ਮੌਸਮ ਵਿਭਾਗ ਨੇ ਪੱਛਮੀ ਚੱਕਰਵਾਤ ਨਾਲ ਆਉਂਦੇ ਹਫ਼ਤੇ ਫ਼ਿਰ ਭਾਰੀ ਬਰਸਾਤ ਦੀ ਦਿੱਤੀ ਚਿਤਾਵਨੀ
Mon 4 Feb, 2019 0ਚੰਡੀਗੜ੍ਹ : ਪਹਾੜੀ ਇਲਾਕਿਆਂ ਵਿਚ ਪੈ ਰਹੀ ਲਗਾਤਾਰ ਬਰਫ਼ਬਾਰੀ ਕਾਰਨ ਦੇਸ਼ ਵਿਚ ਠੰਡ ਦਾ ਕਹਿਰ ਜਾਰੀ ਹੈ। ਓਠੰਡ ਕਾਰਨ ਲੋਕਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਥੇ ਹੀ ਠੰਡ ਨਾਲ ਆਮ ਜਨਜੀਵਨ ਅਤੇ ਆਵਾਜਾਈ ਵੀ ਪ੍ਰਭਾਵਿਤ ਹੋ ਰਹੀ ਹੈ। ਜੇ ਗੱਲ ਕੀਤੀ ਜਾਵੇ ਪੰਜਾਬ ਦੀ ਤਾਂ ਸੂਬੇ ‘ਚ ਠੰਡ ਨੇ ਲੋਕਾਂ ਦਾ ਜਿਉਣਾ ਮੁਹਾਲ ਕਰ ਰੱਖਿਆ ਹੋਇਆ ਹੈ।
Rain
ਪਿਛਲੇ ਕੁਝ ਜਿਨਾਂ ਤੋਂ ਪੰਜਾਬ ਵਿਚ ਮੌਸਮ ਕਾਫ਼ੀ ਠੰਡਾ ਚੱਲ ਰਿਹਾ ਹੈ। ਇਸ ਦੌਰਾਨ ਮੌਸਮ ਵਿਭਾਗ ਨੇ ਪੱਛਮੀ ਚੱਕਰਵਾਤ ਨਾਲ ਆਉਂਦੇ ਹਫ਼ਤੇ ਫ਼ਿਰ ਭਾਰੀ ਬਰਸਾਤ ਦੀ ਚਿਤਾਵਨੀ ਦਿੱਤੀ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪਹਾੜੀ ਖੇਤਰਾਂ ਵਿਚ ਹੋ ਰਹੀ ਬਰਫ਼ਬਾਰੀ ਕਾਰਨ ਪੰਜਾਬ ਵਿਚ ਤਾਪਮਾਨ ਘੱਟ ਰਹੇਗਾ। ਜਿਸ ਕਾਰਨ ਆਉਣ ਵਾਲੇ ਦਿਨ ਵਿਚ ਫ਼ਿਰ ਬਰਸਾਤ ਦੀ ਕਾਫ਼ੀ ਸੰਭਾਵਨਾ ਹੈ।
Rain
ਇਸ ਦੌਰਾਨ ਕਿਸਾਨ ਨੂੰ ਸਾਹ ਦਿੱਤੀ ਗਈ ਹੈ ਕਿ ਫ਼ਸਲਾਂ ਨੂੰ ਪਾਣੀ ਲਾਉਣ ਤੋਂ ਪਰਹੇਜ਼ ਕਰਨ। ਜੰਮੂ-ਕਸ਼ਮੀਰ ਵਿਚ ਬਰਸਾਤੀ ਪ੍ਰਭਾਵ ਕਾਰਨ ਆਗਾਮੀ 24 ਤੋਂ 48 ਘੰਟਿਆਂ ਦੌਰਾਨ ਸਾਰੇ ਪੰਜਾਬ ਵਿਚ ਲਹਿੰਦੇ ਵੱਲੋਂ ਬੱਲਦਵਾਈ ਲੰਘਦੀ ਰਹੇਗੀ। ਮਾਝਾ-ਦੁਆਬਾ ਡਿਵੀਜ਼ਨ ਵਿਚ ਹਲਕੀਆਂ ਫੁਹਾਰਾਂ ਵੀ ਦੇਖੀਆਂ ਜਾਣਗੀਆਂ। ਬਾਕੀ ਹੋਰਨਾਂ ਖਿੱਤਿਆਂ ਵਿਚ ਵੀ ਛਿਟਪੁੱਟ ਕਿਣਮਿਣ ਤੋਂ ਇਨਕਾਰ ਨਹੀਂ।
rain
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀਆਂ ਮੁਤਾਬਿਕ ਆਉਣ ਵਾਲੇ ਦਿਨ 6,7,8 ਫ਼ਰਵਰੀ ਨੂੰ ਪੰਜਾਬ ਦੇ ਕਈਂ ਖੇਤਰਾਂ ਵਿਚ ਭਾਰੀ ਬਰਸਾਤ ਦੀ ਕਾਫ਼ੀ ਸੰਭਾਵਨਾ ਹੈ। ਤਾਪਮਾਨ ਵਿਚ ਗਿਰਾਵਟ ਆਵੇਗੀ ਅਤੇ ਠੰਡ ਕਾਫ਼ੀ ਵਧ ਜਾਵੇਗੀ। ਮੌਸਮ ਵਿਭਾਗ ਦੇ ਡਾ. ਪ੍ਰਭਜੋਤ ਕੌਰ ਨੇ ਸਲਾਹ ਦਿੱਤੀ ਕਿ ਕਿਸਾਨ ਇਸ ਚਿਤਾਵਨੀ ਨੂੰ ਧਿਆਨ ਵਿਚ ਰੱਖਦੇ ਹੋਏ ਫ਼ਸਲਾਂ ਨੂੰ ਪਾਣੀ ਨਾ ਲਾਉਣ।
Comments (0)
Facebook Comments (0)