
ਕਵਿਤਾ--- ਸੁਪਨੇ------ਬਲਬੀਰ ਸਿੰਘ ਬੱਬੀ
Tue 9 Apr, 2019 0
ਕਵਿਤਾ--- ਸੁਪਨੇ------ਬਲਬੀਰ ਸਿੰਘ ਬੱਬੀ
ਸੁਪਨੇ ਉਹ ਨਹੀਂ ਹੁੰਦੇ
ਜੋ ਗੂੜ੍ਹੀ ਨੀਂਦ ਵਿਚ
ਸੌਣ ਤੋਂ ਬਾਅਦ ਆਦੇ ਹਨ
ਸੁਪਨੇ ਤਾਂ ਪਿਆਰਿਉ
ਉਹ ਹੁੰਦੇ ਹਨ
ਜੋ ਸਾਨੂੰ ਸੌਣ ਹੀ ਨਾ ਦੇਣ
ਨੀਂਦ ਵਿਚ ਲਿਆ ਸੁਪਨਾ ਤਾਂ
ਦਿਨ ਵਿਚ ਵਾਪਰੀ ਹੋਈ
ਅਜੀਬ ਤੇ ਅਸੀਮ ਘਟਨਾ ਦਾ
ਰੂਪ ਹੀ ਹੁੰਦਾ ਜਾਪਦੈ
ਮੰਜ਼ਿਲਾਂ ਨੂੰ ਸਰ ਕਰਨ ਵਾਲੇ
ਕਦੇ ਨੀਂਦ ਦੇ ਸੁਪਨੇ ਲੈ
ਅਪਣੇ ਮਿਸ਼ਨ ਤੇ ਨਹੀਂ ਚੜ੍ਹਦੇ
ਉਨਾਂ ਦਾ ਸੁਪਨਸਾਜ਼ ਤਾਂ
ਇਕ ਮਿੱਥ ਹੁੰਦੀ ਹੈ
ਉਹ ਕਦੇ ਮਾਊਂਟ ਐਵਰੈਸਟ ਉੱਤੇ
ਨਹੀਂ ਚੜ੍ਹ ਸਕੇਗਾ
ਜੋ ਰਾਤ ਵੇਲੇ ਨੀਂਦ 'ਚ ਪਿਆ
ਇਹ ਸੁਪਨਾ ਲਏ
ਕਿ ਮੈਂ ਚੋਟੀ ਸਰ ਕਰਾਂ
ਨੀਂਦਰੇ ਸੁਪਨਿਆਂ ਦੇ ਸੱਚ ਨੂੰ
ਉਹੀ ਸਵੀਕਾਰੇਗਾ ਜੋ ਸਿਰਫ਼
ਸੁਪਨਿਆਂ ਵਿਚ ਹੀ
ਵਿਸ਼ਵਾਸ ਕਰਦਾ ਹੋਵੇ
ਮੈਂ ਨਹੀਂ ਕਹਿੰਦਾ ਅਤੇ ਨਾ ਹੀ ਰੋਕਦਾ
ਕਿ ਸੁਪਨੇ ਨਾ ਲਉ
ਸੁਪਨੇ ਲਉ ਜ਼ਰੂਰ ਲਉ
ਪਰ ਸੁਪਨੇ ਉਹੀ ਲਉ
ਜੋ ਸਮਾਜ ਸਾਹਮਣੇ ਆਉਣ
ਸਾਰੇ ਸਮਾਜ ਨੂੰ ਉਹ ਸੁਪਨਾ
ਸੱਚ ਜਾਪੇ ਬਿਲਕੁਲ ਸੱਚ।
-ਬਲਬੀਰ ਸਿੰਘ ਬੱਬੀ
ਸੰਪਰਕ : 70091-07300
Comments (0)
Facebook Comments (0)