ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਮਿਲੇ 5 ਨਵੇਂ ਜੱਜ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਮਿਲੇ 5 ਨਵੇਂ ਜੱਜ

ਚੰਡੀਗੜ੍ਹ :

 ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਪੰਜ ਹੋਰ ਨਵੇਂ ਜੱਜ ਮਿਲ ਗਏ ਹਨ। ਭਾਰਤ ਦੇ ਚੀਫ਼ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਵਾਲੇ ਤਿਹਰੇ ਬੈਂਚ ਦੇ ਹੁਕਮਾਂ ਮੁਤਾਬਕ ਐਡਵੋਕੇਟ ਜੱਸ ਗੁਰਪ੍ਰੀਸ ਸਿੰਘ ਪੁਰੀ, ਸੁਧੀਰ ਸਹਿਗਲ, ਗਿਰੀਸ਼ ਅਗਨੀਹੋਤਰੀ, ਸ੍ਰੀਮਤੀ ਅਲਕਾ ਸਰੀਨ ਅਤੇ ਕਮਲ ਸਹਿਗਲ ਦੇ ਨਾਵਾਂ ਨੂੰ ਬਤੌਰ ਜੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਮਨਜੂਰੀ ਦੇ ਦਿੱਤੀ ਗਈ ਹੈ।

ਇਸੇ ਸਾਲ 19 ਜਨਵਰੀ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਵਲੋਂ ਕੁਲ 8 ਮੋਹਤਬਰ ਵਕੀਲਾਂ ਦੇ ਨਾਂ ਜੱਜ ਵਜੋਂ ਚੋਣ ਲਈ ਭੇਜੇ ਗਏ ਸਨ, ਜਿਨ੍ਹਾਂ 'ਚੋਂ ਐਡਵੋਕੇਟ ਵਿਕਾਸ ਬਹਿਲ, ਪੁਨੀਤ ਬਾਲੀ ਅਤੇ ਇੰਦਰਪਾਲ ਸਿੰਘ ਦੁਆਬੀਆ ਨੂੰ ਛੱਡ ਕੇ ਬਾਕੀਆਂ ਦੇ ਨਾਵਾਂ 'ਤੇ ਮੋਹਰ ਲੱਗ ਗਈ ਹੈ।