
ਦਰਦ-ਏ-ਪਿਆਰ
Tue 1 Sep, 2020 0
ਦਰਦ-ਏ-ਪਿਆਰ
ਸਦੀਆਂ ਪਿੱਛੋਂ ਮੌਕਾ ਮਿਲਿਆ,
ਗਲੀ ਤੇਰੀ ਫੇਰਾ ਪਾਉਣ ਲਈ।
ਤੂੰ ਤਾਂ ਸਾਨੂੰ ਮਾਰ ਦਿੱਤਾ ਸੀ,
ਆਪਣਾ ਆਪ ਵਸਾਉਣ ਲਈ।
ਹਾਲੇ ਤੱਕ ਤੇਰੀ ਯਾਦ ਨੂੰ ਰੱਖਿਆ,
ਸੀਨੇ ਨਾਲ ਲਗਾਉਣ ਲਈ।
ਤੈਨੂੰ ਤਾਂ ਅਸੀਂ ਕਿਹਾ ਨਾਂ ਮਾੜਾ,
ਆਪਣੇ ਦਰਦ ਹੰਢਾਉਣ ਲਈ।
ਅਜੇ ਵੀ ਕਰਗਿਆਂ ਕੁਤਲਬੰਦੀਆਂ,
ਸਾਡਾ ਦਿਲ ਦੁਖਾਉਣ ਲਈ।
ਅੱਖਾਂ ਵਿੱਚ ਤੂੰ ਹੰਝੂ ਰੋਕੇ,
ਸਾਡੇ ਕੋਲ ਵਹਾਉਂਣ ਲਈ।
ਹੁਣ ਤੈਨੂੰ ਕੋਈ ਹੋਰ ਨਾਂ ਲੱਭਾ,
ਆਪਣਾਂ ਦਰਦ ਸੁਣਾਉਣ ਲਈ।
ਰਾਹ ਵਿੱਚ ਸਾਡੇ ਫੁੱਲ ਵਿੱਛਾ ਤੇ,
ਆਪਣਾਂ ਪਿਆਰ ਜਿਤਾਉਣ ਲਈ।
ਫੁੱਲਾਂ ਦੇ ਨਾਲ ਕੰਡੇ ਸੁੱਟਤੇ,
ਪੈਰਾਂ ਵਿੱਚ ਚੁਭੋਣ ਲਈ।
ਸੰਧੂ ਫੇਰ ਵੀ ਸੀ ਨਾਂ ਕੀਤੀ,
ਤੇਰੀ ਲੱਜ ਬਚਾਉਣ ਲਈ।
ਸ਼ਿਨਾਗ ਸਿੰਘ ਸੰਧੂ
ਦਫਤਰ ਬਲਾਕ ਸਿੱਖਿਆ ਅਫਸਰ (ਐ.)
ਚੋਹਲਾ ਸਾਹਿਬ ਜ਼ਿਲ੍ਹਾ ਤਰਨ ਤਾਰਨ।
ਮੋ: 97816-93300
Comments (0)
Facebook Comments (0)