ਲੋਕ ਇਨਸਾਫ਼ ਪਾਰਟੀ ਨੇ ਮ੍ਰਿਤਕ ਗੁਰਲਵਜੀਤ ਸਿੰਘ ਦੇ ਪਰਿਵਾਰ ਨੂੰ ਦਿਤਾ ਦਿਲਾਸਾ
Tue 2 Apr, 2019 0ਹਰਜਿੰਦਰ ਸਿੰਘ ਗੋਲ੍ਹਣ ਭਿੱਖੀਵਿੰਡ
ਲੋਕ ਇਨਸਾਫ਼ ਪਾਰਟੀ ਦੇ ਕੌਮੀ ਪ੍ਰਧਾਨ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਹੁਕਮਾਂ 'ਤੇ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਅੰਮ੍ਰਿਤਪਾਲ ਸਿੰਘ ਖਹਿਰਾ, ਸੁਖਵਿੰਦਰ ਸਿੰਘ ਢਿੱਲੋਂ ਮੀਤ ਪ੍ਰਧਾਨ ਤਰਨ ਤਾਰਨ, ਮੁਖਤਿਆਰ ਸਿੰਘ ਗਿੱਲ ਮੀਤ ਪ੍ਰਧਾਨ, ਸੁਖਦੇਵ ਸਿੰਘ ਲਹੋਰੀਅਾ, ਸੁਖਰਾਜ ਸਿੰਘ ਵਲੋਂ ਲਿਬਨਾਨ 'ਚ ਗੋਲੀਅਾਂ ਮਾਰ ਕੇ ਕਤਲ ਕੀਤੇ ਗੲੇ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਬਲੇਰ ਦੇ ਨੌਜਵਾਨ ਗੁਰਲਵਜੀਤ ਸਿੰਘ ਦੇ ਪਰਿਵਾਰ ਨਾਲ ਹਮਦਰਦੀ ਪ੍ਗਟ ਕੀਤੀ ! ਉਪਰੰਤ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਅੰਮ੍ਰਿਤਪਾਲ ਸਿੰਘ ਖਹਿਰਾ ਨੇ ਕਿਹਾ ਕਿ ਸੂਬਾ ਸਰਕਾਰ ਦੀ ਨਿਕੰਮੀ ਕਾਰਜਗਾਰੀ ਦੇ ਕਾਰਨ ਹੀ ਗੁਰਲਵਜੀਤ ਸਿੰਘ ਦੀ ਲਾਸ਼ ਦਸ ਦਿਨ ਬੀਤ ਜਾਣ ਦੇ ਬਾਵਜੂਦ ਵੀ ਵਿਦੇਸ਼ ਵਿੱਚ ਰੁਲ ਰਹੀ ਹੈ ! ਉਨ੍ਹਾਂ ਕਿਹਾ ਕਿ ਮ੍ਰਿਤਕ ਨੌਜਵਾਨ ਗੁਰਲਵਜੀਤ ਸਿੰਘ ਦੇ ਪਾਸਪੋਰਟ, ਵੀਜ਼ਾ ਆਦਿ ਜ਼ਰੂਰੀ ਕਾਗ਼ਜ਼ਾਤ ਪਰਿਵਾਰ ਕੋਲੋ ਲੈ ਕੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਭੇਜ ਦਿਤੇ ਗੲੇ ਹਨ ਤਾਂ ਜੋ ਵਿਧਾਇਕ ਬੈਂਸ ਅਗਲੀ ਕਾਰਵਾੲੀ ਕਰਕੇ ਗੁਰਲਵਜੀਤ ਸਿੰਘ ਦੀ ਮਿ੍ਤਕ ਦੇਹ ਨੂੰ ਲਿਬਨਾਨ ਤੋਂ ਵਾਪਸ ਲਿਅਾ ਕੇ ਦੁਖੀ ਪਰਿਵਾਰ ਨੂੰ ਸੌਪਿਅਾਂ ਜਾ ਸਕੇ !aq
Comments (0)
Facebook Comments (0)