ਗੁਰੂ ਗੋਬਿੰਦ ਸਿੰਘ ਕਾਨਵੈਂਟ ਸਕੂਲ ਸੁਹਾਵਾ ਦੇ ਧਾਰਮਿਕ ਮੁਕਾਬਲਿਆਂ ਵਿੱਚ ਸ਼ਾਨਦਾਰ ਨਤੀਜੇ
Mon 16 Aug, 2021 0ਚੋਹਲਾ ਸਾਹਿਬ 16 ਅਗਸਤ (ਮਨਜੀਤ ਸੰਧੂ,ਪਰਮਿੰਦਰ ਚੋਹਲਾ)
ਸੰਪ੍ਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਸਰਹਾਲੀ ਸਾਹਿਬ ਦੀ ਸਰਪਰਸਤੀ ਹੇਠ ਚੱਲ ਰਹੀ ਮਹਾਨ ਵਿੱਦਿਅਕ ਸੰਸਥਾ ਗੁਰੂ ਗੋਬਿੰਦ ਸਿੰਘ ਕਾਨਵੈਂਟ ਸਕੂਲ ਪਿੰਡ ਸੁਹਾਵਾ ਨਾ ਸਿਰਫ ਅਕਾਦਮਿਕ ਖੇਤਰ ਦੇ ਵਿੱਚ ਬਲਕਿ ਧਾਰਮਿਕ ਖੇਤਰ ਵਿੱਚ ਬੜਾ ਵੱਧ ਚਡ੍ਹਕੇ ਹਿੱਸਾ ਲੈ ਰਹੀ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਡਾਇਰੈਕਟਰ ਐਸ.ਕੇ.ਦੁੱਗਲ ਅਤੇ ਸਕੂਲ ਪ੍ਰਿੰਸੀਪਲ ਮੈਡਮ ਅਨੂ ਭਾਰਦਵਾਜ਼ ਨੇ ਸਾਂਝੇ ਰੂਪ ਦੱਸਿਆ ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਤਰਨ ਤਾਰਨ ਜਿਲ੍ਹੇ ਦੇ ਵੱਖ ਵੱਖ ਸਕੂਲਾਂ ਦਾ ਆਨਲਾਈਨ ਮੁਕਾਬਲੇ ਕਰਵਾਏ ਗਏ।ਸਾਡੇ ਸਕੂਲ ਦੀ ਇੱਕ ਟੀਮ ਜਿਸ ਵਿੱਚ ਨੌਵੀਂ ਦੀਆਂ ਵਿਦਿਆਰਥਣਾਂ ਗੁਰਲੀਨ,ਕੌਰ,ਅਮਰਬੀਰ ਕੌਰ,ਕੋਮਲਪ੍ਰੀਤ ਕੌਰ ਨੇ ਪਹਿਲਾ ਦਰਜਾ ਹਾਸਿਲ ਕੀਤਾ।ਦੂਸਰੀ ਟੀਮ ਜਿਸ ਵਿੱਚ ਨੌਵੀਂ ਜਮਾਤ ਦੀ ਹਰਵਿੰਦਰ ਕੌਰ,ਬਾਰਵੀਂ ਮੈਡੀਕਲ ਦੀ ਸੰਦੀਪ ਕੌਰ ਅਤੇ ਵਨਰੂਪ ਕੌਰ ਉਹਨਾਂ ਨੇ ਦੂਸਰਾ ਸਥਾਨ ਹਾਸਿਲ ਕੀਤਾ।ਉਹਨਾਂ ਦੱਸਿਆ ਕਿ ਜੇਤੂ ਵਿਦਿਆਰਥੀਆਂ ਨੂੰ ਯੋਗ ਇਨਾਮ ਦੇਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਤੇ ਪ੍ਰਗਟ ਸਿੰਘ ਮੈਨੇਜ਼ਰ ਗੁਰਦੁਆਰਾ ਪਾਤਿਸ਼ਾਹੀ ਪੰਜਵੀਂ ਚੋਹਲਾ ਸਾਹਿਬ,ਪ੍ਰਤਾਪ ਸਿੰਘ ਚੋਹਲਾ ਸਾਹਿਬ,ਗੁਰਮਿੰਦਰ ਸਿੰਘ ਕੁਹਾੜਕਾ ਪ੍ਰਚਾਰਕ ਅਤ ਲਖਬੀਰ ਸਿੰਘ ਪ੍ਰਚਾਰਕ ਧਰਮ ਪ੍ਰਚਾਰ ਕਮੇਟੀ ਨੇ ਬੱਚਿਆਂ ਨੂੰ ਸਨਮਾਨਿਤ ਕੀਤਾ।ਇਸ ਸਮੇਂ ਸਕੂਲ ਪ੍ਰਿੰਸੀਪਲ ਮੈਡਮ ਅਨੂ ਭਾਰਦਵਾਜ਼,ਡਾਇਰੈਕਟਰ ਐਸ.ਕੇ ਦੁੱਗਲ,ਮੈਡਮ ਗੁਰਪ੍ਰੀਤ ਕੌਰ ਆਦਿ ਹਾਜ਼ਰ ਸਨ।
Comments (0)
Facebook Comments (0)