ਗੁਰੂ ਅਰਜਨ ਦੇਵ ਖਾਲਸਾ ਕਾਲਜ ਚੋਹਲਾ ਸਾਹਿਬ ਵਿਖੇ `ਮੈਂ ਵੀ ਪੱਤਰਕਾਰ `ਪ੍ਰਤੀਯੋਗਤਾ ਕਰਵਾਈ ਜਾਵੇਗੀ

ਗੁਰੂ ਅਰਜਨ ਦੇਵ ਖਾਲਸਾ ਕਾਲਜ ਚੋਹਲਾ ਸਾਹਿਬ ਵਿਖੇ `ਮੈਂ ਵੀ ਪੱਤਰਕਾਰ `ਪ੍ਰਤੀਯੋਗਤਾ ਕਰਵਾਈ ਜਾਵੇਗੀ

16 ਸਾਲ ਤੋਂ 24 ਸਾਲ ਤੱਕ ਕੋਈ ਵੀ ਲੈ ਸਕਦਾ ਹੈ ਭਾਗ

ਰਾਕੇਸ਼ ਬਾਵਾ,ਪਰਮਿੰਦਰ ਚੋਹਲਾ
ਚੋਹਲਾ ਸਾਹਿਬ 6 ਮਈ 2020 

ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਅਧੀਨ ਚਲਾਈ ਜਾ ਰਹੀ ਵਿੱਦਿਅਕ ਸੰਸਥਾ ਗੁਰੁੂ ਅਰਜਨ ਦੇਵ ਖਾਲਸਾ ਕਾਲਜ ਚੋਹਲਾ ਸਾਹਿਬ ਵਿਖੇ ਐਨ.ਐਸ.ਐਸ ਯੂਨਿਟ ਵੱਲੋਂ ਆਯੋਜਿਤ ਪ੍ਰਤੀਯੋਗਤਾ `ਮੈਂ ਵੀ ਪੱਤਰਕਾਰ` ਕਰਵਾਈ ਜਾ ਰਹੀ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਾਲਜ ਪ੍ਰਿੰਸੀਪਲ ਡਾ: ਕੁਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਪ੍ਰਤੀਯੋਗਤਾ ਵਿੱਚ ਕੋਈ ਵੀ ਇਨਸਾਨ ਜਿਸਦੀ ਉਮਰ 16 ਸਾਲ ਤੋਂ 24 ਸਾਲ ਦਾ ਹੋਵੇ ਭਾਗ ਲੈ ਸਕਦਾ ਹੈ।ਉਹਨਾਂ ਕਿਹਾ ਕਿ ਇਸ ਪ੍ਰਤੀਯੋਗਤਾ ਵਿੱਚ ਦੋ ਮੁਕਾਬਲੇ ਮੈਂ ਵੀ ਟੀ.ਵੀ. ਪੱਤਰਕਾਰ (ਵੀਡੀਓ ਰਿਪੋਰਟਰ) ਅਤੇ ਮੈਂ ਵੀ ਅਖ਼ਬਾਰ ਪੱਤਰਕਾਰ (ਲਿਖਤ ਰਿਪੋਰਟਰ) ਹਾਂ ਕਰਵਾਏ ਜਾਣਗੇ।ਉਹਨਾਂ ਕਿਹਾ ਕਿ ਇਨਾਂ ਮੁਕਾਬਲਿਆਂ ਵਿੱਚ ਵਿਦਿਆਰਥੀ ਦੁਆਰਾ ਇੱਕ ਵੀਡੀਓ ਜਾਂ ਲਿਖਤ ਰਿਪੋਰਟ ਤਿਆਰ ਕੀਤੀ ਜਾਵੇਗੀ ਜਿਸ ਵਿੱਚ ਵਿਦਿਆਰਥੀ ਦੁਆਰਾ ਆਪਣੇ ਇਲਾਕੇ ਵਿੱਚ ਕਰੋਨਾ ਆਉਣ ਕਾਰਨ ਆਈਆਂ ਤਬਦੀਲੀਆਂ ਦਾ ਵਰਨਣ ਕੀਤਾ ਜਾਵੇਗਾ ਅਤੇ ਇਹ ਵੀ ਦੱਸਿਆ ਜਾਵੇਗਾ ਕਿ ਉਹਨਾਂ ਦੇ ਪਿੰਡ/ਇਲਾਕੇ/ਕਸਬੇ ਦੇ ਲੋਕਾਂ ਦੇ ਕਿਵੇਂ ਇਸ ਮੁਸੀਬਤ ਵਿੱਚ ਇੱਕ ਦੂਸਰੇ ਦਾ ਸਾਥ ਦਿੱਤਾ ਜਾ ਰਿਹਾ ਹੈ ਅਤੇ ਮੌਜੂਦਾ ਸਮੇਂ ਦੇ ਕੀ ਹਾਲਾਤ,ਸਮੱਸਿਆਵਾਂ ਅਤੇ ਇਹਨਾਂ ਨਾਲ ਨਜਿੱਠਣ ਦੇ ਤਰੀਕੇ ਵੀ ਦੱਸੇ ਜਾਣ।ਉਹਨਾਂ ਕਿਹਾ ਕਿ ਇਸਦੇ ਨਾਲ ਵਿਦਿਆਰਥੀ ਇਹ ਵੀ ਦੱਸੇਗਾ ਕਿ ਜੇਕਰ ਉਹ ਸਮਰਥ ਅਧਿਕਾਰੀ ਹੁੰਦਾ ਤਾਂ ਉਹ ਇਸ ਸਮੇਂ ਹੋਰ ਕੀ ਕਰਨਾ ਚਾਹੁੰਦਾ ਹੈ? ਉਹਨਾਂ ਕਿਹਾ ਵਿਦਿਆਰਥੀ ਰਿਪੋਰਟ ਤਿਆਰ ਕਰਨ ਸਮੇਂ ਸ਼ੁਰੂਆਤ ਵਿੱਚ ਆਪਣਾ ਨਾਮ,ਕਲਾਸ,ਸਕੂਲ ਅਤੇ ਆਪਣੇ ਪਿੰਡ/ਕਸਬੇ/ਇਲਾਕੇ ਪ੍ਰਤੀ ਜਾਣਕਾਰੀ ਵੀ ਦਵੇਗਾ ਅਤੇ ਰਿਪੋਰਟ ਤਿਆਰ ਕਰਨ ਤੋਂ ਬਾਅਦ ਇਸਨੂੰ ਐਨ.ਐਸ.ਐਸ.ਯੂਨਿਟ ਦੇ ਪ੍ਰੋਗਰਾਮ ਅਫਸਰ ਪ੍ਰੋ:ਹਿੰਮਤ ਸਿੰਘ ਦੇ ਵਟਸਅੱਪ ਨੰਬਰ 9465285638 ਤੇ ਮਿਤੀ 10 ਮਈ ਤੋਂ ਪਹਿਲਾਂ ਭੇਜ਼ ਸਕਦਾ ਹੈ।