ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਬੀਤੇ ਛੇ ਮਹੀਨੇ ਤੋਂ ਮਾਣਭੱਤਾ ਨਾ ਮਿਲਣ ਦੇ ਕਾਰਨ ਸੀ ਡੀ ਪੀ ਓ ਭਿੱਖੀਵਿੰਡ ਵਿਖੇ ਦਫ਼ਤਰ ਅੱਗੇ ਧਰਨਾ

ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਬੀਤੇ ਛੇ ਮਹੀਨੇ ਤੋਂ ਮਾਣਭੱਤਾ ਨਾ ਮਿਲਣ ਦੇ ਕਾਰਨ  ਸੀ ਡੀ ਪੀ ਓ ਭਿੱਖੀਵਿੰਡ ਵਿਖੇ ਦਫ਼ਤਰ ਅੱਗੇ ਧਰਨਾ

ਹਰਜਿੰਦਰ ਸਿੰਘ ਗੋਲਣ ਭਿੱਖੀਵਿੰਡ,

ਚੇਅਰਪਰਸਨ ਪੰਜਾਬ ਵੱਲੋਂ ਯੂਨੀਅਨ ਨੂੰ ਵਿਸ਼ਵਾਸ ਦਿਤੇ ਜਾਣ ਤੇ ਧਰਨਾ ਹੋਇਆ ਸਮਾਪਤ

ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਬੀਤੇ ਛੇ ਮਹੀਨੇ ਤੋਂ ਮਾਣਭੱਤਾ ਨਾ ਮਿਲਣ ਦੇ ਕਾਰਨ  ਸੀ ਡੀ ਪੀ ਓ ਭਿੱਖੀਵਿੰਡ ਵਿਖੇ ਦਫ਼ਤਰ ਅੱਗੇ ਧਰਨਾ ਦਿੱਤਾ ਜਾ ਰਿਹਾ ਸੀ ,ਪਰ ਸਰਕਾਰ ਦੇ ਕੰਨ ਤੇ ਜੂੰ ਨਾ ਸਰਕਣ ਤੇ ਕੁੱਲ ਹਿੰਦ ਆਂਗਣਵਾੜੀ ਮੁਲਾਜ਼ਮ ਵਰਕਰ ਯੂਨੀਅਨ (ਸੀਟੂ) ਪੰਜਾਬ ਪ੍ਰਧਾਨ ਹਰਜੀਤ ਕੌਰ ਪੰਜੋਲਾ , ਜਨਰਲ ਸਕੱਤਰ ਸੁਭਾਸ਼ ਰਾਣੀ ,ਵਿੱਤ ਸਕੱਤਰ ਅੰਮ੍ਰਿਤਪਾਲ ਕੌਰ, ਜ਼ਿਲ੍ਹਾ ਪ੍ਰਧਾਨ ਬੀਬੀ ਅਨੂਪ ਕੌਰ ਦੀ ਅਗਵਾਈ ਹੇਠ ਯੂਨੀਅਨ ਆਗੂਆਂ ਦਾ ਵਫ਼ਦ ਚੰਡੀਗੜ੍ਹ ਵਿਖੇ ਪੰਜਾਬ ਰਾਜ ਬੋਰਡ ਚੇਅਰਪਰਸਨ ਮੈਡਮ ਗੁਰਸ਼ਰਨ ਕੌਰ ਨੂੰ ਮਿਲ ਕੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ! ਜਿਸ ਤੇ ਚੇਅਰਪਰਸਨ  ਵੱਲੋਂ ਆਂਗਣਵਾੜੀ ਯੂਨੀਅਨ ਨੂੰ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਪੰਜ ਮਹੀਨੇ ਦਾ ਮਾਣ ਭੱਤਾ ਹਫਤੇ ਦੇ ਅੰਦਰ ਅੰਦਰ ਹੀ ਦੇ ਦਿੱਤਾ ਜਾਵੇਗਾ!ਆਂਗਣਵਾੜੀ ਯੂਨੀਅਨ ਵੱਲੋਂ ਸੀਡੀਪੀਓ ਦਫ਼ਤਰ ਵਿਖੇ ਦਿੱਤੇ ਜਾ ਰਹੇ ਧਰਨੇ ਨੂੰ ਸਮਾਪਤ ਕਰਨ ਦਾ ਐਲਾਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਬੀਬੀ ਅਨੂਪ ਕੌਰ ਬਲੇਰ ਨੇ ਕਿਹਾ ਕਿ ਜੇਕਰ ਸਾਨੂੰ ਫਿਰ ਵੀ ਖੱਜਲ ਖੁਆਰ ਕੀਤਾ ਗਿਆ ਤਾਂ ਅਸੀਂ ਸੰਘਰਸ਼ ਲਈ ਮਜਬੂਰ ਹੋਵਾਂਗੇ ਜਿਸ ਦੀ ਜ਼ਿੰਮੇਵਾਰੀ ਪੰਜਾਬ ਰਾਜ ਬੋਰਡ ਚੇਅਰਪਰਸਨ ਮੈਡਮ ਗੁਰਸ਼ਰਨ ਕੌਰ ਦੀ ਹੋਵੇਗੀ !ਇਸ ਮੌਕੇ ਬਲਾਕ ਪ੍ਰਧਾਨ ਰਾਜਵੀਰ ਸਰਕਾਰੀ ਚੈੱਕ ਸਿੰਘ ਮੀਤ ਪ੍ਰਧਾਨ ਹਰਜਿੰਦਰਪਾਲ ਕੌਰ ,ਸੈਕਟਰੀ ਬਲਵਿੰਦਰ ਕੌਰ ਖਾਲੜਾ , ਸੁਖਵੰਤ ਕੌਰ ਪੂਹਲਾ, ਸੁਖਜੀਤ ਕੌਰ ਭਿੱਖੀਵਿੰਡ ,ਪਰਮਜੀਤ ਕੌਰ ਬਲੇਰ ,ਕੁਲਵਿੰਦਰ ਕੌਰ ,ਪਰਮਜੀਤ ਕੌਰ ਅਲਗੋਂ, ਕਰਮਜੀਤ ਕੌਰ ,ਚਰਨਜੀਤ ਕੌਰ ,ਸਰਬਜੀਤ ਕੌਰ,ਰਣਜੀਤ ਕੌਰ , ਰੁਪਿੰਦਰ ਕੌਰ , ਬਲਜਿੰਦਰ ਕੌਰ ,ਹਰਵਿੰਦਰ ਕੌਰ ਸਮੇਤ ਅਾਦਿ ਹਾਜ਼ਰ ਸਨ !