ਸਾਊਦੀ ਅਰਬ 'ਚ 2 ਪੰਜਾਬੀ ਨੌਜਵਾਨਾਂ ਦੇ ਸਿਰ ਕਲਮ
Wed 17 Apr, 2019 0ਰਿਆਦ :
ਸਾਊਦੀ ਅਰਬ 'ਚ ਰੋਜ਼ੀ-ਰੋਟੀ ਕਮਾਉਣ ਗਏ ਪੰਜਾਬ ਦੇ ਦੋ ਨੌਜਵਾਨ ਰਿਆਦ 'ਚ ਇਕ ਅਜਿਹਾ ਅਪਰਾਧ ਕਰ ਬੈਠੇ ਕਿ ਸਜ਼ਾ ਵਜੋਂ ਦੋਹਾਂ ਦੇ ਸਿਰ ਕਲਮ ਕਰ ਦਿੱਤੇ ਗਏ। ਇਸ ਮਾਮਲੇ ਦੇ ਡੇਢ ਮਹੀਨਾ ਬੀਤਣ ਮਗਰੋਂ ਵੀ ਰਿਆਦ ਸਥਿਤ ਭਾਰਤੀ ਸਫ਼ਾਰਤਖ਼ਾਨੇ ਨੇ ਦੋਹਾਂ ਨੌਜਵਾਨਾਂ ਦੇ ਪਰਵਾਰਾਂ ਨੂੰ ਕੋਈ ਸੂਚਨਾ ਨਾ ਦਿੱਤੀ ਗਈ। ਇਨ੍ਹਾਂ ਨੌਜਵਾਨਾਂ ਦੇ ਸਿਰ ਕਲਮ ਕਰਨ ਦੀ ਪੁਸ਼ਟੀ ਉਦੋਂ ਹੋਈ ਜਦੋਂ ਇਕ ਮ੍ਰਿਤਕ ਨੌਜਵਾਨ ਦੀ ਪਤਨੀ ਨੇ ਅਦਾਲਤ 'ਚ ਪਟੀਸ਼ਨ ਪਾਈ। ਪਟੀਸ਼ਨ 'ਤੇ ਕਾਰਵਾਈ ਕਰਦਿਆਂ ਵਿਦੇਸ਼ ਮੰਤਰਾਲਾ ਨੂੰ ਪੂਰੀ ਘਟਨਾ ਦੀ ਜਾਣਕਾਰੀ ਮਿਲੀ। ਵਿਦੇਸ਼ ਮੰਤਰਾਲਾ ਵੱਲੋਂ ਪਰਿਵਾਰ ਨੂੰ ਭੇਜੀ ਚਿੱਠੀ ਮੁਤਾਬਕ ਹੁਸ਼ਿਆਰਪੁਰ ਦੇ ਸਤਵਿੰਦਰ ਕੁਮਾਰ ਅਤੇ ਲੁਧਿਆਣਾ ਦੇ ਹਰਜੀਤ ਸਿੰਘ ਨੂੰ 9 ਦਸੰਬਰ 2015 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਦੋਹਾਂ 'ਤੇ ਆਰਿਫ ਇਮਾਮੁਦੀਨ ਦੀ ਹੱਤਿਆ ਦਾ ਦੋਸ਼ ਸੀ। ਇਨ੍ਹਾਂ ਨੌਜਵਾਨਾਂ ਨੂੰ ਦੇਸ਼ ਵਾਪਸ ਭੇਜਣ ਦੀ ਰਸਮੀ ਕਾਰਵਾਈ ਪੂਰੀ ਕਰਨ ਦੌਰਾਨ ਹੀ ਦੋਹਾਂ ਦੇ ਹੱਤਿਆ ਵਿਚ ਸ਼ਾਮਲ ਹੋਣ ਦੇ ਕੁਝ ਸਬੂਤ ਮਿਲੇ। ਦੋਹਾਂ ਨੂੰ ਟ੍ਰਾਇਲ ਲਈ ਰਿਆਦ ਦੀ ਜੇਲ 'ਚ ਭੇਜਿਆ ਗਿਆ, ਜਿਥੇ ਉਨ੍ਹਾਂ ਨੇ ਹੱਤਿਆ ਦਾ ਜੁਰਮ ਕਬੂਲ ਕਰ ਲਿਆ। ਇਸ ਮਗਰੋਂ ਬੀਤੀ 28 ਫ਼ਰਵਰੀ ਨੂੰ ਉਨ੍ਹਾਂ ਦੇ ਸਿਰ ਕਲਮ ਕਰ ਦਿੱਤੇ ਗਏ।