‘ ਸਵੱਛਤਾ ਐਕਸ਼ਨ ਪਲਾਨ 2020-21’ ਤਹਿਤ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਚੋਹਲਾ ਸਾਹਿਬ ਵੱਲੋਂ ‘ ਸੈਨੀਟੇਸ਼ਨ ਅਤੇ ਸਫਾਈ ਮੁਹਿੰਮ ਦਾ ਅਰੰਭ।

‘ ਸਵੱਛਤਾ ਐਕਸ਼ਨ ਪਲਾਨ 2020-21’ ਤਹਿਤ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਚੋਹਲਾ ਸਾਹਿਬ ਵੱਲੋਂ ‘ ਸੈਨੀਟੇਸ਼ਨ ਅਤੇ ਸਫਾਈ ਮੁਹਿੰਮ ਦਾ ਅਰੰਭ।

ਚੋਹਲਾ ਸਾਹਿਬ 27 ਮਾਰਚ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਭਾਰਤ ਸਰਕਾਰ ਦੇ ਵਾਤਾਵਰਣ , ਜੰਗਲ਼ਾਂ ਤੇ ਜਲਵਾਯੂ ਤਬਦੀਲੀ ਮੰਤਰਾਲੇ ਵੱਲੋਂ ਉਲੀਕੇ ਅਤੇ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਡ ਟੈਕਨਾਲੋਜੀ ਚੰਡੀਗੜ ਦੀ ਦੇਖ ਰੇਖ ਹੇਠ ‘ ਸਵੱਛਤਾ ਐਕਸ਼ਨ ਪਲਾਨ 2020-21’ ਤਹਿਤ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਚੋਹਲਾ ਸਾਹਿਬ ਜਿਲਾ ਤਰਨ ਤਾਰਨ ਵੱਲੋਂ ‘ ਸੈਨੀਟੇਸ਼ਨ ਅਤੇ ਸਫਾਈ ਮੁਹਿੰਮ ਦਾ ਅਰੰਭ ਕੀਤਾ ਗਿਆਨ ਇਸ ਮੁਹਿੰਮ ਤਹਿਤ ਪ੍ਰੋਗਰਾਮ ਕੋਆਰਡੀਨੇਟਰ ਕਸ਼ਮੀਰ ਸਿੰਘ ਸੰਧੂ ਦੀ ਅਗਵਾਈ ਹੇਠ ਬਿਆਸ ਦਰਿਆ ਤੇ ਸਥਿਤ ਹਰੀਕੇ ਵੈਟਲੈੰਡ ਤੇ ਪਹੁੰਚ ਕੇ ਵਿਸ਼ੇਸ਼ ਸਫਾਈ ਅਰੰਭੀ ਗਈ ਤੇ ਵੱਖ ਵੱਖ ਥਾਂਵਾਂ ਤੇ ਖਿੱਲਰੀਆਂ ਪਈਆ ਪਲਾਸਟਿਕ ਬੋਤਲਾਂ , ਗਲਾਸ ਤੇ ਹੋਰ ਵਸਤਾਂ ਨੂੰ ਡਸਟਬਿਨਾ ਵਿੱਚ ਪਾਇਆ ਗਿਆ।                                                          ਅੱਜ ਦੇ  ਯੁਗ ਵਿੱਚ ਇਲੈਕਟਰਾਨਿਕ ਵਸਤਾਂ ਦਾ ਪ੍ਰਯੋਗ ਵੱਡੀ ਪੱਧਰ ਤੇ ਹੁੰਦਾ ਹੋਣ ਕਰਕੇ ਈ-ਕਚਰਾ ਵੀ ਵੱਡੀ ਮਾਤਰਾ ਵਿੱਚ ਪੈਦਾ ਹੋ ਰਿਹਾ ਹੈ ਜਿਸਨੂੰ ਲਵਾਰਸ ਸੁੱਟਣ ਨਾਲ ਕਈ ਤਰਾਂ ਦੇ ਖ਼ਤਰੇ ਉਤਪੰਨ ਹੋ ਰਹੇ ਹਨ। ਇਸ ਖ਼ਤਰੇ ਤੇ ਚਾਨਣਾ ਪਾਉਣ ਤੇ ਜਾਗਰੂਕਤਾ ਲਿਆਉਣ ਲਈ ਸਥਾਨਕ ਸਕੂਲ ਵਿੱਚ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿਸਨੂੰ ਕਸ਼ਮੀਰ ਸਿੰਘ ਸੰਧੂ , ਬਨਦੀਪ ਕੌਰ ਤੇ ਸਿਮਰਨਜੀਤ ਸਿੰਘ ਨੇ ਵਿਸ਼ੇਸ਼ ਲੈਕਚਰ ਦਿੱਤੇ।ਦੂਸਰੇ ਦਿਨ ਦੀ ਇਸ ਮੁਹਿੰਮ  ਨੂੰ ਜਾਰੀ ਰੱਖਦਿਆਂ ਹੋਇਆ ਬਜ਼ਾਰਾਂ ਵਿੱਚ ਐੰਟੀ ਲਿਟਰ ਕੈਪੇੰਨ ਤਹਿਤ ਡਸਟਬਿਨਾ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਗਿਆ। ਭੀੜ ਭੜਕੇ ਨਾਂ-ਲਾਈਆਂ ਥਾਂਵਾਂ ਤੇ ਬਿਨਾ ਮਾਸਕ ਘੁੰਮ ਫਿਰ ਰਹੇ ਲੋਕਾਂ ਨੂੰ ਮਾਸਕ ਵੰਡੇ ਗਏ ਅਤੇ ਕੋਵਿਡ -19 ਮਹਾਮਾਰੀ ਬਾਰੇ ਵਿਸਥਾਪਿਤ ਚਾਨਣਾ ਪਾਇਆ ਗਿਆ। ਇਸ ਮੁਹਿੰਮ ਤਹਿਤ ਵੱਡੇ ਪੱਧਰ ਤੇ ਬੂਟੇ ਲਗਾਉਣ ਦਾ ਪ੍ਰੋਗਰਾਮ ਵੀ ਉਲੀਕਿਆ ਗਿਆ।ਇਸ ਸਮੇਂ ਪਰਮਜੀਤ ਕੌਰ ਪ੍ਰਿੰਸੀਪਲ, ਸੁਖਦੀਪ ਕੋਰ ,ਰਵਿੰਦਰ ਕੌਰ , ਨਵਪ੍ਰੀਤ ਕੌਰ ਸਾਰੇ ਲੈਕਚਰਾਰ ਅਤੇ ਗੁਰਪ੍ਰੀਤ ਸਿੰਘ , ਬਲਵਿੰਦਰ ਸਿੰਘ, ਮਨਜੀਤ ਸਿੰਘ , ਸਿਮਰਨਜੀਤ ਸਿੰਘ , ਬਲਜਿੰਦਰ ਸਿੰਘ , ਮੀਨਾਕਸ਼ੀ , ਮਨਦੀਪ ਕੌਰ , ਨਵਜੋਤ ਕੌਰ ਅਤੇ ਸੁਮਨ ਬਾਲਾ ਆਦਿ ਨੇ ਵਿਸ਼ੇਸ਼ ਯੋਗਦਾਨ ਪਾਇਆ।