ਵੱਡੇ ਕਿਸਾਨਾਂ ਨੂੰ ਬੈਂਕ ਦਾ ਕਰਜਾ ਵਾਪਿਸ ਕਰਨ ਲਈ ਕਿਹਾ
Sat 9 Jun, 2018 0ਤਰਨਤਾਰਨ, —ਜ਼ਿਲਾ ਮੈਨੇਜਰ ਦਲਵਿੰਦਰ ਸਿੰਘ ਸੰਧੂ ਨੇ ਕਿਹਾ ਵੱਡੇ ਕਿਸਾਨ ਜਿਨ੍ਹਾਂ ਦਾ ਕਰਜ਼ਾ ਬੈਂਕ ਵੱਲ ਬਕਾਇਆ ਹੈ, ਉਹ ਜਲਦ ਕਰਜ਼ਾ ਵਾਪਸ ਕਰ ਕੇ ਸਰਕਾਰ ਵੱਲੋਂ 3 ਫੀਸਦੀ ਦਿੱਤੀ ਜਾ ਰਹੀ ਰਾਹਤ ਦਾ ਲਾਭ ਉਠਾਉਣ। ਉਨ੍ਹਾਂ ਕਿਹਾ ਕਿ ਫਸਲਾਂ ਦੀ ਰਹਿੰਦ-ਖੂੰਹਦ ਨੂੰ ਨਸ਼ਟ ਕਰਨ ਲਈ ਖੇਤੀ ਸੰਦਾਂ 'ਤੇ 80 ਫੀਸਦੀ ਸਬਸਿਡੀ ਦਿੱਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦਲਵਿੰਦਰ ਸਿੰਘ ਸੰਧੂ ਜ਼ਿਲਾ ਮੈਨੇਜਰ ਦਿ ਸਹਿਕਾਰੀ ਕੋਆਪ੍ਰੇਟਿਵ ਬੈਂਕ ਤਰਨਤਾਰਨ ਨੇ ਕਿਹਾ ਕਿ ਗੁਰਦਾਸਪੁਰ ਵਿਖੇ ਹੋਏ ਸਮਾਗਮ ਦੌਰਾਨ ਤਰਨਤਾਰਨ ਜ਼ਿਲੇ ਦੇ ਪਹਿਲੇ ਪੜਾਅ ਦੌਰਾਨ 7836 ਕਿਸਾਨਾਂ ਦੇ 41 ਕਰੋੜ 71 ਲੱਖ ਦਾ ਕਰਜ਼ਾ ਮੁਆਫ ਕੀਤਾ ਗਿਆ ਸੀ ਅਤੇ ਦੂਸਰੇ ਪੜਾਅ ਦੌਰਾਨ ਜ਼ਿਲਾ ਪੱਧਰੀ ਸਮਾਗਮ ਮੌਕੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ, ਡਾ. ਧਰਮਬੀਰ ਅਗਨੀਹੋਤਰੀ ਹਲਕਾ ਵਿਧਾਇਕ ਤਰਨਤਾਰਨ, ਹਰਮਿੰਦਰ ਸਿੰਘ ਗਿੱਲ ਹਲਕਾ ਵਿਧਾਇਕ ਪੱਟੀ, ਸੁਖਪਾਲ ਸਿੰਘ ਭੁੱਲਰ ਹਲਕਾ ਵਿਧਾਇਕ ਖੇਮਕਰਨ, ਸੰਤੋਖ ਸਿੰਘ ਭਲਾਈਪੁਰ ਹਲਕਾ ਵਿਧਾਇਕ ਬਾਬਾ ਬਕਾਲਾ ਤੇ ਰਮਨਜੀਤ ਸਿੰਘ ਸਿੱਕੀ ਹਲਕਾ ਖਡੂਰ ਸਹਿਬ ਦੀ ਅਗਵਾਈ 'ਚ 4474 ਕਿਸਾਨਾਂ ਦੇ 26 ਕਰੋੜ 85 ਲੱਖ ਰੁਪਏ ਦੇ ਕਰਜ਼ਾ ਮੁਆਫੀ ਦੇ ਸਾਰਟੀਫਿਕੇਟ ਦਿੱਤੇ ਗਏ ਸਨ ਅਤੇ ਬਾਕੀ ਰਹਿੰਦੇ ਘੱਟ ਜ਼ਮੀਨ ਵਾਲੇ ਕਿਸਾਨਾਂ ਦਾ ਕਰਜ਼ਾ ਤੀਸਰੇ ਪੜਾਅ 'ਚ ਜਲਦ ਮੁਆਫ ਕੀਤਾ ਜਾਵੇਗਾ।
Comments (0)
Facebook Comments (0)