
ਲੋਹੜੀ ਵਾਲੇ ਦਿਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ `ਪ੍ਰੈਸ ਕਲੱਬ ਚੋਹਲਾ ਸਾਹਿਬ` ਵੱਲੋਂ ਵੱਖ ਵੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਕੱਢਿਆ ਜਾਵੇਗਾ ਰੋਸ ਮਾਰਚ : ਬਲਬੀਰ ਸਿੰਘ ਪਰਵਾਨਾ
Sun 10 Jan, 2021 0
ਚੋਹਲਾ ਸਾਹਿਬ 10 ਜਨਵਰੀ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਅੱਜ ਬਲਾਕ ਚੋਹਲਾ ਸਾਹਿਬ ਦੇ ਸਮੂਹ ਪੱਤਰਕਾਰਾਂ ਵੱਲੋਂ ਦਫ਼ਤਰ ਚੋਹਲਾ ਸਾਹਿਬ ਵਿਖੇ ਭਰਵੀਂ ਮੀਟਿੰਗ ਕੀਤੀ ਗਈ।ਇਸ ਮੀਟਿੰਗ ਦੌਰਾਨ ਜਾਣਕਾਰੀ ਦਿੰਦੇ ਹੋਏ ਸੀਨੀਅਰ ਪੱਤਰਕਾਰ (ਸਰਪਰਸਤ) ਬਲਬੀਰ ਸਿੰਘ ਪਰਵਾਨਾ ਅਤੇ ਪ੍ਰਧਾਨ ਮਨਜੀਤ ਸਿੰਘ ਨੇ ਦੱਸਿਆ ਕਿ ਪ੍ਰੈਸ ਕਲੱਬ ਚੋਹਲਾ ਸਾਹਿਬ ਵੱਲੋਂ ਇਲਾਕੇ ਦੇ ਕਿਸਾਨ , ਮਜ਼ਦੂਰ ,ਮੁਲਾਜ਼ਮ, ਸਮਾਜ ਸੇਵੀ ਅਤੇ ਹੋਰ ਜਮਹੂਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਜਬਰੀ ਲਾਗੂ ਜਾ ਰਹੇ ਤਿੰਨ ਕਾਲੇ ਖੇਤੀ ਕਨੂੰਨਾਂ ਦੇ ਵਿਰੋਧ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਖੇਡ ਸਟੇਡੀਅਮ ਚੋਹਲਾ ਸਾਹਿਬ ਵਿਖੇ 13 ਜਨਵਰੀ ਨੂੰ ਲੋਹੜੀ ਵਾਲੇ ਦਿਨ ਸਵੇਰੇ ਗਿਆਰਾਂ ਵਜੇ ਰੋਹ ਭਰਪੂਰ ਰੈਲੀ ਅਤੇ ਮੁਜ਼ਾਹਰਾ ਕਰਨ ਉਪਰੰਤ ਕਾਲੇ ਕਨੂੰਨਾਂ ਦੀਆਂ ਕਾਪੀਆਂ ਫੂਕੀਆਂ ਜਾਣਗੀਆਂ। ਸੀਨੀਅਰ ਪੱਤਰਕਾਰ ਬਲਬੀਰ ਸਿੰਘ ਪਰਵਾਨਾ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਿਕ ਪ੍ਰੈਸ ਕਲੱਬ ਵਲੋ ਇਸ ਮੌਕੇ ਸਭ ਨੂੰ ਹੁੰਮ ਹੁੰਮਾਕੇ ਪੁੱਜਣ ਦੀ ਅਪੀਲ ਕੀਤੀ ਗਈ ਹੈ ਤਾਂ ਜੋ ਦਿੱਲੀ ਦੇ ਵੱਖ -ਵੱਖ ਮੋਰਚਿਆਂ ‘ਤੇ ਡਟੇ ਆਪਣੇ ਜੁਝਾਰੂ ਯੋਧਿਆਂ ਨਾਲ ਸੰਘਰਸ਼ ਦੀ ਸਾਂਝ ਪਾਈ ਜਾ ਸਕੇ।ਇਸ ਸਮੇਂ ਇਕਾਈ ਪ੍ਰਧਾਨ ਬਲਵਿੰਦਰ ਸਿੰਘ,ਸਾਬਕਾ ਪ੍ਰਧਾਨ ਰਾਕੇਸ਼ ਨਈਅਰ,ਪਰਮਿੰਦਰ ਚੋਹਲਾ ਜਨਰਲ ਸਕੱਤਰ,ਰਾਕੇਸ਼ ਬਾਵਾ ਪ੍ਰੈਸ ਸਕੱਤਰ,ਪ੍ਰਿੰਸੀਪਲ ਹਰਪ੍ਰੀਤ ਸਿੰਘ ਚੰਬਾ,ਹਰਜਿੰਦਰ ਸਿੰਘ ਰਾਏ,ਤੇਜਿੰਦਰ ਸਿੰਘ ਖਾਲਸਾ,ਰਮਨ ਕੁਮਾਰ ਚੱਡਾ,ਭਗਤ ਸਿੰਘ ਸੰਧੂ,ਨਿਰਮਲ ਸਿੰਘ ਸੰਗਤਪੁਰਾ,ਬਲਜਿੰਦਰ ਸਿੰਘ ਘੜਕਾ ਆਦਿ ਹਾਜ਼ਰ ਸਨ।
Comments (0)
Facebook Comments (0)