Death ਦੋਹਾਂ ਦੇ ਸਿਰ ਕਲਮ ਕਰਨ ਬਾਰੇ ਭਾਰਤੀ ਸਫ਼ਾਰਤਖ਼ਾਨੇ ਨੂੰ ਕੋਈ ਸੂਚਨਾ ਨਹੀਂ ਦਿੱਤੀ ਗਈ। ਦੋਹਾਂ ਦੀਆਂ ਲਾਸ਼ਾਂ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਸੌਂਪੀਆਂ ਨਹੀਂ ਗਈਆਂ ਕਿਉਂਕਿ ਇਹ ਸਾਊਦੀ ਦੇ ਨਿਯਮਾਂ ਵਿਰੁੱਧ ਹੈ। ਦੋਹਾਂ ਦੀ ਮੌਤ ਬਾਰੇ ਉਸ ਸਮੇਂ ਪਤਾ ਚੱਲਿਆ ਕਿ ਜਦੋਂ ਹਰਜੀਤ ਦੀ ਪਤਨੀ ਸੀਮਾ ਰਾਣੀ ਨੇ ਇਕ ਪਟੀਸ਼ਨ ਦਿੱਤੀ। ਪਟੀਸ਼ਨ 'ਤੇ ਕਾਰਵਾਈ ਕਰਦਿਆਂ ਵਿਦੇਸ਼ ਮੰਤਰਾਲੇ ਨੂੰ ਪੂਰੇ ਘਟਨਾਕ੍ਰਮ ਦੀ ਜਾਣਕਾਰੀ ਮਿਲੀ। ਜਾਣੋ ਕੀ ਹੈ ਪੂਰਾ ਮਾਮਲਾ : ਹੁਸ਼ਿਆਰਪੁਰ ਦਾ ਸਤਵਿੰਦਰ ਕੁਮਾਰ ਅਤੇ ਲੁਧਿਆਣਾ ਦਾ ਹਰਜੀਤ ਸਿੰਘ ਸਾਲ 2013 ਤੋਂ ਸਾਊਦੀ ਅਰਬ ਦੇ ਰਿਆਦ ਸ਼ਹਿਰ 'ਚ ਮਜੀਦ ਟਰਾਂਸਪੋਰਟਿੰਗ ਐਂਡ ਪੋਲਿੰਗ ਕੋਰਸ ਇੰਟਰਨੈਸ਼ਨਲ ਐਂਡ ਐਕਸਟਰਨਲ ਨਾਂ ਦੀ ਕੰਪਨੀ 'ਚ ਡਰਾਈਵਰ ਵਜੋਂ ਕੰਮ ਕਰਦੇ ਸਨ। ਇਸ ਦੌਰਾਨ 2015 'ਚ ਦੋਹਾਂ ਦਾ ਰਿਆਦ 'ਚ ਰਹਿ ਰਹੇ ਇਕ ਭਾਰਤੀ ਆਰਿਫ਼ ਇਮਾਮੁਦੀਨ ਨਾਲ ਝਗੜਾ ਹੋ ਗਿਆ, ਜੋ ਬਾਅਦ 'ਚ ਕਤਲ ਵਿਚ ਬਦਲ ਗਿਆ। ਦੋਸ਼ ਲਗਾਇਆ ਗਿਆ ਕਿ ਸਤਵਿੰਦਰ ਅਤੇ ਹਰਜੀਤ ਨੇ ਆਪਣੀ ਗੱਡੀ ਨਾਲ ਇਮਾਮੁਦੀਨ ਦੀ ਕੁਚਲ ਕੇ ਹੱਤਿਆ ਕਰ ਦਿੱਤੀ। ਹਰਜੀਤ ਅਤੇ ਸਤਵਿੰਦਰ ਨੇ ਇਮਾਮੁਦੀਨ ਦੀ ਹਤਿਆ ਪੈਸਿਆਂ ਸਬੰਧੀ ਝਗੜੇ ਵਿਚ ਕੀਤੀ ਸੀ। ਤਿੰਨਾਂ ਨੇ ਇਹ ਰਾਸ਼ੀ ਲੁੱਟ ਜ਼ਰੀਏ ਇਕੱਠੀ ਕੀਤੀ ਸੀ। ਕੁਝ ਦਿਨਾਂ ਬਾਅਦ ਦੋਹਾਂ ਨੂੰ ਲੜਾਈ-ਝਗੜਾ ਅਤੇ ਸ਼ਰਾਬ ਪੀਣ ਦੇ ਅਪਰਾਧ ਵਿਚ ਗ੍ਰਿਫ਼ਤਾਰ ਕੀਤਾ ਗਿਆ। ਦੋਹਾਂ ਨੂੰ ਦੇਸ਼ ਵਾਪਸ ਭੇਜਣ ਦੀ ਰਸਮੀ ਕਾਰਵਾਈ ਪੂਰੀ ਕਰਨ ਦੌਰਾਨ ਹੀ ਦੋਹਾਂ ਦੇ ਹੱਤਿਆ ਵਿਚ ਸ਼ਾਮਲ ਹੋਣ ਦੇ ਕੁਝ ਸਬੂਤ ਮਿਲੇ। ਦੋਵੇਂ ਮੁਲਜ਼ਮ ਆਪਣੇ ਬਚਾਅ 'ਚ ਕੋਈ ਠੋਸ ਸਬੂਤ ਨਹੀਂ ਦੇ ਸਕੇ।
Comments (0)
Facebook Comments (0)