
ਬਿਮਾਰੀਆਂ ਤੋਂ ਬਚਾਅ ਲਈ ਸਾਫ ਸਫਾਈ ਵੱਲ ਖਾਸ ਧਿਆਨ ਰੱਖਣ ਸਬੰਧੀ ਕੀਤਾ ਜਾਗਰੂਕ।
Fri 22 Mar, 2024 0
ਚੋਹਲਾ ਸਾਹਿਬ 22 ਮਾਰਚ (ਸਨਦੀਪ ਸਿੰਧੂ,ਪਰਮਿੰਦਰ ਚੋਹਲਾ)
ਸਿਵਲ ਸਰਜਨ ਤਰਨ ਤਾਰਨ ਡਾਕਟਰ ਕਮਲਪਾਲ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਡਾਕਟਰ ਸਿਮਰਨ ਜਿਲ੍ਹਾ ਐਪੀਡੀਮੋਲੋਜਿਸਟ ਡਾਕਟਰ ਅਮਨਦੀਪ ਸਿੰਘ ਸੀਨੀਅਰ ਮੈਡੀਕਲ ਅਫਸਰ ਡਾਕਟਰ ਜਤਿੰਦਰ ਸਿੰਘ ਗਿੱਲ ਇੰਚਾਰਜ ਸਰਹਾਲੀ ਦੀ ਰਹਿਨੁਮਾਈ ਹੇਠ ਸੇਂਟ ਫਰਾਂਸਿਸ ਸਕੂਲ ਭੋਈਆਂ (ਬੀਫ ਸਰਹਾਲੀ) ਵਿਖੇ ਹੈਲਥ ਸੁਪਰਵਾਈਜਰ ਦੀਨ ਦਿਆਲ ਗੁਰਦਿਆਲ ਸਿੰਘ ਅਮਨਦੀਪ ਸਿੰਘ ਅਮਨਪ੍ਰੀਤ ਸਿੰਘ ਦੀ ਟੀਮ ਨੇ ਇੰਸਪੈਕਸ਼ਨ ਕੀਤੀ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ ਆਈ ਦੀਨ ਦਿਆਲ ਨੇ ਦੱਸਿਆ ਕਿ ਉਨਾਂ ਦੀ ਟੀਮ ਵੱਲੋਂ ਲੋਕਾਂ ਨੂੰ ਘਰ ਘਰ ਜਾਕੇ ਬਿਮਾਰੀਆਂ ਤੋਂ ਬਚਾਅ ਲਈ ਸਾਫ ਸਫਾਈ ਵੱਲ ਖਾਸ ਧਿਆਨ ਰੱਖਣ ਸਬੰਧੀ ਜਾਗਰੂਕਤ ਕੀਤਾ ਜਾ ਰਿਹਾ ਹੈ।ਉਹਨਾਂ ਦੱਸਿਆ ਕਿ ਪਾਣੀ ਦੀਆ ਟੈਂਕੀਆਂ ਬਾਥ ਰੂਮਾਂ ਆਲੇ ਦੁਆਲੇ ਦੀ ਸਾਫ ਸਫਾਈ ਰਸੋਈ ਆਦਿ ਦੀ ਸਾਰੀ ਇੰਸਪੈਕਸ਼ਨ ਕੀਤੀ ਹਰ ਜਗ੍ਹਾ ਸਾਫ ਸਫ਼ਾਈ ਪਾਈ ਗਈ ਕਿਸੇ ਵੀ ਜਗ੍ਹਾ ਤੋਂ ਕੋਈ ਲਾਰਵਾ ਨਹੀਂ ਪਾਇਆ ਗਿਆ ਸਕੂਲ ਦੇ ਸਟਾਫ਼ ਨੂੰ ਜਾਣਕਾਰੀ ਦਿੱਤੀ ਕਿ ਕਿਤੇ ਵੀ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ ਸਮੇਂ ਸਮੇਂ ਸਿਰ ਪਾਣੀ ਦੀਆਂ ਟੈਂਕੀਆਂ ਸਾਫ਼ ਕੀਤੀਆਂ ਜਾਣ ਤੇ ਆਲੇ ਦੁਆਲੇ ਸਾਫ ਸਫ਼ਾਈ ਦਾ ਪੂਰਾ ਧਿਆਨ ਰੱਖਿਆ ਜਾਵੇ।ਉਹਨਾਂ ਦੱਸਿਆ ਕਿ ਜੇਕਰ ਅਸੀਂ ਸਾਫ ਸਫਾਈ ਵੱਲ ਖਾਸ ਧਿਆਨ ਨਾ ਦਿੱਤਾ ਤਾਂ ਭਿਆਨਕ ਬਿਮਾਰੀਆਂ ਫੈਲਾਉਣ ਵਾਲਾ ਮੱਛਰ ਪੈਦਾ ਹੁੰਦਾ ਹੈ ਜਿਸ ਕਾਰਨ ਘਰ ਘਰ ਬਿਮਾਰੀਆਂ ਫੈਲ ਸਕਦੀਆਂ ਹਨ ਅਤੇ ਕਈ ਵਿਅਕਤੀਆਂ ਦੀ ਮੌਤ ਵੀ ਹੋ ਜਾਂਦੀ ਹੈ।ਉਹਨਾਂ ਦੱਸਿਆ ਕਿ ਸਾਨੂੰ ਆਪਣੇ ਆਲੇ ਦੁਆਲੇ ਗੰਦਾ ਪਾਣੀ ਇੱਕਠਾ ਨਹੀਂ ਹੋਣ ਦੇਣਾ ਚਾਹੀਦਾ ਅਤੇ ਰਾਤ ਸੌਣ ਸਮੇਂ ਮੱਛਰ ਭਜਾਉਣ ਵਾਲੀਆਂ ਕਰੀਮਾਂ ਅਤੇ ਤੇਲਾਂ ਦੀ ਵਰਤੋਂ ਕਰਨੀ ਚਾਹੀਦੀ ਹੈ।
Comments (0)
Facebook Comments (0)