ਰਾਹਗੀਰਾਂ ਲਈ ਪ੍ਰੇ਼ਸ਼ਾਨੀ ਦਾ ਕਾਰਨ ਬਣ ਰਹੇ ਤੰਗ ਪੁਲ ਨੂੰ ਕਰਵਾਇਆ ਚੌੜਾ।

ਰਾਹਗੀਰਾਂ ਲਈ ਪ੍ਰੇ਼ਸ਼ਾਨੀ ਦਾ  ਕਾਰਨ ਬਣ ਰਹੇ ਤੰਗ ਪੁਲ ਨੂੰ ਕਰਵਾਇਆ ਚੌੜਾ।

ਚੋਹਲਾ ਸਾਹਿਬ 27 ਮਾਰਚ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਇਥੋਂ ਨਜ਼ਦੀਕੀ ਪਿੰਡ ਮੋਹਨਪੁਰ ਵਿਖੇ ਸਥਿਤ ਪੁਲ ਜ਼ੋ ਫਤਿਹਾਬਾਦ ਅਤੇ ਹਰੀਕੇ ਰੋੜ ਨੂੰ ਜੁੜਦਾ ਹੈ ਕਾਫੀ ਤੰਗ ਹੋਣ ਕਾਰਨ ਰਾਹਗੀਰਾਂ ਲਈ ਪ੍ਰੇ਼ਸ਼ਾਨੀ ਦਾ ਕਾਰਨ ਬਣ ਰਿਹਾ ਸੀ ਜਿਸ ਕਾਰਨ ਰਾਹਗੀਰਾਂ ਨੂੰ ਲੰਘਣ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅਤੇ ਕਈ ਹਾਦਸੇ ਵੀ ਵਾਪਰ ਚੁੱਕੇ ਸਨ।ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਖੁਸ਼ਹਾਲੀ ਦੇ ਰਾਖਿਆਂ ਦੀ ਟੀਮ ਬਲਾਕ ਚੋਹਲਾ ਸਾਹਿਬ ਦੇ ਪ੍ਰਧਾਨ ਸੂਬੇਦਾਰ ਮੇਜਰ ਹਰਦੀਪ ਸਿੰਘ ਨੇ ਦੱਸਿਆ ਕਿ ਲਗਪਗ 3 ਸਾਲ ਪਹਿਲਾਂ ਇਲਾਕਾ ਨਿਵਾਸੀਆਂ ਨੇ ਇਸ ਤੰਗ ਪੁਲ ਕਾਰਨ ਆ ਰਹੀਆਂ ਪ੍ਰੇਸ਼ਾਨੀਆਂ ਤੋ ਉਹਨਾਂ ਦੀ ਟੀਮ ਨੂੰ ਜਾਣੂ ਕਰਵਾਇਆ ਸੀ ਅਤੇ ਉਹਨਾਂ ਵੱਲੋਂ ਇਸ ਸਬੰਧੀ ਆਪਣੇ ਉੱਚ ਅਧਿਕਾਰੀਆਂ ਨੂੰ ਸਮੇਂ ਸਮੇਂ ਤੇ ਸੂਚਿਤ ਕੀਤਾ ਜਾਂਦਾ ਰਿਹਾ ਹੈ।ਜਿਸਤੇ ਕਾਰਵਾਈ ਕਰਦੇ ਹੋਏ ਸਬੰਧਤ ਵਿਭਾਗ ਵੱਲੋਂ ਇਹ ਤੰਗ ਪੁਲ ਨੂੰ ਤੋੜਕੇ ਚੌੜਾ ਕਰ ਦਿੱਤਾ ਗਿਆ ਹੈ।ਅੱਜ ਜਿਲ੍ਹਾ  ਤਰਨ ਤਾਰਨ ਦੇ ਹੈੱਡ ਕਰਨਲ ਅਮਰਜੀਤ ਸਿੰਘ ਗਿੱਲ ਅਤੇ ਤਹਿਸੀਲ ਇੰਚਾਰਜ ਕੈਪਟਨ ਮੇਵਾ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਬਲਾਕ ਚੋਹਲਾ ਸਾਹਿਬ ਪ੍ਰਧਾਨ ਸੂਬੇਦਾਰ ਮੇਜਰ ਹਰਦੀਪ ਸਿੰਘ ਵੱਲੋਂ ਟੀਮ ਨੂੰ ਨਾਲ ਲੈਕੇ ਇਸ ਪੁਲ ਦੀ ਚੈੱਕਿੰਗ ਕੀਤੀ ਗਈ।ਉਹਨਾਂ ਕਿਹਾ ਕਿ ਪੁਲਸ ਚੌੜਾ ਹੋਣ ਨਾਲ ਰਾਹਗੀਰਾਂ ਨੂੰ ਭਾਰੀ ਅਤੇ ਵੱਡੇ ਵਾਹਨ ਲਘਾਉਣ ਵਿੱਚ ਆਸਾਨੀ ਰਹੇਗੀ ਅਤੇ ਹਾਦਸਾ ਵਾਪਰਨ ਦੀਆਂ ਘਟਨਾਵਾਂ ਨਹੀਂ ਹੋਣਗੀਆਂ।ਇਸ ਸਮੇਂ ਸੂਬੇਦਾਰ ਕਸ਼ਮੀਰ ਸਿੰਘ ਰਾਣੀਵਲਾਹ,ਸੂਬੇਦਾਰ ਕੁਲਵੰਤ ਸਿੰਘ ਘੜਕਾ,ਸੂਬੇਦਾਰ ਸੁਖਬੀਰ ਸਿੰਘ ਧੁੰਨ,ਹੌਲਦਾਰ ਦਿਲਯੋਧ ਸਿੰਘ ਮੋਹਨਪੁਰ,ਹੌਲਦਾਰ ਅਮਰੀਕ ਸਿੰਘ ਚੋਹਲਾ ਖੁਰਦ,ਹੌਲਦਾਰ ਜਗਰੂਪ ਸਿੰਘ ਚੰਬਾ,ਹੌਲਦਾਰ ਜੁਗਰਾਜ ਸਿੰਘ ਕਰਮੂੰਵਾਲਾ ਆਦਿ ਹਾਜ਼ਰ ਸਨ।