ਸ਼ਹੀਦ ਮਨਜੀਤ ਸਿੰਘ ਹਾਈ ਸਕੂਲ ਠੱਠੀਆਂ ਮਹੰਤਾਂ ਵਿਖੇ ਕਰਵਾਇਆ ਸ਼ਾਨਦਾਰ ਸਾਲਾਨਾ ਇਨਾਮ ਵੰਡ ਸਮਾਗਮ

ਸ਼ਹੀਦ ਮਨਜੀਤ ਸਿੰਘ  ਹਾਈ ਸਕੂਲ ਠੱਠੀਆਂ ਮਹੰਤਾਂ ਵਿਖੇ ਕਰਵਾਇਆ ਸ਼ਾਨਦਾਰ ਸਾਲਾਨਾ ਇਨਾਮ ਵੰਡ ਸਮਾਗਮ

ਚੋਹਲਾ ਸਾਹਿਬ 7 ਅਪ੍ਰੈਲ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)- 
ਸਿੱਖਿਆ ਦੇ ਪ੍ਰਸਾਰ ਲਈ ਅਧਿਆਪਕ ਹਮੇਸ਼ਾ ਤੋਂ ਹੀ  ਰਿਹਾ ਹੈ । ਉਸਨੇ ਆਪਣੇ ਵਿਦਿਆਰਥੀਆਂ ਨੂੰ ਹਮੇਸ਼ਾ ਹੀ ਬੁਲੰਦੀਆਂ ਤੇ ਲਿਜਾਣ ਲਈ ਦਿਨ ਰਾਤ ਇਕ ਕੀਤਾ ਹੈ । ਇਸੇ ਹੀ ਲੜੀ ਤਹਿਤ ਸ਼ਹੀਦ ਮਨਜੀਤ ਸਿੰਘ ਸਰਕਾਰੀ ਹਾਈ ਸਕੂਲ ਠੱਠੀਆਂ ਮਹੰਤਾਂ ਸਕੂਲ ਵਿੱਚ ਸਾਲਾਨਾ ਇਨਾਮ ਵੰਡ ਸਮਾਗਮ ਅਤੇ ਅਧਿਆਪਕ ਮਾਪੇ ਮਿਲਣੀ ਕਰਵਾਈ ਗਈ । ਜਿਸ ਵਿਚ ਜਿਲ੍ਹੇ ਦੀਆਂ ਪ੍ਰਮੁੱਖ ਸ਼ਖਸ਼ੀਅਤਾਂ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਹਰਭਗਵੰਤ ਸਿੰਘ, ਉੱਪ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਗੁਰਬਚਨ ਸਿੰਘ, ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰ ਜਸਵਿੰਦਰ ਸਿੰਘ ਸੰਧੂ, ਬੀ ਐਮ ਗਣਿਤ ਗੁਰਪ੍ਰੀਤ ਸਿੰਘ, ਬੀ ਐਮ ਸਾਇੰਸ ਸੰਤੋਖ ਸਿੰਘ ਤੋਂ ਇਲਾਵਾ ਨਰਿੰਦਰ ਭੱਲਾ, ਇਕਬਾਲ ਸਿੰਘ, ਕੁਲਬੀਰ ਸਿੰਘ, ਵਰੁਨ ਰੰਧਾਵਾ, ਮਨਦੀਪ ਸਿੰਘ, ਅੰਮ੍ਰਿਤਪਾਲ ਸਿੰਘ ਅਤੇ ਤਰਸੇਮ ਸਿੰਘ ਨੇ ਹਿੱਸਾ ਲਿਆ । ਇਸ ਅਧਿਆਪਕ ਮਾਪੇ ਮਿਲਣੀ ਅਤੇ ਇਨਾਮ ਵੰਡ ਸਮਾਰੋਹ ਵਿਚ ਪਿੰਡ ਦੇ ਪਤਵੰਤੇ ਸੱਜਣ ਅਤੇ ਵਿਦਿਆਰਥੀਆਂ ਦੇ ਮਾਤਾ ਪਿਤਾ ਸਹਿਬਾਨ ਨੇ ਉਚੇਚੇ ਤੌਰ ਸ਼ਾਮਿਲ ਹੋਏ । ਇਸ ਮੌਕੇ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਹਰਭਗਵੰਤ ਸਿੰਘ ਵੱਲੋਂ ਆਏ ਹੋਏ ਸਰਪੰਚ ਸਹਿਬਾਨ, ਮੈਂਬਰ ਸਹਿਬਾਨ ਅਤੇ ਐਸ ਐਮ ਸੀ ਕਮੇਟੀ ਮੈਂਬਰਾਂ ਨੂੰ ਜਿਨਾਇਆਂ ਕਿਹਾ ਗਿਆ । ਇਸ ਮੌਕੇ ਉਹਨਾਂ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਅਤੇ ਰੰਗਾਰੰਗ ਪ੍ਰੋਗਰਾਮ ਵਿੱਚ ਵਿਦਿਆਰਥੀਆਂ ਦੀ ਪੇਸ਼ਕਾਰੀ ਤੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਇਹ ਸਭ ਅਧਿਆਪਕ ਸਹਿਬਾਨ ਦੀ ਮਿਹਨਤ ਦਾ ਨਤੀਜਾ ਹੈ । ਉਹਨਾਂ ਕਿਹਾ ਕਿ ਸਰਕਾਰੀ ਸਕੂਲ ਕਿਸੇ ਵੀ ਪੱਖ ਤੋਂ ਘੱਟ ਨਹੀਂ ਹਨ ਅਤੇ ਹਰੇਕ ਖੇਤਰ ਵਿਚ ਆਪਣੀਆਂ ਬਿਹਤਰੀਨ ਸੇਵਾਵਾਂ ਦੇ ਰਹੇ ਹਨ । ਸਟੇਜ ਸੰਚਾਲਕ ਦੀ ਭੂਮਿਕਾ ਸ੍ਰ ਕੰਵਲਜੀਤ ਸਿੰਘ ਨੇ ਬਾਖੂਬੀ ਨਿਭਾਈ । ਸਕੂਲ ਮੁਖੀ ਮੈਡਮ ਕਰਮਜੀਤ ਕੌਰ ਜੀ ਨੇ ਆਏ ਹੋਏ ਮੁੱਖ ਮਹਿਮਾਨਾਂ, ਬੀ ਐਮ ਸਹਿਬਾਨ , ਪਿੰਡ ਦੇ ਪਤਵੰਤੇ ਸੱਜਣਾਂ ਅਤੇ ਵਿਦਿਆਰਥੀਆਂ ਦੇ ਮਾਤਾ ਪਿਤਾ ਦਾ ਧੰਨਵਾਦ ਕੀਤਾ । ਇਸ ਮੌਕੇ ਕੁਲਦੀਪ ਸਿੰਘ, ਮਨਦੀਪ ਸਿੰਘ, ਵਰਿੰਦਰ ਸਿੰਘ, ਸਤਿਗੁਰ ਸਿੰਘ, ਰੁਪਿੰਦਰ ਕੌਰ, ਬਲਜੀਤ ਕੌਰ, ਮਨਦੀਪ ਕੌਰ, ਕੁਮਾਰੀ ਨਵਜੋਤ, ਹਰਨੀਤ ਕੌਰ , ਪਰਦੀਪ ਕੌਰ ਅਤੇ ਸ੍ਰ ਕਸ਼ਮੀਰ ਸਿੰਘ ਵੀ ਹਾਜਰ ਸਨ ।