ਅੰਮ੍ਰਿਤਧਾਰੀ ਵਿਦਿਆਰਥੀਆਂ ਨੂੰ ਗੁਰੂ ਅਰਜਨ ਦੇਵ ਖਾਲਸਾ ਕਾਲਜ ਵਿੱਚ ਦਿੱਤਾ ਜਾਵੇਗਾ ਵਜੀਫਾ : ਡਾ: ਕੁਲਵਿੰਦਰ ਸਿੰਘ
Mon 30 Mar, 2020 0ਵਿਦਿਆਰਥੀ ਘਰੋਂ ਹੀ ਕਰ ਸਕਦੇ ਹਨ ਆਨਲਾਇਨ ਅਡਮਿਸ਼ਨ,ਫੀਸ ਕਰਫਿਊ ਖੁੱਲਣ ਤੋਂ ਬਾਅਦ ਲਈ ਜਾਵੇਗੀ
ਰਾਕੇਸ਼ ਬਾਵਾ,ਪਰਮਿੰਦਰ ਚੋਹਲਾ
ਚੋਹਲਾ ਸਾਹਿਬ 30 ਮਾਰਚ 2020
ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਸਥਾਨਕ ਗੁਰੂ ਅਰਜਨ ਦੇਵ ਖਾਲਸਾ ਕਾਲਜ ਚੋਹਲਾ ਸਾਹਿਬ ਵੱਲੋਂ ਜਿੱਥੇ ਵਿਦਿਅਕ ਅਤੇ ਸਹਿ ਵਿੱਦਿਅਕ ਗਤੀਵਿਧੀਆਂ ਰਾਹੀਂ ਇਲਾਕੇ ਦੇ ਲੋਕਾਂ ਦੀ ਸੇਵਾ ਕੀਤੀ ਜਾ ਰਹੀ ਹੈ,ਉੱਥੇ ਮੌਜੂਦਾ ਸਮੇਂ ਵਿੱਚ ਜਦ ਹਰ ਪਾਸੇ ਕਰੋਨਾ ਵਾਇਰਸ ਦੀ ਦਹਿਸ਼ਤ ਕਾਰਨ ਲੋਕ ਆਪਣੇ ਘਰਾਂ ਅੰਦਰ ਬੈਠੇ ਕੁਦਰਤ ਦੀ ਕਰੋਪੀ ਦੀ ਮਾਰ ਝੱਲ ਰਹੇ ਹਨ,ਕਾਲਜ ਦੇ ਐਮ.ਐਸ.ਐਸ ਯੂਨਿਟ ਵੱਲੋਂ ਵਿਦਿਆਰਥੀਆਂ ਉਨਾਂ ਦੇ ਮਾਪਿਆਂ ਅਤੇ ਸਮੁੱਚੇ ਸਮਾਜ ਨੂੰ ਕਰੋਨਾ ਵਰਗੀ ਭਿਆਨਕ ਮਹਾਂਮਾਰੀ ਤੋਂ ਸੁਚੇਤ ਕਰਨ ਲਈ ਸਮੇਂ ਸਮੇਂ ਤੇ ਸੰਦੇਸ਼ ਜਾਰੀ ਕੀਤੇ ਜਾ ਰਹੇ ਹਨ ।ਇਹ ਜਾਣਕਾੀ ਸਾਂਝੀ ਕਰਦਿਆਂ ਕਾਲਜ ਪ੍ਰਿੰਸੀਪਲ ਡਾ: ਕੁਲਵਿੰਦਰ ਸਿੰਘ ਨੇ ਵਿਸ਼ੇਸ਼ ਤੌਰ ਤੇ ਦੱਸਿਆ ਕਿ ਅਜਿਹੇ ਸਮੇਂ ਜਦੋਂ ਸਾਰਾ ਸੰਸਾਰ ਇੱਕ ਭਿਆਨਕ ਤ੍ਰਾਸਦੀ ਵਿੱਚੋਂ ਲੰਘ ਰਿਹਾ ਹੈ,ਗੁਰੂ ਅਰਜਨ ਦੇਵ ਖਾਲਸਾ ਕਾਲਜ ਦਾ ਸਮੁੱਚਾ ਸਟਾਫ ਆਪਣੇ ਨੌਜਵਾਨ ਵਿਦਿਆਰਥੀ ਵਰਗ ਅਤੇ ਸਮਾਜ ਦੀ ਤੰਦਰੁਸਤੀ ਲਈ ਗੁਰਬਾਣੀ ਦਾ ਓਟ ਆਸਰਾ ਲੈਕੇ ਸਮਾਜਿਕ ਸਵੱਸ਼ਤਾ ਦੀ ਅਰਦਾਸ ਕਰ ਰਿਹਾ ਹੈ ਅਤੇ ਵਿਦਿਆਰਥੀਆਂ ਨੂੰ ਆਪਣੀ ਸਿਹਤ ਦਾ ਖਿਆਲ ਰੱਖਣ ਲਈ ਪ੍ਰੇਰਿਆ ਜਾ ਰਿਹਾ ਹੈ।