ਚੋਹਲਾ ਸਾਹਿਬ ਵਿਖੇ ਹੋਏ ਖੇਡ ਮੇਲੇ ਵਿੱਚ ਮੈਡੀਕਲ ਟੀਮ ਨੇ ਡਿਊਟੀ ਨਿਭਾਈ : ਡਾਕਟਰ ਗਿੱਲ
Tue 3 Sep, 2024 0ਚੋਹਲਾ ਸਾਹਿਬ 3 ਸਤੰਬਰ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਸ੍ਰੀ ਗੁਰੂ ਅਰਜਨ ਦੇਵ ਅੰਤਰਰਾਸ਼ਟਰੀ ਖੇਡ ਸਟੇਡੀਅਮ ਚੋਹਲਾ ਸਾਹਿਬ ਵਿਖੇ ਖੇਡ ਮੇਲਾ ਕਰਵਾਇਆ ਗਿਆ ਹੈ ਇਸ ਮੇਲੇ ਵਿੱਚ ਡਿਪਟੀ ਕਮਿਸ਼ਨਰ ਤਰਨ ਤਾਰਨ , ਸਿਵਲ ਸਰਜਨ ਤਰਨ ਤਾਰਨ ਡਾਕਟਰ ਗੁਰਪ੍ਰੀਤ ਸਿੰਘ ਰਾਏ ਅਤੇ ਜਿਲ੍ਹਾ ਟੀਕਾਕਰਨ ਅਫਸਰ ਡਾਕਟਰ ਵਰਿੰਦਰਪਾਲ ਕੌਰ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਡਾਕਟਰ ਜਤਿੰਦਰ ਸਿੰਘ ਗਿੱਲ ਸੀਨੀਅਰ ਮੈਡੀਕਲ ਅਫਸਰ ਇੰਚਾਰਜ ਕੰਮਿਉਨਿਟੀ ਹੈਲਥ ਸੈਂਟਰ ਸਰਹਾਲੀ ਕਲਾਂ ਦੀ ਯੋਗ ਅਗਵਾਈ ਹੇਠ ਮੈਡੀਕਲ ਸਹੂਲਤ ਪ੍ਰਦਾਨ ਕਰਨ ਲਈ ਮੈਡੀਕਲ ਟੀਮ ਦੀ ਡਿਊਟੀ ਲਗਾਈ ਗਈ ਹੈ।ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਡਾਕਟਰ ਜਤਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਸ੍ਰੀ ਗੁਰੂ ਅਰਜਨ ਦੇਵ ਅੰਦਰਰਾਸ਼ਟਰੀ ਖੇਡ ਸਟੇਡੀਅਮ ਚੋਹਲਾ ਸਾਹਿਬ ਵਿਖੇ ਖੇਡ ਮੇਲਾ ਕਰਵਾਇਆ ਗਿਆ ਹੈ ਜਿਸ ਵਿੱਚ ਵੱਖ ਵੱਖ ਸਕੂਲਾਂ ਦੇ ਖਿਡਾਰੀ ਪਹੁੰਚੇ ਜਿੰਨਾਂ ਨੇ ਆਪਣੀ ਆਪਣੀ ਕਲਾ ਦੇ ਜੌਹਰ ਦਿਖਾਏ ਇਹਨਾਂ ਖਿਡਾਰੀਆਂ ਦੀ ਸਹੂਲਤ ਲਈ ਇੱਕ ਮੈਡੀਕਲ ਟੀਮ ਗਠਿਤ ਕੀਤੀ ਗਈ ਤਾਂ ਜੋ ਅਚਾਨਕ ਜਰੂਰਤ ਪੈਣ ਤੇ ਮੈਡੀਕਲ ਟੀਮ ਖਿਡਾਰੀਆਂ ਦਾ ਟ੍ਰੀਟਮੈਂਟ ਕਰ ਸਕੇ।ਇਸ ਸਮੇਂ ਡਾਕਟਰ ਵਿਵੇਕ ਸ਼ਰਮਾਂ,ਡਾਕਟਰ ਪ੍ਰਭਜੀਤ ਸਿੰਘ,ਐਸ ਆਈ ਸਤਨਾਮ ਸਿੰਘ,ਹੈਲਥ ਵਰਕਰ ਜਸਪਿੰਦਰ ਸਿੰਘ,ਰਾਜਵਿੰਦਰ ਸਿੰਘ ਫਤਿਹਾਬਾਦ,ਡਰਾਇਵਰ ਬਲਵਿੰਦਰ ਸਿੰਘ ਲੱਡੂ ਆਦਿ ਹਾਜਰ ਸਨ।
Comments (0)
Facebook Comments (0)