ਦੋਸਤਾਂ ਨਾਲ ਜਨਮਦਿਨ ਮਨਾ ਰਹੇ ਨੌਜਵਾਨ ਦੀ ਹੱਤਿਆ

ਦੋਸਤਾਂ ਨਾਲ ਜਨਮਦਿਨ ਮਨਾ ਰਹੇ ਨੌਜਵਾਨ ਦੀ ਹੱਤਿਆ

ਮੁੰਬਈ :

ਮੁੰਬਈ ਦੇ ਘਾਟਕੋਪਰ 'ਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਆਪਣੇ ਬਰਥ-ਡੇਅ ਦੀ ਪਾਰਟੀ ਦੇ ਰਹੇ ਇੱਕ ਨੌਜਵਾਨ ਦੀ ਅਣਪਛਾਤੇ ਬਦਮਾਸ਼ਾਂ ਵੱਲੋਂ ਹੱਤਿਆ ਕਰ ਦਿੱਤੀ ਗਈ ਹੈ। ਸ਼ੁਰੂਆਤੀ ਜਾਂਚ 'ਚ ਹੱਤਿਆ ਆਪਸੀ ਰੰਜਿਸ਼ ਦੀ ਵਜ੍ਹਾ ਨਾਲ ਹੋਣ ਦਾ ਸ਼ੱਕ ਜਤਾਇਆ ਜਾ ਰਿਹੀ ਹੈ।

 ਦੱਸਿਆ ਜਾ ਰਿਹਾ ਹੈ ਕਿ ਬਰਥ-ਡੇਅ ਪਾਰਟੀ ਦੇ ਦੌਰਾਨ 27 ਸਾਲ ਦਾ ਨੌਜਵਾਨ ਦੀ 7-8 ਲੋਕਾਂ ਨੇ ਉਸ ਸਮੇਂ ਹੱਤਿਆ ਕਰ ਦਿੱਤੀ ਜਦੋਂ ਉਹ ਆਪਣੇ ਦੋਸਤਾਂ ਦੇ ਨਾਲ ਬਰਥ ਡੇਅ ਸੈਲੀਬ੍ਰੇਟ ਕਰ ਰਿਹਾ ਸੀ। ਘਟਨਾ ਘਾਟਕੋਪਰ ਇਲਾਕੇ 'ਚ ਰਾਤ ਨੂੰ ਵਾਪਰੀ। 

ਘਟਨਾ ਦੀ ਜਾਂਚ ਕਰ ਰਹੇ ਪੁਲਿਸ ਇੰਸਪੈਕਟਰ ਪ੍ਰਤਾਪ ਭੌਸਲੇ ਦੇ ਮੁਤਾਬਕ ਸ਼ੁਰੂਆਤੀ ਤੌਰ 'ਤੇ ਲੱਗ ਰਿਹਾ ਹੈ ਕਿ ਆਪਸੀ ਰੰਜਿਸ਼ ਨਾਲ ਹੱਤਿਆ ਕੀਤੀ ਗਈ ਹੈ। ਚਾਰ - ਪੰਜ ਦਿਨ ਪਹਿਲਾਂ ਮ੍ਰਿਤਕ ਦਾ ਕੁਝ ਲੋਕਾਂ ਵਲੋਂ ਵਿਵਾਦ ਹੋਇਆ ਸੀ। ਹੱਤਿਆ ਇਸੀ ਵਜ੍ਹਾ ਨਾਲ ਕੀਤੇ ਜਾਣ ਦਾ ਸ਼ੱਕ ਹੈ।