ਕੇਜਰੀਵਾਲ ਨੂੰ ਅਜੇ ਵੀ ਇਕ ਹੋਰ ਵਾਅਦਾ ਪੂਰਾ ਨਾਂ ਕਰਨ ਦਾ ਦੁੱਖ
Sun 5 Jan, 2020 0ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਭਾਵੇ ਜਨਤਾ ਨਾਲ ਕੀਤੇ ਜਿਆਦਾਤਰ ਵਾਅਦੇ ਪੂਰੇ ਕੀਤੇ ਜਾਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਕੇਜਰੀਵਾਲ ਨੂੰ ਅਜੇ ਵੀ ਇਕ ਹੋਰ ਵਾਅਦਾ ਪੂਰਾ ਨਾਂ ਕਰਨ ਦਾ ਦੁੱਖ ਹੈ। ਇਹ ਵਾਅਦਾ ਦਿੱਲੀ ਨੂੰ ਪੂਰਨ ਸੂਬਾ ਬਣਾਉਣ ਦਾ ਹੈ।
ਆਉਣ ਵਾਲੀ ਦਿੱਲੀ ਵਿਧਾਨ ਸਭਾ ਚੋਣਾਂ ਦੇ ਲਈ ਹਰ ਪਾਰਟੀ ਨੇ ਆਪਣੀ ਤਿਆਰ ਖਿੱਚ ਲਈ ਹੈ। ਇਕ ਦੂਜੇ 'ਤੇ ਰਾਜਨੀਤਿਕ ਬਿਆਨਬਾਜ਼ੀ ਕਰਨ ਦਾ ਸਿਲਸਿਲਾ ਵੀ ਸ਼ੁਰੂ ਹੋ ਚੁੱਕਿਆ ਹੈ। ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਵੀ ਦਿੱਲੀ ਦੀ ਜਨਤਾ ਨੂੰ ਆਪਣੇ ਪੰਜ ਸਾਲ ਵਿਚ ਕੀਤੇ ਕੰਮਾਂ ਦਾ ਰਿਪੋਰਡ ਕਾਰਡ ਦਿਖਾਉਣ ਵਿਚ ਲੱਗ ਹੋਏ ਹਨ ਇਸੇ ਦੌਰਾਨ ਜਦੋਂ ਬੀਤੇ ਦਿਨ ਕੇਜਰੀਵਾਲ ਜਨਕਪੁਰੀ ਟਾਊਨ ਹਾਲ ਵਿਚ ਬੈਠਕ ਦੇ ਦੌਰਾਨ ਆਪਣੀ ਸਰਕਾਰ ਦੀਆਂ ਉੱਪਲਬਧੀਆਂ ਗਿਣਾਉਣ ਵਿਚ ਲੱਗੇ ਹੋਏ ਸਨ ਤਾਂ ਉੱਥੇ ਇਕ ਅਜਿਹਾ ਵਿਸ਼ਾ ਨਿਕਲ ਕੇ ਸਾਹਮਣੇ ਆਇਆ ਜਿਸ ਨੂੰ ਸੁਣ ਕੇ ਕੇਜਰੀਵਾਲ ਵੀ ਭਾਵੁਕ ਹੋ ਉੱਠੇ।
ਦਿੱਲੀ ਨੂੰ ਪੂਰਨ ਸੂਬੇ ਦਾ ਦਰਜਾ ਦਵਾਉਣ ਵਾਲੇ ਸਵਾਲ 'ਤੇ ਉਨ੍ਹਾਂ ਦਾ ਦਰਦ ਛੱਲਕਿਆ। ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਇਸੇ ਗੱਲ ਦਾ ਦੁਖ ਹੈ ਕਿ ਚੋਣਾਂ ਤੋਂ ਪਹਿਲਾਂ ਉਹ ਆਪਣੇ ਇਸ ਵਾਅਦੇ ਨੂੰ ਪੂਰਾ ਨਹੀਂ ਕਰ ਸਕੇ। ਉਨ੍ਹਾਂ ਨੇ ਕਿਹਾ ਕਿ ਦਿੱਲੀ ਨੂੰ ਪੂਰਨ ਸੂਬੇ ਦਾ ਦਰਜਾ ਨਾਂ ਮਿਲਣ 'ਤੇ ਕਈ ਪਰੇਸ਼ਾਨੀਆਂ ਹੋ ਰਹੀਆਂ ਹਨ। ਕੇਜਰੀਵਾਲ ਨੇ ਅੱਗੇ ਕਿਹਾ ਕਿ ਦਿੱਲੀ ਨੂੰ ਪੂਰਨ ਸੂਬਾ ਬਣਾਉਣ ਦੇ ਲਈ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ।
ਦੱਸ ਦਈਏ ਕਿ ਦਿੱਲੀ ਚੋਣਾਂ ਤੋਂ ਪਹਿਲਾਂ ਸਿਆਸਤ ਪੂਰੀ ਤਰ੍ਹਾਂ ਭੱਖ ਗਈ ਹੈ। ਭਾਜਪਾ ਆਮ ਆਦਮੀ ਪਾਰਟੀ 'ਤੇ ਵਾਅਦਾਖਿਲਾਫੀ ਦਾ ਆਰੋਪ ਲਗਾ ਕੇ ਜਨਤਾ ਨੂੰ ਆਪਣੇ ਵੱਲ ਭਰਮਾਉਣ ਵਿਚ ਲੱਗੀ ਹੈ ਦੂਜੇ ਪਾਸੇ ਕੇਜਰੀਵਾਲ ਆਪਣੇ ਕੀਤੇ ਗਏ ਕੰਮਾਂ ਨੂੰ ਜਨਤਾਂ ਵਿਚ ਗਿਣਵਾਉਣ 'ਚ ਲੱਗੇ ਹਨ।
Comments (0)
Facebook Comments (0)