ਸਵੱਛਤਾ ਅਭਿਆਨ ਦੇ ਤਹਿਤ ਸਕੂਲ ਆਫ ਐਮੀਨੈਂਸ ਵੱਲੋਂ ਬੂਟੇ ਲਗਾਉਣ ਦਾ ਕੰਮ ਸ਼ੁਰੂ।
Thu 26 Sep, 2024 0ਚੋਹਲਾ ਸਾਹਿਬ 26 ਸਤੰਬਰ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਸਵੱਛਤਾ ਅਭਿਆਨ ਤਹਿਤ ਵਾਤਾਵਰਣ ਦੀ ਸ਼ੁੱਧਤਾ ਲਈ ਅੱਜ ਸਕੂਲ ਆਫ ਐਮੀਨੈਂਸ ਵੱਲੋਂ ਸਕੂਲ ਵਿੱਚ ਸੁੰਦਰ ਫੁੱਲਾਂ ਅਤੇ ਫਲਾਂ ਦੇ ਬੂਟੇ ਲਗਾਉਣ ਦਾ ਕੰਮ ਆਰੰਭ ਕੀਤਾ ਗਿਆ ਹੈ।ਇਹ ਜਾਣਕਾਰੀ ਸਕੂਲ ਆਫ ਐਮੀਨੈਂਸ ਦੇ ਇੰਚਾਰਜ ਬਿਕਰਮਜੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦਿੱਤੀ।ਅੱਗੇ ਜਾਣਕਾਰੀ ਦਿੰਦੇ ਹੋਏ ਉਹਨਾਂ ਦੱਸਿਆ ਕਿ ਅੱਜ ਸਕੂਲ ਦੀ ਗਰਾਊਂਡ ਵਿੱਚ 20 ਫੁੱਲਾਂ ਅਤੇ ਫਲਾਂ ਦੇ ਸੁੰਦਰ ਬੂਟੇ ਲਗਾਏ ਗਏ ਹਨ ਅਤੇ ਇਹਨਾਂ ਬੂਟਿਆਂ ਦੀ ਸਾਂਭ ਸੰਭਾਲ ਅਤੇ ਇਹਨਾਂ ਦਾ ਪਾਲਣ ਪੋਸ਼ਣ ਕਰਨ ਦੀ ਪੂਰੀ ਪੂਰੀ ਜਿੰਮੇਵਾਰੀ ਚੱਕੀ ਹੈ।ਉਹਨਾਂ ਦੱਸਿਆ ਕਿ ਹਰ ਇੰਨਸਾਨ ਨੂੰ ਆਪਣੀ ਜਿੰਦਗੀ ਵਿੱਚ ਇੱਕ ਬੂਟਾ ਲਗਾਕੇ ਉਸਦੀ ਸਾਂਭ ਸੰਭਾਲ ਕਰਨੀ ਚਾਹੀਦੀ ਹੈ ਅਤੇ ਉਸਨੂੰ ਵੱਡਾ ਹੋਣ ਤੱਕ ਉਸਦਾ ਪਾਲਣ ਪੋਸ਼ਣ ਕਰਦੇ ਰਹਿਣਾ ਚਾਹੀਦਾ ਹੈ।ਉਹਨਾਂ ਦੱਸਿਆ ਕਿ ਧਰਤੀ ਉੱਪਰ ਮਨੁੱਖਾ ਜੀਵਨ ਦਰਖਤਾਂ ਕਰਕੇ ਹੀ ਹੈ ਕਿਉਂਕਿ ਦਰਖਤ ਮਨੁੱਖਤਾ ਨੂੰ ਬਚਾਉਣ ਦੇ ਨਾਲ ਨਾਲ ਧਰਤੀ ਤੇ ਹੜਾਂ ਨੂੰ ਆਉਣ ਤੋਂ ਰੋਕਦੇ ਹਨ।ਇਸ ਸਮੇਂ ਰਜਿੰਦਰ ਸ਼ਰਮਾਂ,ਬੀਰਇੰਦਰ ਸਿੰਘ,ਮੈਡਮ ਨਿਧੀ,ਗੁਰਮੁੱਖ ਸਿੰਘ,ਮੈਡਮ ਭੁਪਿੰਦਰ ਕੌਰ,ਗੁਰਸੇਵਕ ਸਿੰਘ,ਸੁਰਿੰਦਰ ਨਾਥ ਆਦਿ ਹਾਜਰ ਸਨ।
Comments (0)
Facebook Comments (0)