਼ੌਜ ਨੇ ਇਕ ਪਾਕਿਸਤਾਨੀ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਹੈ। ਸਿਆਲਕੋਟ ਦੇ ਰਹਿਣ ਵਾਲੇ ਇਸ ਵਿਅਕਤੀ ਦੇ ਕੋਲੋਂ ਪਾਕਿ ਕਰੰਸੀ ਵੀ ਬਰਾਮਦ ਕੀਤੀ ਗਈ। ਬੀਐਸਐਫ਼ ਵਲੋਂ ਫੜੇ ਗਏ ਵਿਅਕਤੀ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ। ਬੀਐਸਐਫ਼ ਅਧਿਕਾਰੀਆਂ ਦੇ ਮੁਤਾਬਕ, ਨੰਗਲੀ ਇਲਾਕੇ ਵਿਚ ਸ਼ਨਿਚਰਵਾਰ ਰਾਤ 8 ਵੱਜ ਕੇ 35 ਮਿੰਟ ਉਤੇ ਬਾਰਡਰ ਦੇ ਕੋਲ ਜਵਾਨਾਂ ਨੂੰ ਕੁਝ ਹਲਚਲ ਵਿਖਾਈ ਦਿਤੀ। ਲਲਕਾਰਨ ਉਤੇ ਇਕ ਸ਼ੱਕੀ ਵਿਅਕਤੀ ਭੱਜਦਾ ਵਿਖਾਈ ਦਿਤਾ। ਉਸ ਤੋਂ ਬਾਅਦ ਬੀਐਸਐਫ਼ ਜਵਾਨਾਂ ਨੇ ਉਸ ਨੂੰ ਫੜ ਲਿਆ। ਨੌਜਵਾਨ ਦੀ ਪਹਿਚਾਣ ਸਿਆਲਕੋਟ ਦਾ ਰਹਿਣ ਵਾਲਾ 37 ਸਾਲਾਂ ਮੁਹੰਮਦ ਨਵਾਜ ਵਜੋਂ ਹੋਈ ਹੈ। ਤਲਾਸ਼ੀ ਦੇ ਦੌਰਾਨ ਉਸ ਕੋਲੋਂ ਇਕ ਪਹਿਚਾਣ ਪੱਤਰ, ਦੋ ਵੀਜ਼ਿਟਿੰਗ ਕਾਰਡ ਅਤੇ ਕੁਝ ਪਾਕਿਸਤਾਨੀ ਕਰੰਸੀ ਬਰਾਮਦ ਕੀਤੀ ਗਈ ਹੈ। ਉਹ ਇੱਥੇ ਕਿਸ ਮਸਕਦ ਨਾਲ ਆਇਆ ਸੀ, ਇਸ ਗੱਲ ਨੂੰ ਲੈ ਕੇ ਪੁੱਛਗਿੱਛ ਜਾਰੀ ਹੈ। ਜ਼ਰੂਰੀ ਕਾਰਵਾਈ ਤੋਂ ਬਾਅਦ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿਤਾ ਜਾਵੇਗਾ।
Comments (0)
Facebook Comments (0)