ਨੌਜਵਾਨ ਰੋਜ਼ਾਨਾ ਪੁਲਿਸ ਮੁਲਾਜ਼ਮਾਂ ਤੇ ਸਿਹਤ ਮੁਲਾਜ਼ਮਾਂ ਨੂੰ ਛਕਾਉਂਦੇ ਹਨ ਲੰਗਰ।

ਨੌਜਵਾਨ ਰੋਜ਼ਾਨਾ ਪੁਲਿਸ ਮੁਲਾਜ਼ਮਾਂ ਤੇ ਸਿਹਤ ਮੁਲਾਜ਼ਮਾਂ ਨੂੰ ਛਕਾਉਂਦੇ  ਹਨ ਲੰਗਰ।

ਰਾਕੇਸ਼ ਬਾਵਾ/ਪਰਮਿੰਦਰ ਚੋਹਲਾ
ਚੋਹਲਾ ਸਾਹਿਬ 1 ਅਪ੍ਰੈਲ 2020 


ਕਰੋਨਾ ਵਾਇਰਸ ਦੇ ਚੱਲਦਿਆਂ 14 ਅਪ੍ਰੈਲ ਤੱਕ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਵੱਲੋਂ ਲਾਕਡਾਊਨ ਕਰਵਾ ਦਿੱਤਾ ਗਿਆ ਹੈ ।ਸਰਕਾਰੀ ਹਦਾਇਤਾਂ ਅਨੁਸਾਰ ਹਰ ਇਨਸਾਨ ਨੂੰ ਘਰ ਅੰਦਰ ਰਹਿਣ ਦੀਆਂ ਹਦਾਇਤਾਂ ਕੀਤੀਆਂ ਗਈਆਂ ।ਜਿਸ ਕਾਰਨ ਗਰੀਬ,ਮਜਦੂਰ ਤੇ ਲੋੜਵੰਦ ਪਰਿਵਾਰਾਂ ਨੂੰ ਧਾਰਮਿਕ ਤੇ ਸਮਾਜਸੇਵੀ ਸੰਸਥਾਵਾਂ ਦੋ ਵਕਤ ਦੀ ਰੋਟੀ ਘਰ ਘਰ ਪਹੁੰਚਾ ਰਹੀਆਂ ਹਨ।ਇਸੇ ਲੜੀ ਤਹਿਤ ਨੌਜਵਾਨ ਦਲਜੀਤ ਸਿੰਘ,ਗੁਰਜੰਟ ਸਿੰਘ,ਚੰਨਪ੍ਰੀਤ ਸਿੰਘ,ਬਲਜਿੰਦਰ ਸਿੰਘ,ਕਵਲਪ੍ਰੀਤ ਸਿੰਘ ਆਦਿ ਆਪਸੀ ਸਹਿਯੋਗ ਨਾਲ ਘਰਾਂ ਵਿੱਚ ਲੰਗਰ ਪ੍ਰਸ਼ਾਦਾ ਤਿਆਰ ਕਰਕੇ ਪੁਲਿਸ ਵੱਲੋਂ ਲਗਾਏ ਗਏ ਵੱਖ ਨਾਕਿਆਂ,ਜਿਵੇਂ ਚੋਹਲਾ ਸਾਹਿਬ ਮੋੜ,ਪੱਟੀ ਮੋੜ,ਖਾਰਾ ਪੁਲ ਆਦਿ ਤੇ ਡਿਊਟੀ ਨਿਭਾ ਰਹੇ ਪੁਲਿਸ ਮੁਲਾਜ਼ਮਾਂ ਅਤੇ ਸਰਕਾਰੀ ਹਸਪਤਾਲਾਂ ਵਿਖੇ ਤਾਇਨਾਤ ਮੁਲਾਜ਼ਮਾਂ ਅਤੇ ਮਰੀਜ਼ਾਂ ਨੂੰ ਛਕਾ ਰਹੇ ਹਨ।ਇਹਨਾਂ ਨੌਜਵਾਨਾਂ ਵੱਲੋਂ ਕੀਤੀ ਜਾ ਰਹੀ ਇਸ ਸੇਵਾ ਦੀ ਚਾਰੇ ਪਾਸੇ ਛਲਾਗਾ ਕੀਤੀ ਜਾ ਰਹੀ ਹੈ।