ਖੁਸ਼ਹਾਲੀ ਦੇ ਰਾਖਿਆਂ ਨੇ ਬਰਸੀ ਸਮਾਗਮ `ਤੇ ਤਨ ਅਤੇ ਮਨ ਨਾਲ ਸੇਵਾ ਨਿਭਾਈ।
Thu 6 Jan, 2022 0ਚੋਹਲਾ ਸਾਹਿਬ 6 ਜਨਵਰੀ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਸੰਤ ਬਾਬਾ ਤਾਰਾ ਜੀ ਸੰਤ ਬਾਬਾ ਚਰਨ ਸਿੰਘ ਜੀ ਦੀ ਸਲਾਨਾ ਬਰਸੀ ਤੇ ਗੁਰਦੁਆਰਾ ਗੁਰਪੁਰੀ ਸਾਹਿਬ ਤਹਿਸੀਲ ਤਰਨ ਤਾਰਨ ਦੇ ਸਾਰੇ ਜੀ ਓ ਜੀ ਮੈਂਬਰਾ ਨੇ ਕੈਪਟਨ ਮੇਵਾ ਸਿੰਘ ਦੀ ਯੋਗ ਅਗਵਾਈ ਹੇਠ ਦੋ ਦਿਨਾਂ ਦੀ ਸੇਵਾ ਨਿਭਾਈ ਹੈ।ਇਸ ਸਮੇਂ ਜਾਣਕਾਰੀ ੰਿਦੰਦੇ ਹੋਏ ਸੂਬੇਦਾਰ ਮੇਜਰ ਹਰਦੀਪ ਸਿੰਘ ਚੋਹਲਾ ਸਾਹਿਬ ਨੇ ਦੱਸਿਆ ਕਿ ਹਰ ਸਾਲ ਦੀ ਤਰਾਂ ਇਸ ਸਾਲ ਵੀ ਸੰਤ ਬਾਬਾ ਸੁੱਖਾ ਸਿੰਘ ਅਤੇ ਸੰਤ ਬਾਬਾ ਹਾਕਮ ਸਿੰਘ ਦੀ ਯੋਗ ਰਹਿਨੁਮਾਈ ਹੇਠ ਸਲਾਨਾ ਬਰਸੀ ਸਮਾਗਮ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਬੜ੍ਹੀ ਸ਼ਰਧਾ ਭਾਵਨਾ ਨਾਲ ਮਨਾਏ ਗਏ।ਉਹਨਾਂ ਕਿਹਾ ਕਿ ਇਹਨਾਂ ਸਮਾਗਮਾਂ ਤੇ ਸੰਤਾਂ ਮਹਾਂਪੁਰਖਾਂ ਨੇ ਹਾਜ਼ਰੀਆਂ ਭਰੀਆਂ ਹਨ ਅਤੇ ਮਹਾਨ ਕੀਰਤਨੀ ਜਥਿਆਂ ,ਕਵੀਸ਼ਰੀ ਜਥਿਆਂ ਅਤੇ ਕਥਾਵਾਚਕਾਂ ਨੇ ਗੁਰੂ ਜੱਸ ਸੁਣਾਕੇ ਸੰਗਤਾਂ ਨੂੰ ਨਿਹਾਲ ਕੀਤਾ ਹੈ।ਇਸ ਸਮੇਂ ਗਰੀਬ ਅਤੇ ਜਰੂਰਤਮੰਤ ਲੜਕੀਆਂ ਦੀ ਸਮੂਹਿਕ ਸ਼ਾਦੀਆਂ ਵੀ ਕਰਵਾਈਆਂ ਗਈਆਂ ਹਨ ਅਤੇ ਉਹਨਾਂ ਨੂੰ ਘਰੇਲੂ ਵਰਤੋਂ ਵਾਲਾ ਸਮਾਨ ਵੀ ਮੁਫ਼ਤ ਦਿੱਤਾ ਗਿਆ ਹੈ। ਇਸ ਤਰ੍ਹਾ ਦੇ ਮਹਾਂਪੁਰਸ਼ ਦੇ ਦਿਨ ਹਰ ਇੱਕ ਵਿਅਕਤੀ ਨੂੰ ਸੇਵਾ ਕਰਨੀ ਚਾਹੀਦੀ ਹੈ। ਇਸ ਸਮੇ ਕੈਪਟਨ ਮੇਵਾ ਸਿੰਘ, ਸੂਬੇਦਾਰ ਮੇਜਰ ਹਰਦੀਪ ਸਿੰਘ ਚੋਹਲਾ ਸਾਹਿਬ ,ਸੂਬੇਦਾਰ ਮੇਜਰ ਕੁਲਵੰਤ ਸਿੰਘ ਘੜਕਾ, ਸੂਬੇਦਾਰ ਸੁਖਬੀਰ ਸਿੰਘ ਧੁੰਨ , ਹੋਲਦਾਰ ਅਮਰੀਕ ਸਿੰਘ ਨਿਕਾ ਚੋਹਲਾ, ਹੋਲਦਾਰ ਹਰਭਜਨ ਸਿੰਘ ਵਰਿਆ , ਹੋਲਦਾਰ ਨਿਰਵੇਰ ਸਿੰਘ ਵਰਿਆ ,ਨਾਇਕ ਜਗਰੂਪ ਸਿੰਘ ਚੰਬਾ, ਨਾਇਕ ਜਗਰਾਜ ਸਿੰਘ ਕਰਮੂਵਾਲਾ ,ਸੂਬੇਦਾਰ ਬਲਕਾਰ ਸਿੰਘ , ਸੂਬੇਦਾਰ ਬਲਵਿੰਦਰ ਸਿੰਘ ਕੋਟ ਮੁਹੰਮਦ , ਸੂਬੇਦਾਰ ਰਛਪਾਲ ਸਿੰਘ ਐਕਸ ਲੀਗ ਦੇ ਪ੍ਰਧਾਨ ,ਬਲਾਕ ਚੋਹਲਾ ਸਾਹਿਬ ਅਤੇ ਬਲਾਕ ਚੋਹਲਾ ਸਾਹਿਬ ਬਲਾਕ ਨੌਸ਼ਹਿਰਾ ਬਲਾਕ ਗੱਡੀਵਿਡ ਅਤੇ ਬਲਾਕ ਤਰਨ ਤਾਰਨ ਦੇ ਸਾਰੇ ਜੀ ਓ ਜੀ ਮੈਂਬਰਾ ਨੇ ਵੱਧ ਚੜ ਕੇ ਸੇਵਾ ਕਿਤੀ ।
Comments (0)
Facebook Comments (0)