
ਜਥੇਦਾਰ ਢਿਲੋਂ ਦੀ ਅਗਵਾਈ ਹੇਠ ਕਿਸਾਨਾਂ-ਮਜਦੂਰਾਂ ਦਾ ਜਥਾ ਦਿੱਲੀ ਲਈ ਰਵਾਨਾ
Mon 14 Dec, 2020 0
ਚੋਹਲਾ ਸਾਹਿਬ 14 ਦਸੰਬਰ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਲਗਪਗ 40 ਸਾਲਾਂ ਤੋਂ ਕਿਸਾਨਾਂ ਦੀਆਂ ਹੱਕੀ ਮੰਗਾਂ ਮੰਗਵਾਉਣ ਲਈ ਸਮੇਂ ਸਮੇਂ ਤੇ ਕੇਂਦਰ ਅਤੇ ਪੰਜਾਬ ਸਰਕਾਰ ਨਾਲ ਲੋਹਾ ਲੈਂਦੇ ਆ ਰਹੇ ਉੱਘੇ ਸਮਾਜਸੇਵਕ ਜਥੇਦਾਰ ਬਲਕਾਰ ਸਿੰਘ ਢਿਲੋਂ ਪ੍ਰਧਾਨ ਸਮਾਜ ਬਚਾਓ ਮਿਸ਼ਨ ਕਮੇਟੀ (ਰਜਿ) ਵੱਲੋਂ ਇਤਿਹਾਸਕ ਨਗਰ ਚੋਹਲਾ ਸਾਹਿਬ ਤੋਂ ਕਿਸਾਨਾਂ ਅਤੇ ਮਜਦੂਰਾਂ ਦਾ ਵੱਡਾ ਜਥਾ ਦਿੱਲੀ ਨੂੰ ਰਵਾਨਾ ਕੀਤਾ ਗਿਆ।ਇਸ ਸਮੇਂ ਜਥੇਦਾਰ ਬਲਕਾਰ ਸਿੰਘ ਢਿਲੋਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਲੋਕਮਾਰੂ ਨੀਤੀਆਂ ਬਣਾਕੇ ਲੋਕਾਂ ਦਾ ਕਚੂੰਮਰ ਕੱਢ ਰਹੀ ਹੈ ਅਤੇ ਹੁਣ ਕੇਦਰ ਸਰਕਾਰ ਵੱਲੋਂ ਕਾਲੇ ਕਾਨੂੰਨ ਪਾਸ ਕਰਕੇ ਦੇਸ਼ ਦੇ ਕਿਸਾਨਾਂ ਅਤੇ ਮਜਦੂਰਾਂ ਦੇ ਨਾਲ ਨਾਲ ਆਮ ਵਰਗ ਨੂੰ ਵੀ ਖ਼ਤਮ ਕਰਨ ਦੀਆਂ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ।ਜਥੇ:ਢਿਲੋਂ ਨੇ ਕਿਹਾ ਕਿ ਜਿੰਨਾ ਚਿਰ ਕੇਂਦਰ ਸਰਕਾਰ ਕਾਲੇ ਕਾਨੂੰਨ ਖਤਮ ਨਹੀਂ ਕਰਦੀ ਅਤੇ ਪੰਜਾਬ ਵਿੱਚ ਖਸਖਸ ਦੀ ਖੇਤੀ ਕਰਨ ਦੀ ਇਜਾਜਤ ਨਹੀਂ ਦਿੰਦੀ ਉਨਾਂ ਚਿਰ ਸਾਡਾ ਸਘੰਰਸ਼ ਜਾਰੀ ਰਹੇਗਾ।ਉਹਨਾਂ ਕਿਹਾ ਕਿ ਉਹ ਵੱਖ ਵੱਖ ਸਿਆਸੀ ਪਾਰਟੀਆਂ ਵੱਲੋਂ ਕੀਤੀ ਜਾ ਰਹੀ ਡਰਾਮੇਬਾਜ਼ੀ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਨ।ਇਸ ਸਮੇਂ ਮਨਦੀਪ ਸਿੰਘ ਮਨੀ ਆੜ੍ਹਤੀਆ,ਸੁਖਜਿੰਦਰ ਸਿੰਘ ਮਮਣਕੇ,ਤਰਲੋਚਨ ਸਿੰਘ,ਸੁਖਦਰਸ਼ਨ ਸਿੰਘ,ਹਰੀ ਸਿੰਘ ਸਬਾਜਪੁਰ,ਜ਼ੋਗਾ ਸਿੰਘ ਘੈੱਟ ਡਰਾਇਵਰ ਆਦਿ ਜਥੇ ਵਿੱਚ ਸ਼ਮਿਲ ਸਨ।
Comments (0)
Facebook Comments (0)