ਹੋਮਿਓਪੈਥਿ ਵਿਭਾਗ ਵੱਲੋਂ ਵਿਸ਼ਵ ਹੋਮਿਓਪੈਥੀ ਦਿਵਸ ਜਾਗਰੂਕਤਾ ਸੈਮੀਨਾਰ ਲਾਗਕੇ ਮਨਾਇਆ ਗਿਆ।
Tue 12 Apr, 2022 0ਚੋਹਲਾ ਸਾਹਿਬ 12 ਅਪ੍ਰੈਲ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਹੋਮਿਓਪੈਥਿਕ ਵਿਭਾਗ ਪੰਜਾਬ ਜਿਲ੍ਹਾ ਤਰਨ ਤਾਰਨ ਵੱਲੋਂ ਹੋਮਿਓਪੈਥਿਕ ਇਲਾਜ ਪ੍ਰਨਾਲੀ ਦੇ ਪਿਤਾਮਾ ਡਾ: ਸੈਮੂਅਲ ਹੈਨੀਮੈਨ ਦਾ ਜਨਮ ਦਿਵਸ ਜੋ ਕਿ ਵਿਸ਼ਵ ਹੋਮਿਓਪੈਥੀ ਦਿਵਸ ਦੇ ਰੂਪ ਵਿੱਚ ਹਰ ਸਾਲ 10 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ ਦੇ ਸਬੰਧ ਵਿੱਚ ਤੰਦਰੁਸਤ ਸਿਹਤ ਦੀ ਪ੍ਰਾਪਤੀ ਲਈ ਸਹਾਇਕ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ ਅਤੇ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਹੋਮਿਓਪੈਥਿਕ ਸੈਮੀਨਾਰ ਜਿਲ੍ਹਾ ਹੋਮਿਓਪੈਥੀ ਦੇ ਅਫਸਰ ਡਾ: ਪ੍ਰਵੇਸ਼ ਚਾਵਲਾ ਦੇ ਦਿਸ਼ਾ ਨਿਰਦੇਸ਼ ਤਹਿਤ ਮਾਤਾ ਗੰਗਾ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਤਰਨ ਤਾਰਨ ਵਿਖੇ ਲਗਾਇਆ ਗਿਆ।
ਇਸ ਮੌਕੇ ਜਾਣਕਾਰੀ ਦਿੰਦੇ ਡਾ: ਦਿਲਬਾਗ ਸਿੰਘ ਸੰਧੂ ਅਤੇ ਡਾ: ਮਨਦੀਪ ਕੌਰ ਰਾਏ ਵੱਲੋਂ ਹੋਮਿਓਪੈਥੀ ਇਲਾਜ ਪ੍ਰਨਾਲੀ ਦੇ ਸਿਧਾਂਤਾਂ ਬਾਰੇ ਅਤੇ ਸਰੀਰ ਨੂੰ ਤੰਦਰੁਸਤ ਕਰਨ ਵਿੱਚ ਸਹਾਇਕ ਜੀਵਨ ਸ਼ਕਤੀ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ।ਉਹਨਾਂ ਦੱਸਿਆ ਕਿ ਇਨਫੈਕਸ਼ਨ ਤੋਂ ਬਾਅਦ ਬੁਖਾਰ ਜਾ ਚਮੜੀ ਦੇ ਰੋਗਾਂ ਨੂੰ ਦਬਾਉਣਾ ਨਹੀਂ ਚਾਹੀਦਾ।ਇਸ ਨਾਲ ਸਾਡੀ ਜੀਵਨਸ਼ਕਤੀ ਕਮਜੋਰ ਹੋ ਜਾਂਦੀ ਹੈ।ਜਿਸ ਨਾਲ ਅਸੀਂ ਬਹੁਤ ਹੀ ਨਾਮੁਰਾਦ ਬਿਮਾਰੀਆਂ ਦੇ ਚੁੰਗਲ ਵਿੱਚ ਫਸ ਜਾਂਦੇ ਹਾਂ।ਭਾਵ ਸਾਨੂੰ ਵਾਇਰਲ ਬਿਮਾਰੀਆਂ ਲੱਗਣ ਦਾ ਖਤਰਾ ਵੱਧ ਜਾਂਦਾ ਹੈ।ਇਸ ਮੌਕੇ ਤੇ ਡਾ: ਜਤਿੰਦਰ ਸਿੱਧੂ ਡਾ: ਮਾਨਵਪ੍ਰੀਤ ਕੌਰ ਢਿਲੋਂ,ਡਾ: ਹਰਿੰਦਰਪਾਲ ਸਿੰਘ ਵੇਗਲ,ਡਾ:ਮੀਨਾਕਸ਼ੀ,ਡਾ:ਆਂਚਲ ਅਤੇ ਡਾ:ਪ੍ਰਵੇਸ਼ ਚਾਵਲਾ ਵੱਲੋਂ ਖੁਰਾਕ ਸਬੰਧੀ ਹੋਮਿਓਪੈਥੀ ਇਲਾਜ ਪ੍ਰਨਾਲੀ ਸਬੰਧੀ ਅਤੇ ਵਿਸ਼ਵ ਸਿਹਤ ਦਿਸਵ ਸਬੰਧੀ ਆਪਣੇ ਵਿਚਾਰ ਸਕੂਲ ਦੇ ਬੱਚਿਆਂ ਅਤੇ ਸਕੂਲ ਸਟਾਫ ਨਾਲ ਸਾਂਝੇ ਕੀਤੇ।ਇਸ ਸਮੇਂ ਡਾ:ਇੰਦਰਜੀਤ ਸਿੰਘ ਸੰਧਾ ਐਕਸ ਜਿਲ੍ਹਾ ਹੋਮਿਓਪੈਥੀ ਅਫਸਰ ਤਰਨ ਤਾਰਨ,ਡਾ: ਰੇਸ਼ਮ ਸਿੰਘ,ਪ੍ਰਿੰਸੀਪਲ ਮੈਡਮਲ ਰਵਿੰਦਰ ਕੌਰ ਵਾਲੀਆਂ ,ਲੈਕਚਰਾਰ ਤੇਜਿੰਦਰ ਸਿੰਘ ਆਦਿ ਸ਼ਾਮਿਲ ਸਨ।
Comments (0)
Facebook Comments (0)