ਸੀ.ਐਚ.ਸੀ.ਸਰਹਾਲੀ ਵਿਖੇ ਐਮਰਜੈਸੀ ਸੇਵਾਵਾਂ ਦੌਰਾਨ ਮਰੀਜ਼ਾਂ ਦੇ ਹੱਥ ਸੈਨੇਟਾਇਜ਼ਰ ਨਾਲ ਕਰਵਾਏ ਸਾਫ
Mon 23 Mar, 2020 0ਆਪਣਾ ਆਲਾ-ਦੁਆਲ ਰੱਖੋ ਸਾਫ : ਡਾ: ਗਿੱਲ
ਰਾਕੇਸ਼ ਬਾਵਾ/ਪਰਮਿੰਦਰ ਚੋਹਲਾ
ਚੋਹਲਾ ਸਾਹਿਬ 23 ਮਾਰਚ 2020
ਸਿਵਲ ਸਰਜਨ ਤਰਨ ਤਾਰਨ ਡਾ: ਅਨੂਪ ਕੁਮਾਰ ਦੇ ਦਿਸ਼ਾ ਨਿਰਦੇਸ਼ਾ ਦੀ ਪਾਲਣਾ ਕਰਦੇ ਹੋਏ ਡਾ: ਜਤਿੰਦਰ ਸਿੰਘ ਸੀਨੀਅਰ ਮੈਡੀਕਲ ਅਫਸਰ ਇੰ:ਸੀ.ਐਚ.ਸੀ.ਸਰਹਾਲੀ ਦੀ ਯੋਗ ਰਹਿਨੁਮਾਈ ਹੇਠ ਸੀ.ਐਚ.ਸੀ.ਸਰਹਾਲੀ ਵਿਖੇ ਦਿੱਤੀਆਂ ਜਾ ਰਹੀਆਂ ਐਮਰਜੈਸੀ ਸੇਵਾਵਾਂ ਦੌਰਾਨ ਸਾਫ ਸੁਥਰੇ ਬੈੱਡ ਰੱਖੇ ਗਏ ਹਨ ਅਤੇ ਮਰੀਜ਼ਾਂ ਦੇ ਦੇਖ ਭਾਲ ਲਈ ਸਟਾਫ ਦੀ ਸਖਤ ਡਿਊਟੀ ਲਗਾਈ ਗਈ ਹੈ।ਇਸੇ ਤਹਿਤ ਹਸਪਤਾਲ ਵਿਖੇ ਆਉਣ ਵਾਲੇ ਮਰੀਜ਼ਾਂ ਦੀ ਐਂਟਰੀ ਸਮੇਂ ਇੱਕ ਮੁਲਾਜ਼ਮ ਗੁਰਵਿੰਦਰ ਸਿੰਘ ਦਦੇਹਰ ਸਾਹਿਬ ਦੀ ਡਿਊਟੀ ਲਗਾਈ ਗਈ ਹੈ ਜੋ ਮਰੀਜ਼ ਦੇ ਆਉਣ ਵਾਲੇ ਤੇ ਮਰੀਜ਼ ਦੇ ਜਾਣ ਵੇਲੇ ਸੈਨੇਟਾਈਜ਼ਰ ਨਾਲ ਹੱਥ ਸਾਫ ਕਰਵਾਉਂਦਾ ਹੈ।ਇਸ ਸਬੰਧੀ ਡਾ: ਗਿੱਲ ਨੇ ਕਿਹਾ ਕਿ ਸਾਡੀਆਂ ਟੀਮਾਂ ਵੱਲੋਂ ਆਮ ਲੋਕਾਂ ਨੂੰ ਕਰੋਨਾ ਵਾਇਰਸ ਦੇ ਲੱਛਣਾ ਅਤੇ ਬਚਾਅ ਸਬੰਧੀ ਭਰਪੂਰ ਜਾਣਕਾਰੀ ਦਿੰਦੇ ਹੋਏ ਸਾਵਧਾਨ ਵਰਤਨ ਲਈ ਪ੍ਰੇਰਿਆ ਜਾ ਰਿਹਾ ਹੈ।ਇਸ ਸਮੇਂ ਪ੍ਰਧਾਨ ਅਵਤਾਰ ਸਿੰਘ ਨੇ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਾਨੂੰ ਘਰਾਂ ਵਿੱਚ ਹੀ ਰਹਿਣਾ ਚਾਹੀਦਾ ਹੈ ਅਤੇ ਜਰੂਰੀ ਕੰਮ ਤੇ ਹੀ ਘਰ ਵਿਚੋਂ ਬਾਹਰ ਜਾਣਾ ਚਾਹੀਦਾ ਹੇ ।ਉਹਨਾਂ ਕਿਹਾ ਕਿ ਸਾਨੂੰ ਹਰ 2 ਘੰਟੇ ਬਾਅਦ ਜਾਂ ਕੁਝ ਖਾਣ ਸਮੇਂ ਆਪਣੇ ਹੱਥ ਸਾਬਣ ਨਾਲ ਧੋਣੇ ਚਾਹੀਦੇ ਹਨ।ਹਰਦੀਪ ਸਿੰਘ ਸੰਧੂ ਬਲਾਕ ਐਜੂਕੇਟਰ ਅਫਸਰ ਨੇ ਕਿਹਾ ਕਿ ਸਾਨੂੂੰ ਆਪਣੇ ਹੱਥਾਂ ਨਾਲ ਨੱਥ ਅਤੇ ਮੂੰਹ ਨੂੰ ਸ਼ੂਹਣ ਤੋਂ ਗੁਰੇਜ਼ ਕਰਨ ਚਾਹੀਦਾ ਹੈ ਅਤੇ ਆਪਣੀ ਸਾਫ ਸਫਾਈ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ।ਇਸ ਸਮੈਂ ਅਪਥਾਲਮਿਕ ਅਫਸਰ ਜਸਵਿੰਦਰ ਸਿੰਘ,ਵਿਸ਼ਾਲ ਕੁਮਾਰ,ਫਾਰਮਾਸਿਸਟ ਅਫਸਰ ਮਨੋਜ਼ ਕੁਮਾਰ,ਫਾਰਮਾਸਿਸਟ ਅਫਸਰ ਪ੍ਰਮਜੀਤ ਸਿੰਘ ਸੰਧੂ,ਸਮੀਰ ਸਾਹਿਬ ਆਦਿ ਹਾਜ਼ਰ ਸਨ।
Comments (0)
Facebook Comments (0)