ਹਲਕਾ ਵਿਧਾਇਕ ਗਿੱਲ ਵੱਲੋਂ ਦਿੱਲੀ ਲਈ ਜਥਾ ਰਵਾਨਾ : ਸਰਪੰਚ ਅਮੋਲਕਜੀਤ ਸਿੰਘ
Mon 14 Dec, 2020 0ਚੋਹਲਾ ਸਾਹਿਬ 14 ਦਸੰਬਰ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਕੇਂਦਰ ਸਰਕਾਰ ਵੱਲੋਂ ਕਿਸਾਨਾਂ-ਮਜਦੂਰਾਂ ਨੂੰ ਖ਼ਤਮ ਕਰਨ ਲਈ ਬਣਾਏ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦੇਸ਼ ਭਰਦੇ ਕਿਸਾਨ-ਮਜਦੂਰ ਅਤੇ ਵੱਖ ਵੱਖ ਸਘੰਰਸ਼ੀਲ ਜਥੇਬੰਦੀਆਂ ਵੱਲੋਂ ਦਿੱਲੀ ਵਿਖੇ ਕਈ ਦਿਨਾਂ ਤੋਂ ਕੜਾਕੇ ਦੀ ਠੰਡ ਅਤੇ ਬਰਸਾਤੀ ਮੌਸਮ ਵਿੱਚ ਰੋਸ਼ ਮੁਜਾਹਰੇ ਕੀਤੇ ਜਾ ਰਹੇ ਹਨ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਰਹਾਲੀ ਕਲਾਂ ਤੋਂ ਸਰਪੰਚ ਅਤੇ ਸੀਨੀਅਰ ਕਾਂਗਰਸੀ ਆਗੂ ਅਮੋਲਕਜੀਤ ਸਿੰਘ ਨੇ ਪੱਤਰਕਾਰਾਂ ਨਾਲ ਗਲਬਾਤ ਦੌਰਾਨ ਕੀਤਾ।ਸਰਪੰਚ ਅਮੋਲਕਜੀਤ ਸਿੰਘ ਨੇ ਕਿਹਾ ਕਿ ਅੱਜ ਹਲਕਾ ਪੱਟੀ ਤੋਂ ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ ਦੀ ਯੋਗ ਰਹਿਨੁਮਾਈ ਹੇਠ ਵੱਡਾ ਜਥਾ ਦਿੱਲੀ ਲਈ ਰਵਾਨਾ ਕੀਤਾ ਗਿਆ ਹੈ ਜੋ ਦਿੱਲੀ ਵਿਖੇ ਲੱਗੇ ਧਰਨਿਆਂ ਵਿੱਚ ਸ਼ਾਮਿਲ ਹੋਕੇ ਸਘੰਰਸ਼ ਵਿੱਚ ਹਿੱਸਾ ਪਾਵੇਗਾ।ਅੱਗੇ ਬੋਲਦਿਆਂ ਅਮੋਲਕਜੀਤ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਕਾਲੇ ਕਾਨੂੰਨ ਬਣਾਕੇ ਦੇਸ਼ ਦੇ ਕਿਸਾਨ-ਮਜਦੂਰ ਅਤੇ ਹੋਰ ਵਰਗ ਖ਼ਤਮ ਕਰਨਾ ਚਾਹੁੰਦੀ ਹੈ।ਉਹਨਾਂ ਕਿਹਾ ਕਿ ਜਿੰਨਾ ਚਿਰ ਕੇਂਦਰ ਸਰਕਾਰ ਕਾਲੇ ਕਾਨੂੰਨ ਰੱਦ ਨਹੀਂ ਕਰਦੀ ਉਨਾਂ ਚਿਰ ਸਘੰਰਸ਼ ਜਾਰੀ ਰਹਿਣਗੇ।ਇਸ ਸਮੇਂ ਐਸ.ਡੀ.ਓ.ਰਸ਼ਪਾਲ ਸਿੰਘ ਬੋਪਾਰਾਏ,ਨਵਰੀਤ ਜੱਲੇਵਾਲ,ਚੇਅਰਮੈਨ ਸੁਖਰਾਜ ਸਿੰਘ,ਰਾਜਕਰਨ ਭੱਗੂਪੁਰ,ਬਲਾਕ ਸੰਮਤੀ ਮੈਂਬਰ ਦਵਿੰਦਰ ਸਿੰਘ,ਸਰਪੰਚ ਸੁਖਵਿੰਦਰ ਸਿੰਘ ਉਬੋਕੇ,ਸਰਪੰਚ ਰਾਜਬੀਰ ਰਾਜੂ,ਅਮਨ ਕੁੱਕਾ,ਹਰਦੀਪ ਸਿੰਘ ਸਿਦਕੀ ਆਦਿ ਜਥੇ ਵਿੱਚ ਹਾਜ਼ਰ ਸਨ।
Comments (0)
Facebook Comments (0)