
ਮਾਰਕੀਟ ਕਮੇਟੀ ਨੌਸ਼ਹਿਰਾ ਪੰਨੂਆਂ ਦੀ ਟੀਮ ਵੱਲੋਂ ਦੁਕਾਨਦਾਰਾਂ ਨੂੰ ਕੀਮਤਾਂ ਸਥਿਰ ਰੱਖਣ ਦੇ ਆਦੇਸ਼
Sat 21 Mar, 2020 0
ਕਾਲਾਬਜ਼ਾਰੀ ਕਰਨ ਵਾਲੇ ਦੁਕਾਨਦਾਰਾਂ ਖਿਲਾਫ ਹੋਵੇਗੀ ਸਖ਼ਤ ਕਾਰਵਾਈ : ਚੈਅ:ਰਵਿੰਦਰ ਸਿੰਘ ਸ਼ੈਟੀ
ਰਾਕੇਸ਼ ਬਾਵਾ,ਪਰਮਿੰਦਰ ਚੋਹਲਾ
ਚੋਹਲਾ ਸਾਹਿਬ 21 ਮਾਰਚ 2020
ਅੱਜ ਮਾਰਕੀਟ ਕਮੇਟੀ ਨੌਸ਼ਹਿਰਾ ਪੰਨੂਆਂ ਦੀ ਟੀਮ ਨੂੰ ਇਲਾਕਾ ਨਿਵਾਸੀਆਂ ਵੱਲੋਂ ਮਿਲੀਆਂ ਸਿ਼ਕਾਇਤਾਂ ਦੇ ਆਧਾਰ ਤੇ ਕਸਬਾ ਚੋਹਲਾ ਸਾਹਿਬ ਦੇ ਮੁੱਖ ਬਜ਼ਾਰ ਵਿੱਚ ਸਥਿਤ ਖਾਣ-ਪੀਣ ਦੀਆਂ ਦੁਕਾਨਾਂ ਤੇ ਪਹੁੰਚਕੇ ਦੁਕਾਨਦਾਰਾਂ ਨੂੰ ਸਖਤ ਹਦਾਇਤਾਂ ਕਰਦਿਆਂ ਕਿਹਾ ਕਿ ਉਹ ਕੀਮਤਾਂ ਨੂੰ ਸਹੀ ਰੱਖਣ ਨਹੀਂ ਤਾਂ ਉਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।ਇਸ ਮੌਕੇ ਇਸ ਟੀਮ ਵੱਲੋਂ ਸਥਾਨਕ ਬਜ਼ਾਰ ਵਿੱਚ ਸਥਿਤ ਸਬਜੀਆਂ,ਫਲਾਂ ਅਤੇ ਕਰਿਆਨੇ ਆਦਿ ਦੀਆਂ ਦੁਕਾਨਾਂ ਤੇ ਪਹੁੰਚਕੇ ਦੁਕਾਨਦਾਰਾਂ ਨਾਲ ਗਲਬਾਤ ਕੀਤੀ ।ਇਸ ਮੌਕੇ ਮਾਰਕੀਟ ਕਮੇਟੀ ਨੌਸ਼ਹਿਰਾ ਪੰਨੂਆਂ ਦੇ ਚੇਅਰਮੈਨ ਰਵਿੰਦਰ ਸਿੰਘ ਸ਼ੈਟੀ ਅਤੇ ਕਮੇਟੀ ਦੇ ਸਕੱਤਰ ਰਾਜਪਾਲ ਸਿੰਘ ਅਤੇ ਸਹਾਇਕ ਸਕੱਤਰ ਜਸਵੰਤ ਸਿੰਘ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਉਹਨਾਂ ਨੂੰ ਕੁਝ ਸਿ਼ਕਾਇਤਾਂ ਮਿਲ ਰਹੀਆਂ ਸਨ ਕਿ ਸਬਜੀ ਵਾਲੀਆਂ ਦੁਕਾਨਾਂ ਅਤੇ ਕੁਝ ਹੋਰ ਖਾਣ ਪੀਣ ਵਾਲੀਆਂ ਦੁਕਾਨਾਂ ਦੇ ਮਾਲਕਾਂ ਵੱਲੋਂ ਲੋਕਾਂ ਵਿੱਚ ਕਰੋਨਾ ਵਾਇਰਸ ਦੇ ਡਰ ਦਾ ਫਾਇਦਾ ਉਠਾਉਂਦੇ ਹੋਏ ਕੀਮਤਾਂ ਵਿੱਚ ਭਾਰੀ ਵਾਧਾ ਕਰਦਿਆਂ ਆਲੂ,ਗੰਢਿਆਂ ਅਤੇ ਹੋਰ ਖਾਣ-ਪੀਣ ਦੀਆਂ ਵਸਤਾਂ ਵਿੱਚ ਦੁੱਗਣਾ ਵਾਧਾ ਕਰ ਦਿੱਤਾ ਗਿਆ ਸੀ ਜਿਸਤੇ ਕਾਰਵਾਈ ਕਰਦਿਆਂ ਅੱਜ ਉਹਨਾਂ ਵੱਲੋਂ ਕੁਝ ਪ੍ਰਮੁੱਖ ਦੁਕਾਨਾਂ ਤੇ ਪਹੁੰਚਕੇ ਇਹਨਾਂ ਦੁਕਾਨਦਾਰਾਂ ਨੂੰ ਸਖਤ ਤਾੜਨਾ ਕੀਤੀ ਕਿ ਉਹ ਮਾਰਕੀਟ ਦੀਆਂ ਕੀਮਤਾਂ ਨੂੰ ਸਹੀ ਰੱਖਣ ਨਹੀਂ ਤਾਂ ਉਹਨਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਇਸ ਮੌਕੇ ਉਹਨਾਂ ਨਾਲ ਲਖਬੀਰ ਸਿੰਘ ਸਰਪੰਚ ਚੋਹਲਾ ਸਾਹਿਬ,ਪਿਆਰਾ ਸਿੰਘ,ਕੁਲਵੰਤ ਸਿੰਘ ਲਹਿਰ,ਤਰਸੇਮ ਸਿੰਘ ਮੈਂਬਰ,ਜੱਜ ਸਿੰਘ,ਡਾਇਰੈਕਟਰ ਭੁਪਿੰਦਰ ਕੁਮਾਰ,ਗੁਰਜਿੰਦਰ ਸਿੰਘ (ਸਾਰੇ ਮੈਂਬਰ ਪੰਚਾਇਤ ਚੋਹਲਾ ਸਾਹਿਬ),ਸੁਖਦੇਵ ਸਿੰਘ ਸੁੱਖਾ,ਗੁਰਚਰਨ ਸਿੰਘ ਮਸਕਟ ਆਦਿ ਹਾਜ਼ਰ ਸਨ।
Comments (0)
Facebook Comments (0)