
ਪਾਕਿਸਤਾਨ ਦੇ ਸਿੱਖ ਪੱਤਰਕਾਰ ਹਰਮੀਤ ਸਿੰਘ ਦੇ ਭਰਾ ਦਾ ਪੇਸ਼ਾਵਰ 'ਚ ਕਤਲ
Sun 5 Jan, 2020 0
BBC ਸਿੱਖ ਪੱਤਰਕਾਰ ਹਰਮੀਤ ਸਿੰਘ ਦੇ ਭਰਾ ਦਾ ਪੇਸ਼ਾਵਰ ਵਿੱਚ ਕਤਲ ਕਰ ਦਿੱਤਾ ਗਿਆ
ਪਾਕਿਸਤਾਨ ਦੇ ਨਨਕਾਣਾ ਸਾਹਿਬ ਗੁਰਦੁਆਰੇ 'ਚ ਹੋਏ ਹਮਲੇ ਤੋਂ ਬਾਅਦ ਇੱਕ ਹੋਰ ਘਟਨਾ ਸਾਹਮਣੇ ਆਈ ਹੈ। ਪੇਸ਼ਾਵਰ 'ਚ ਇੱਕ ਸਿੱਖ ਨੌਜਵਾਨ ਦਾ ਕਤਲ ਹੋਇਆ ਹੈ।
ਮ੍ਰਿਤਕ ਰਵਿੰਦਰ ਸਿੰਘ ਪਾਕਿਸਤਾਨ ਦੇ ਸਿੱਖ ਪੱਤਰਕਾਰ ਹਰਮੀਤ ਸਿੰਘ ਦਾ ਭਰਾ ਸੀ।
ਪੇਸ਼ਾਵਰ ਤੋਂ ਬੀਬੀਸੀ ਪੱਤਰਕਾਰ ਅਜ਼ੀਜ਼ ਉੱਲਾਹ ਮੁਤਾਬਕ ਪੁਲਿਸ ਨੇ ਦੱਸਿਆ, "ਰਵਿੰਦਰ ਸਿੰਘ ਖ਼ੈਬਰ ਪਖ਼ਤੂਨਖਵਾ ਇਲਾਕੇ ਦੇ ਸ਼ਾਂਗਲਾ ਤੋਂ ਆ ਰਿਹਾ ਸੀ। ਉਸਨੂੰ ਗੋਲੀ ਮਾਰੀ ਗਈ ਅਤੇ ਪੇਸ਼ਾਵਰ ਦੇ ਚਮਕਾਨੀ ਇਲਾਕੇ 'ਚ ਜੀਟੀ ਰੋਡ 'ਤੇ ਲਾਸ਼ ਨੂੰ ਸੁੱਟ ਦਿੱਤਾ ਗਿਆ।"
ਪੁਲਿਸ ਨੇ ਦੱਸਿਆ ਕਿ ਮ੍ਰਿਤਕ ਦੇ ਹੀ ਮੋਬਾਇਲ ਤੋਂ ਉਸਦੇ ਭਰਾ ਨੂੰ ਫ਼ੋਨ ਕੀਤਾ ਗਿਆ ਕਿ ਉਸਦੀ ਲਾਸ਼ ਜੀਟੀ ਰੋਡ 'ਤੇ ਪਈ ਹੈ। ਲਾਸ਼ ਨੂੰ ਇੱਕ ਚੱਦਰ 'ਚ ਲਪੇਟਿਆ ਗਿਆ ਸੀ।
ਉਨ੍ਹਾਂ ਅੱਗੇ ਦੱਸਿਆ, "ਰਵਿੰਦਰ ਮਲੇਸ਼ਿਆ 'ਚ ਬਿਜ਼ਨੇਸ ਕਰਦਾ ਸੀ। ਉਸ ਦਾ ਵਿਆਹ ਹੋਣ ਵਾਲਾ ਸੀ।"
ਮ੍ਰਿਤਕ ਦੇ ਭਰਾ ਹਰਮੀਤ ਸਿੰਘ ਮੁਤਾਬ਼ਕ, ਰਵਿੰਦਰ ਦੀ ਕਿਸੀ ਨਾਲ ਕੋਈ ਦੁਸ਼ਮਣੀ ਨਹੀਂ ਸੀ।
ਚੈਨ ਨਾਲ ਨਹੀ ਬੈਠਾਂਗੇ- ਹਰਮੀਤ ਸਿੰਘ
ਮ੍ਰਿਤਕ ਦੇ ਭਰਾ ਹਰਮੀਤ ਸਿੰਘ ਦੀ ਵੀ ਇੱਕ ਵੀਡਿਓ ਸਾਹਮਣੇ ਆ ਰਹੀ ਹੈ ਜਿਸ ਵਿੱਚ ਉਹ ਰੌਂਦੇ ਹੋਇ ਇਨਸਾਫ਼ ਦੀ ਮੰਗ ਕਰ ਰਿਹਾ ਹੈ।
ਹਰਮੀਤ ਸਿੰਘ ਨੇ ਕਿਹਾ, "ਘੱਟ ਗਿਣਤੀ ਕਿਸੇ ਵੀ ਮੁਲਕ ਦੀ ਖ਼ੂਬਸੂਰਤੀ ਹੁੰਦੀ ਹੈ ਤੇ ਕਰੋੜਾਂ ਦੇ ਫੰਡ ਇਨ੍ਹਾਂ ਦੀ ਸੁਰੱਖਿਆਂ ਅਤੇ ਵਿਕਾਸ ਲਈ ਰੱਖੇ ਜਾਂਦੇ ਹਨ। ਪਰ ਹਰ ਸਾਲ ਸਾਨੂੰ ਲਾਸ਼ਾਂ ਉਠਾਉਣੀਆਂ ਪੈਂਦੀਆਂ ਹਨ।"
ਉਨ੍ਹਾਂ ਅੱਗੇ ਕਿਹਾ ਕਿ ਜੱਦੋਂ ਤੱਕ ਉਨ੍ਹਾਂ ਦੇ ਭਰਾ ਦੇ ਕਾਤਿਲਾਂ ਨੂੰ ਨਹੀਂ ਫੜਿਆ ਜਾਂਦਾ, ਉਹ ਚੈਨ ਨਾਲ ਨਹੀਂ ਬੈਠਣਗੇ।
ਵਿਦੇਸ਼ ਮੰਤਰਾਲੇ ਨੇ ਕੀਤੀ ਘਟਨਾ ਦੀ ਨਿਖ਼ੇਧੀ
ਵਿਦੇਸ਼ ਮੰਤਰਾਲੇ ਨੇ ਰਵਿੰਦਰ ਸਿੰਘ ਦੀ ਮੌਤ ਦੀ ਘਟਨਾ ਦੀ ਸਖ਼ਤ ਨਿਖ਼ੇਧੀ ਕੀਤੀ ਹੈ।
Comments (0)
Facebook Comments (0)