ਉਨਾਂ ਦੱਸਿਆ ਕਿ ਅਜਿਹੇ ਸਮੇਂ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਡਾਇਰੈਕਟਰ ਐਜੂਕੇਸ਼ਨ ਸ੍ਰੋ:ਗੁ:ਪ੍ਰਬੰਧਕ ਕਮੇਟੀ ਵੱਲੋ਼ ਮਿਲੀਆਂ ਹਦਾਇਤਾਂ ਮੁਤਾਬਕ ਵਿਦਿਆਰਥੀਆਂ ਦੇ ਵਿਦਿਅਕ ਵਾਤਾਵਰਨ ਨੂੰ ਬਰਕਰਾਰ ਰੱਖਣ ਲਈ ਆਧੁਨਿਕ ਤਕਨਾਲੋਜੀ ਦਾ ਸਹਾਰਾ ਲੈਦਿਆਂ,ਅਧਿਆਪਕ ਵਿਦਿਆਰਥੀਆਂ ਨਾਲ ਲਗਾਤਾਰ ਰਾਬਤਾ ਰੱਖ ਰਹੇ ਹਨ।ਵਿਦਿਆਰਥੀਆਂ ਨੂੰ ਵੱਟਸਅੱਪ ਗਰੁੱਪ,ਕਾਨਫਰਸ਼ ਕਾਲ ਅਤੇ ਹੋਰ ਵੱਖ ਵੱਖ ਐਪ ਰਾਹੀਂ ਯੂਨੀਵਰਸਿਟੀ ਵੱਲੋਂ ਨਿਰਧਾਰਿਤ ਸਿਲੇਬਸ ਮੁਕੰਮਲ ਕਰਵਾਇਆ ਜਾ ਰਿਹਾ ਹੈ ਤਾਂ ਜੋ ਵਿਦਿਆਰਥੀਆਂ ਦਾ ਵਿਦਿਅਕ ਪੱਖੋਂ ਕੋਈ ਬਹੁਤ ਨੁਕਸਾਨ ਨਾ ਹੋਵੇ।ਉਹਨਾਂ ਕਿਹਾ ਕਿ ਗਿਆਰਵੀਂ ਅਤੇ ਬਾਰਵੀਂ ਕਲਾਸ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਦੀ ਆਨਲਾਈਨ ਰਜਿਸਟ੍ਰੇਸ਼ਨ ਦੀ ਪ੍ਰੀਕਿਆ ਵੀ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਜ਼ੋ ਵਿਦਿਆਰਥੀ ਘਰ ਬੈਠੇ ਹੀ ਇਨਾਂ ਕਲਾਸਾਂ ਵਿੱਚ ਆਪਣੀ ਰਜਿਸ੍ਰਟੇ਼ਸਨ ਕਰਵਾ ਸਕਦੇ ਹਨ।ਰਜਿਸਟ੍ਰੇਸ਼ਨ ਕਰਵਾਉਣ ਲਈ ਵਿਦਿਆਰਥੀ ਲਿੰਕ ਤੇ ਜਾਕੇ ਅਡਮਿਸ਼ਨ ਕਰ ਸਕਦੇ ਹਨ।ਉਹਨਾਂ ਕਿਹਾ ਕਿ ਅੰਮ੍ਰਿਤਧਾਰੀ ਵਿਦਿਆਰਥੀਆਂ ਵੱਲੋਂ ਅੰਮ੍ਰਿਤਧਾਰੀ ਹੋਣ ਦਾ ਸਰਟੀਫਿਕੇਟ ਪੇਸ਼ ਕਰਨ ਤੇ ਗਿਆਰਵੀਂ ਤੇ ਬਾਰਵੀਂ ਕਲਾਸ ਵਿੱਚ 5 ਹਜ਼ਾਰ ਰੁਪੈ,ਗਰੈਜੂਏਸ਼ਨ ਕਲਾਸ ਵਿੱਚ 8 ਹਜ਼ਾਰ ਰੁਪੈ ਦੀ ਛੋਟ ਅਤੇ ਪੋਸਟ ਗਰੈਜੁਏਟ ਕਲਾਸਾਂ ਲਈ 10 ਹਜ਼ਾਰ ਰੁਪੈ ਦੀ ਵਜੀਫਾ ਦੇਣ ਦਾ ਵੀ ਫੈਸਲਾ ਕੀਤਾ ਗਿਆ ਹੈ।
Comments (0)
Facebook Comments (0)