" ਅੱਜਕਲ੍ਹ ਜ਼ਿੰਦਗੀ "

" ਅੱਜਕਲ੍ਹ ਜ਼ਿੰਦਗੀ "

ਸਤਿ ਸ੍ਰੀ ਅਕਾਲ ਜੀ,

ਆਪ ਜੀ ਨੂੰ ਆਪਣੀ ਇੱਕ ਰਚਨਾ " ਅੱਜਕਲ੍ਹ ਜ਼ਿੰਦਗੀ " ਭੇਜ ਰਿਹਾ ਹਾਂ ਛਾਪਕੇ ਮਾਣ ਦੇਣਾ ਜੀ |
ਅੱਜਕਲ੍ਹ ਜ਼ਿੰਦਗੀ
ਨਾ ਕਿੱਕਰ ਨਾ ਟਾਹਲੀ ਦਿਸਦੀ

ਭਾਗਾਂ ਸੰਗ ਹਰਿਆਲੀ ਦਿਸਦੀ।
ਬੰਦ ਕਮਰੇ ਵਿੱਚ ਅੱਖ ਹੈ ਖੁਲ੍ਹਦੀ

ਨਾ ਕੁਦਰਤ ਦੀ ਲਾਲੀ ਦਿਸਦੀ।
ਵਿੱਚ ਮਸ਼ੀਨਾਂ ਦੇ ਇਸ ਜੁਗ ਦੇ

ਹਰ ਪਲ ਸਭ ਨੂੰ ਕਾਹਲੀ ਦਿਸਦੀ।
ਲੋੜ ਵਧਾਈ ਲੋਕਾਂ ਨੇ ਹਰ

ਨਾ ਕੋਈ ਹੈ ਟਾ'ਲੀ ਦਿਸਦੀ।
ਬਲਦਾਂ ਵਰਗੀ ਹੋਈ ਜ਼ਿੰਦਗੀ

ਸਭ ਦੇ ਗਲ ਪੰਜਾਲੀ ਦਿਸਦੀ।
ਉਂਝ ਪਦਾਰਥ ਜੁੜਗੇ ਕਾਫੀ

ਜ਼ਿੰਦਗੀ ਹੈ ਪਰ ਖਾਲੀ ਦਿਸਦੀ।
ਜ਼ਿੰਦਗੀ ਜੀਵਣ ਖ਼ਾਤਿਰ ਲੋਕਾਂ

ਜ਼ਿੰਦਗੀ ਸਾਰੀ ਗਾਲੀ ਦਿਸਦੀ।
ਹਰਦੀਪ ਬਿਰਦੀ

9041600900