ਪਿੰਡ ਸੰਗਤਪੁਰਾ ਵਿਖੇ ਅਣਪਛਾਤੇ ਵਿਅਕਤੀਆਂ ਵੱਲੋ ਚਲਾਈਆਂ ਗੋਲੀਆਂ ਦੀ ਸ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਕੀਤੀ ਨਿੰਦਿਆ
Mon 31 Aug, 2020 0ਕੈਪਟਨ ਅਮਰਿੰਦਰ ਸਿੰਘ ਦੇ ਰਾਜ ਚ ਆਮ ਲੋਕ ਸਹਿਮ ਦੇ ਮਾਹੌਲ ਚ ਜੀ ਰਹੇ ਬ੍ਰਹਮਪੁਰਾ
ਚੋਹਲਾ ਸਾਹਿਬ 31 ਅਗਸਤ (ਰਾਕੇਸ਼ ਬਾਵਾ ਪਰਮਿੰਦਰ ਸਿੰਘ ) ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਬਲਕਾ ਖਡੂਰ ਸਾਹਿਬ ਤੋ ਸਾਬਕਾ ਵਿਧਾਇਕ ਸ ਰਵਿੰਦਰ ਸਿੰਘ ਬ੍ਰਹਮਪੁਰਾ ਪਿੰਡ ਸੰਗਤਪੁਰਾ ਵਿਖੇ ਸ੍ਰ: ਰਣਜੀਤ ਸਿੰਘ ਬ੍ਰਹਮਪੁਰਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ( ਟਕਸਾਲੀ ) ਦੇ ਕਰੀਬੀ ਚਮਕੌਰ ਸਿੰਘ ਸਾਬਕਾ ਸਰਪੰਚ ਦੇ ਘਰ ਅਣਪਛਾਤੇ ਵਿਅਕਤੀਆਂ ਵੱਲੋਂ ਦਾਖਲ ਹੋ ਕੇ ਗੋਲੀਆਂ ਚਲਾਈਆਂ ਗਈਆਂ ਦੀ ਸਖਤ ਸ਼ਬਦਾਂ ਵਿੱਚ ਨਿੰਦਿਆ ਕੀਤੀ । ਉਨਾ ਕਿਹਾ ਕਿ ਭਾਵੇ ਕੋਈ ਜਾਨੀ ਨੁਕਸਾਨ ਨਹੀ ਹੋਇਆ ਪਰ ਦੋਸ਼ੀਆਂ ਤੇ ਸਖਤ ਤੋ ਸਖਤ ਕਾਰਵਾਈ ਹੋਣੀ ਚਾਹੀਦੀ ਹੈ । ਸ ਬ੍ਰਹਮਪੁਰਾ ਅੱਜ ਸ੍ਰ:ਚਮਕੌਰ ਸਿੰਘ ਦੇ ਘਰ ਪਹੁੰਚੇ ਤੇ ਉਨਾ ਦੇ ਪਰਿਵਾਰ ਦਾ ਹਾਲ ਪੁੱਛਿਆ । ਇਸ ਮੌਕੇ ਉਨਾਂ ਦੇ ਨਾਲ ਨਾਲ ਸ੍ਰ: ਸਤਨਾਮ ਸਿੰਘ ਮੈਂਬਰ ਬਲਾਕ ਸੰਮਤੀ ਚੋਹਲਾ ਸਾਹਿਬ, ਸਰਦੂਲ ਸਿੰਘ ਸੰਗਤਪੁਰਾ, ਰਿੰਕੂ ਬ੍ਰਹਮਪੁਰਾ, ਮਾਸਟਰ ਹਰਜਿੰਦਰ ਸਿੰਘ ਜੀ, ਕਾਬਲ ਸਿੰਘ ,ਸ੍ਰ: ਮਨਜਿੰਦਰ ਸਿੰਘ ਨੰਬਰਦਾਰ, ਸ੍ਰ: ਸੁਖਦੇਵ ਸਿੰਘ ਫੌਜੀ,ਹਰਦੇਵ ਸਿੰਘ ਮੈਨੇਜਰ, ਮਾਸਟਰ ਅਵਤਾਰ ਸਿੰਘ,ਸ੍ਰ: ਚਰਨਜੀਤ ਸਿੰਘ ਪੀ ਏ ਬ੍ਰਹਮਪੁਰਾ ਆਦਿ ਹਾਜਰ ਸਨ। ਇਸ ਮੌਕੇ ਸਮੂਹ ਲੋਕਾਂ ਨੇ ਪ੍ਰਸਾਸ਼ਨ ਤੋ ਮੰਗ ਕੀਤੀ ਕਿ ਦੋਸ਼ੀਆਂ ਨੂੰ ਜਲਦੀ ਗਿ੍ਰਫਤਾਰ ਕੀਤਾ ਜਾਵੇ ਤਾਂ ਜੋ ਪੰਜਾਬ ਦੇ ਪਿੰਡਾਂ, ਸ਼ਹਿਰਾਂ ਵਿੱਚ ਇਸ ਤਰਾਂ ਦਾ ਕੋਈ ਹੋਰ ਘਟਨਾ ਨਾ ਵਾਪਰ ਸਕੇ। ਉਨਾ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਤੇ ਸ਼ਬਦੀ ਬੋਲ ਬੋਲਦਿਆਂ ਕਿਹਾ ਕਿ ਪੰਜਾਬ ਚ ਜੰਗਲ ਰਾਜ ਦੀ ਸਥਿਤੀ ਪੈਦਾ ਹੋ ਗਈ ਹੈ । ਕਿਸੇ ਪਾਸੇ ਵੀ ਅਮਨ ਕਾਨੂੰਨ ਨਹੀ ਦਿਖਾਈ ਦੇ ਰਿਹਾ । ਉਨਾ ਮੰਗ ਕੀਤੀ ਕਿ ਗੁੰਡਾ ਤਾਕਤਾਂ ਤੇ ਜਲਦੀ ਤੋ ਜਲਦ ਨਕੇਲ ਕੱਸੀ ਜਾਵੇ ਤਾਂ ਆਮ ਲੋਕ ਵੀ ਸੁੱਖ ਦਾ ਸਾਹ ਲੈ ਸਕਣ ।
Comments (0)
Facebook Comments (0)