CBSE ਨੇ ਐਲਾਨੇ 12ਵੀਂ ਜਮਾਤ ਦੇ ਨਤੀਜੇ

CBSE ਨੇ ਐਲਾਨੇ 12ਵੀਂ ਜਮਾਤ ਦੇ ਨਤੀਜੇ

ਚੰਡੀਗੜ੍ਹ:

ਸੀਬੀਐਸਸੀ ਨੇ 12ਵੀਂ ਜਮਾਤ ਦੇ ਨਤੀਜੇ ਐਲਾਨ ਦਿਤੇ ਹਨ। ਸਾਰੇ ਜ਼ੋਨਾਂ ਦੇ ਨਤੀਜਿਆਂ ਦਾ ਇਕੱਠਾ ਐਲਾਨ ਕੀਤਾ ਗਿਆ ਹੈ। ਦੱਸ ਦਈਏ ਕਿ 31 ਲੱਖ ਵਿਦਿਆਰਥੀਆਂ ਨੇ 12ਵੀਂ ਦੀ ਪ੍ਰੀਖਿਆ ਦਿਤੀ ਸੀ। ਇੰਨ੍ਹਾਂ ਵਿਚੋਂ 18.1 ਫ਼ੀ ਸਦੀ ਲੜਕੇ ਤੇ 12.9 ਫ਼ੀ ਸਦੀ ਲੜਕੀਆਂ ਸਨ। ਕੁੱਲ ਪਾਸ ਵਿਦਿਆਰਥੀਆਂ ਦੀ ਗੱਲ ਕਰੀਏ ਤਾਂ 83.04 ਫ਼ੀ ਸਦੀ ਵਿਦਿਆਰਥੀ ਨੇ ਪ੍ਰੀਖਿਆ ਪਾਸ ਕੀਤੀ ਹੈ। ਇਸ ਪ੍ਰੀਖਿਆ ਵਿਚੋਂ ਸਭ ਤੋਂ ਪਹਿਲਾ ਸਥਾਨ ਹਾਸਲ ਦੋ ਵਿਦਿਆਰਥਣਾਂ ਨੇ ਕੀਤਾ ਹੈ, ਜਿੰਨ੍ਹਾਂ ਵਿਚੋਂ ਇਕ ਦਿੱਲੀ ਪਬਲਿਕ ਸਕੂਲ ਗਾਜ਼ੀਆਬਾਦ ਤੋਂ ਹੰਸਿਕਾ ਸ਼ੁਕਲਾ ਹੈ ਅਤੇ ਦੂਜੀ ਐਸਵੀਐਮ ਸਕੂਲ ਮੁਜ਼ੱਫ਼ਰਨਗਰ ਤੋਂ ਕ੍ਰਿਸ਼ਮਾ ਅਰੋੜਾ ਹੈ। ਦੋਵਾਂ ਨੇ ਪੂਰੇ ਦੇਸ਼ ਵਿਚੋਂ ਟਾਪ ਕੀਤਾ ਹੈ। ਦੋਵਾਂ ਦੇ ਅੰਕ 500 ਵਿਚੋਂ 499 ਹਨ। ਦੱਸਣਯੋਗ ਹੈ ਕਿ ਪਹਿਲਾਂ ਖ਼ਬਰ ਸੀ ਕਿ ਇਸ ਵਾਰ ਸੀਬੀਐਸਸੀ ਦੇ ਨਤੀਜੇ 10 ਮਈ ਤੱਕ ਆਉਣਗੇ ਪਰ ਸੀਬੀਐਸਸੀ ਨੇ ਅੱਜ ਵੀਰਵਾਰ ਨੂੰ ਨਤੀਜੇ ਐਲਾਨ ਕੇ ਵਿਦਿਆਰਥੀਆਂ ਨੂੰ ਵੱਡਾ ਸਰਪ੍ਰਾਈਜ਼ ਦਿਤਾ ਹੈ।