ਹੋਮਿਓਪੈਥਿਕ ਡਾਕਟਰਾਂ ਵੱਲੋਂ ਡਾਕਟਰ ਹੈਨੇਮਨ ਦਾ ਜਨਮ ਦਿਨ ਮਨਾਇਆ ਗਿਆ।

ਹੋਮਿਓਪੈਥਿਕ ਡਾਕਟਰਾਂ ਵੱਲੋਂ ਡਾਕਟਰ ਹੈਨੇਮਨ ਦਾ ਜਨਮ ਦਿਨ ਮਨਾਇਆ ਗਿਆ।

ਚੋਹਲਾ ਸਾਹਿਬ 11 ਅਪ੍ਰੈਲ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਸਥਾਨਕ ਬੱਸ ਸਟੈਂਡ ਚ ਸਥਿਤ ਸੰਧੂ ਡਵਾਈਨ ਹੋਮਿਓਪੈਥੀ ਦੇ ਸੰਚਾਲਕ ਤੇ ਪ੍ਰਸਿੱਧ ਨੌਜਵਾਨ ਹੋਮਿਓਪੈਥਿਕ ਡਾਕਟਰ ਰਸਬੀਰ ਸਿੰਘ ਸੰਧੂ ਦੇ ਕਲੀਨਿਕ ਤੇ ਮਾਝਾ ਖੇਤਰ ਦੇ ਹੋਮਿਓਪੈਥਿਕ ਡਾਕਟਰਾ ਨੇ ਹੋਮਿਓਪੈਥਿਕ ਇਲਾਜ ਪ੍ਰਣਾਲੀ ਦੇ ਜਨਮ ਦਾਤਾ ਡਾ: ਸੈਮੂਅਲ ਹੈਨੇਮਨ ਦਾ 267 ਵਾ ਜਨਮ ਦਿਨ ਤਾੜੀਆਂ ਦੀ ਗੂੰਜ ਚ ਕੇਕ ਕੱਟ ਕੇ ਮਨਾਇਆ।ਇਸ ਮੌਕੇ ਡਾਕਟਰ ਸੁਖਦੀਪ ਸਿੰਘ ਸਿੱਧੂ,ਡਾਕਟਰ ਨਰੈਣ ਸਿੰਘ ਵਲਟੋਹਾ,ਡਾਕਟਰ ਰਸਬੀਰ ਸਿੰਘ ਸੰਧੂ,ਡਾਕਟਰ ਗੁਰਵਿੰਦਰ ਸਿੰਘ ਮੱਖੂ,ਡਾਕਟਰ ਗੁਰਨੇਕ ਸਿੰਘ ਰਮਦਾਸ,ਡਾਕਟਰ ਮਨਜੀਤ ਸਿੰਘ,ਰੂਬਲ ਤਰਨ ਤਾਰਨ,ਡਾਕਟਰ ਪਰਦੀਪ ਰਾਹਲ - ਚਾਹਲ,ਡਾਕਟਰ ਪਰਮਜੀਤ ਕੌਰ ਵਲਟੋਹਾ,ਡਾਕਟਰ ਅਰਸਪ੍ਰੀਤ ਕੌਰ ਸੰਧੂ,ਡਾਕਟਰ ਅਮਨਦੀਪ ਕੌਰ ਸਬਾਜਪੁਰ,ਡਾਕਟਰ ਕਿਰਨਦੀਪ ਕੌਰ ਅਤੇ ਗੁਰਪ੍ਰੀਤ ਕੌਰ ਕੈਨੇਡਾ ਆਦਿ ਹੋਮੀਓਪੈਥਿਕ ਡਾਕਟਰਾ ਨੇ ਇਕ ਸੁਰ ਚ ਕਿਹਾ ਕਿ ਡਾਕਟਰ ਹੈਨੀਮਨ ਨੇ ਹੋਮੀਓਪੈਥਿਕ ਇਲਾਜ ਪ੍ਰਣਾਲੀ ਦੀ ਖੋਜ ਕਰਕੇ ਮਨੁਖਤਾ ਦੇ ਭਲੇ ਲਈ ਇਤਿਹਾਸ ਸਿਰਜਿਆ ਕਿ ਹੋਮਿਓਪੈਥੀ ਦਵਾਈ ਰੋਗੀ ਨੂੰ ਨਹੀ ਰੋਗ ਨੂੰ ਪੱਕੇ ਤੌਰ ਤੇ ਖਤਮ ਕਰਦੀ ਹੈ।ਇਹ ਇਲਾਜ ਪ੍ਰਣਾਲੀ ਹੋਰਨਾ ਇਲਾਜ ਪ੍ਰਣਾਲੀਆ ਨਾਲੋ ਸਸਤੀ ਤੇ ਟਿਕਾਊ ਹੋਣ ਕਰਕੇ ਮਿਹਨਤਕਸ ਤੇ ਆਮ ਲੋਕਾ ਦੀ ਪਹੁੰਚ ਚ ਹੈ।ਜਿਸ ਦਾ ਮਨੁੱਖੀ ਸਿਹਤ ਤੇ ਕੋਈ ਬੁਰਾ ਅਸਰ ਨਹੀ ਪੈਦਾ ਸਗੋ ਇਹ ਪੈਰਾ ਤੋ ਲੈ ਕੇ ਸਿਰ ਤੱਕ ਸਾਰੇ ਸਰੀਰਕ ਰੋਗਾ ਨੂੰ ਠੀਕ ਕਰਕੇ ਇਨਸਾਨਾ ਨੂੰ ਤੰਦਰੁਸਤ ਕਰਦੀ ਹੈ।