
ਖੁਸ਼ਹਾਲੀ ਦੇ ਰਾਖਿਆਂ ਵੱਲੋਂ ਮਠਿਆਈਆਂ ਦੀਆਂ ਦੁਕਾਨਾਂ, ਦੁੱਧ ਦੀਆਂ ਡੇਅਰੀਆਂ ਦੀ ਚੈਕਿੰਗ।
Tue 2 Nov, 2021 0
ਚੋਹਲਾ ਸਾਹਿਬ 2 ਅਕਤੂਬਰ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਜੀ.ਓ.ਜੀ. ਜਿਲ੍ਹਾ ਤਰਨ ਤਾਰਨ ਦੇ ਹੈੱਡ ਕਰਨਲ ਅਮਰਜੀਤ ਸਿੰਘ ਗਿੱਲ ਦੇ ਦਿਸਾ ਨਿਰਦੇਸ਼ਾ ਮੁਤਾਬਿਕ ਪਿੰਡ ਚੋਹਲਾ ਸਾਹਿਬ ਵਿਖੇ ਸਥਿਤ ਮਿਠਾਈਆਂ ਦੀਆਂ ਦੁਕਾਨਾਂ ਅਤੇ ਦੁੱਧ ਦੀਆ ਡੇਅਰੀਆ ਨੂੰ ਤਹਿਸੀਲ ਤਰਨਤਾਰਨ ਦੇ ਜੀ ਓ ਜੀ ਦੇ ਇਖ਼ੰਚਾਰਜ ਕੈਪਟਨ ਮੇਵਾ ਸਿੰਘ ਦੀ ਯੋਗ ਅਗਵਾਈ ਹੇਠ ਬਲਾਕ ਚੋਹਲਾ ਸਾਹਿਬ ਦੀ ਜੀ ਓ ਜੀ ਦੀ ਟੀਮ ਨੇ ਚੈੱਕ ਕੀਤੀਆਂ।ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਸੂਬੇਦਾਰ ਹਰਦੀਪ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਦੀ ਟੀਮ ਵੱਲੋਂ ਡੇਅਰੀ ਦੇ ਦੁਕਾਨਦਾਰਾਂ ਅਤੇ ਹਲਵਾਈਆਂ ਨੂੰ ਹਦਾਇਤ ਦਿੱਤੀ ਕਿ ਦੀਵਾਲੀ ਦੇ ਤਿਉਹਾਰ ਤੇ ਸਾਫ ਸਫਾਈ ਦਾ ਖਾਸ ਧਿਆਨ ਰੱਖਿਆ ਜਾਵੇ ਅਤੇ ਕਿਸੇ ਕਿਸਮ ਦੀ ਮਿਲਾਵਟ ਨਾ ਕੀਤੀ ਜਾਵੇ ਅਤੇ ਲੋਕਾ ਦੀ ਜਿੰਦਗੀ ਨਾਲ ਖਿਲਵਾੜ ਨਾ ਕੀਤਾ ਜਾਵੇ ਇਸ ਸਮੇ ਹਾਜਰ ਕੈਪਟਨ ਮੇਵਾ ਸਿੰਘ ਜੀ ਓ ਜੀ ਦੇ ਬਲਾਕ ਪ੍ਰਧਾਨ ਸੂਬੇਦਾਰ ਮੇਜਰ ਹਰਦੀਪ ਸਿੰਘ ਚੋਹਲਾ ਸਾਹਿਬ ਸੂਬੇਦਾਰ ਮੇਜਰ ਕੁਲਵੰਤ ਸਿੰਘ ਘੜਕਾ ਸੂਬੇਦਾਰ ਸੁਖਬੀਰ ਸਿੰਘ ਧੁਨ ਹੋਲਦਾਰ ਅਮਰੀਕ ਸਿੰਘ ਨਿਕਾਸ ਚੋਹਲਾ ਹੋਲਦਾਰ ਦਲਯੋਦ ਸਿੰਘ ਮਹੋਣ ਪੁਰ ਹੋਲਦਾਰ ਹਰਭਜਨ ਸਿੰਘ ਵਰਿਆ ਹੋਲਦਾਰ ਨਿਰਵੇਰ ਸਿੰਘ ਵਰਿਆ ਨਾਇਕ ਜਗਰੂਪ ਸਿੰਘ ਚੰਬਾ ਕਲਾ ਨਾਇਕ ਜਗਰਾਜ ਸਿੰਘ ਕਰਮੂਵਾਲਾ ਅਤੇ ਮਿਠਾਈ ਡਹੇਰੀਆ ਦੇ ਦੁਕਾਨ ਹਾਜਰ ਸਨ
Comments (0)
Facebook Comments (0)