
ਬਲਵੀਰ ਸਿੰਘ ਘਰੋਂ ਖੇਤਾਂ ਨੂੰ ਪਾਣੀ ਲਾਉਣ ਗਿਆ ਪਰ ਘਰੇ ਵਾਪਿਸ ਨਹੀਂ ਪਰਤਿਆ
Mon 30 Mar, 2020 0
ਰਾਕੇਸ਼ ਬਾਵਾ,ਪਰਮਿੰਦਰ ਚੋਹਲਾ
ਚੋਹਲਾ ਸਾਹਿਬ 30 ਮਾਰਚ 2020
ਇਥੋਂ ਦਾ ਰਹਿਣ ਵਾਲਾ ਇੱਕ ਨੌਜਵਾਨ ਜੋ 26 ਮਾਰਚ ਤੋਂ ਲਾਪਤਾ ਹੈ ਦਾ 5 ਦਿਨਾਂ ਬਾਅਦ ਵੀ ਕੁੱਝ ਪਤਾ ਨਾ ਲੱਗਣ ਤੇ ਪਰਿਵਾਰ ਵਾਲੇ ਡੂੰਘੀ ਚਿੰਤਾ ਵਿੱਚ ਹਨ।ਲਾਪਤਾ ਨੌਜਵਾਨ ਦੇ ਭਰਾ ਹਰਜਿੰਦਰ ਸਿੰਘ ਆੜ੍ਹਤੀਆ ਨੇ ਦੱਸਿਆ ਕਿ ਉਸਦਾ ਭਰਾ ਬਲਵੀਰ ਸਿੰਘ(44)ਪੁੱਤਰ ਅਰਜਨ ਸਿੰਘ ਜੋ ਪਿੰਡ ਤੋਂ ਬਾਹਰ ਬਹਿਕਾਂ (ਫਾਰਮ ਹਾਊਸ)ਵਿੱਚ ਰਹਿੰਦਾ ਹੈ 26 ਜੂਨ ਨੂੰ ਤੜਕੇ ਸਵੇਰੇ 4 ਵਜੇ ਘਰ ਤੋਂ ਬਾਹਰ ਆਪਣੀ ਫਸਲ ਨੂੰ ਪਾਣੀ ਦੇਣ ਲਈ ਮੋਟਰ ਦਾ ਸਵਿੱਚ ਆਨ ਕਰਨ ਲਈ ਗਿਆ ਸੀ ਕਿ ਵਾਪਿਸ ਘਰ ਨਹੀਂ ਆਇਆ।ਹਰਜਿੰਦਰ ਸਿੰਘ ਨੇ ਦੱਸਿਆ ਕਿ ਆਪਣੇ ਲਾਪਤਾ ਭਰਾ ਦੀ ਭਾਲ ਲਈ ਸਾਰੇ ਰਿਸ਼ਤੇਦਾਰਾਂ ਅਤੇ ਸਾਕ-ਸੰਬੰਧੀਆਂ ਕੋਲੋਂ ਪੁੱਛ ਪੜਤਾਲ ਕੀਤੀ ਗਈ ਹੈ ਪਰ ਉਸਦਾ ਪਤਾ ਨਹੀਂ ਲੱਗ ਸਕਿਆ।ਉਨ੍ਹਾਂ ਦੱਸਿਆ ਕਿ ਕੋਰੋਨਾ ਵਾਇਰਸ ਦੇ ਚੱਲਦਿਆਂ ਬਾਹਰ ਕਰਫਿਊ ਲੱਗਾ ਹੋਣ ਕਰਕੇ ਸਾਡਾ ਪਰਿਵਾਰ ਡੂੰਘੀ ਚਿੰਤਾ ਵਿੱਚ ਹੈ।ਹਰਜਿੰਦਰ ਸਿੰਘ ਨੇ ਦੱਸਿਆ ਕਿ ਆਪਣੇ ਲਾਪਤਾ ਭਰਾ ਦੀ ਗੁੰਮਸ਼ੁਦਗੀ ਸੰਬੰਧੀ ਪੁਲਿਸ ਥਾਣਾ ਚੋਹਲਾ ਸਾਹਿਬ ਵਿਖੇ ਵੀ ਰਿਪੋਰਟ ਦਰਜ ਕਰਵਾਈ ਗਈ ਹੈ।ਉਨ੍ਹਾਂ ਦੱਸਿਆ ਕਿ ਲਾਪਤਾ ਬਲਵੀਰ ਸਿੰਘ ਬਾਰੇ ਜਾਣਕਾਰੀ ਦੇਣ ਵਾਲੇ ਨੂੰ ਨਗਦ ਇਨਾਮ ਵੀ ਦਿੱਤਾ ਜਾਵੇਗਾ।
Comments (0)
Facebook Comments (0)