
ਪਾਣੀ ਵਾਲੇ ਸੂਏ ‘ਚ ਮਿਲੀ ਅਣਪਛਾਤੇ ਨੌਜਵਾਨ ਦੀ ਲਾਸ਼
Wed 25 Jul, 2018 0
ਭਿੱਖੀਵਿੰਡ 24 ਜੁਲਾਈ (ਹਰਜਿੰਦਰ ਸਿੰਘ ਗੋਲ੍ਹਣ)
ਪੁਲਿਸ ਥਾਣਾ ਖਾਲੜਾ ਨੂੰ ਪਾਣੀ ਵਾਲੇ ਸੂਏ ‘ਚ ਮਿਲੀ ਅਣਪਛਾਤੇ ਨੌਜਵਾਨ ਦੀ ਲਾਸ਼ ਵਾਲੇ ਸੂਏ ‘ਚ ਇਕ ਅਣਪਛਾਤੇ ਨੌਜਵਾਨ ਦੀ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਖਾਲੜਾ ਤੋਂ ਗਿਲਪਨ, ਥੇਹਕੱਲਾ ਨੂੰ ਜਾਂਦੀ ਸੜਕ ਨੇੜ ਲੰਘਦੇ ਸੂਏ ‘ਚ ਇਕ ਅਣਪਛਾਤੇ ਨੌਜਵਾਨ ਦੀ ਲਾਸ਼ ਵੇਖਣ ‘ਤੇ ਲੋਕਾਂ ਨੇ ਇਸ ਦੀ ਸੂਚਨਾ ਪੁਲਿਸ ਥਾਣਾ ਖਾਲੜਾ ਵਿਖੇ ਦਿੱਤੀ ਤਾਂ ਏ.ਐਸ.ਆਈ ਗੁਰਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਨੇ ਮੌਕੇ ‘ਤੇ ਪਹੰੁਚ ਕੇ ਲੋਕਾਂ ਦੀ ਮਦਦ ਨਾਲ ਲਾਸ਼ ਨੂੰ ਸੂਏ ‘ਚ ਬਾਹਰ ਕੱਢਿਆ। ਇਸ ਅਣਪਛਾਤੇ ਨੌਜਵਾਨ ਨੇ ਬਿਸਕੁਟ ਰੰਗ ਦੀ ਡੱਬੀਆਂ ਵਾਲੀ ਸ਼ਰਟ, ਕਾਲੀ ਜਿਹੀ ਪੈਂਟ ਪਾਈ ਸੀ ਤੇ ਉਮਰ ਤਕਰੀਬਨ 30 ਸਾਲ ਦੇ ਨਜਦੀਕ ਹੈ। ਏ.ਐਸ.ਆਈ ਗੁਰਿੰਦਰ ਸਿੰਘ ਨੇ ਕਿਹਾ ਕਿ 174 ਦੀ ਕਾਰਵਾਈ ਕਰਦਿਆਂ ਲਾਸ਼ ਦਾ ਪੋਸਟ ਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਪੱਟੀ ਵਿਖੇ ਭੇਜਿਆ ਜਾ ਰਿਹਾ ਹੈ ਤੇ ਸ਼ਨਾਖਤ ਲਈ ਵੀ ਕਾਰਵਾਈ ਕੀਤੀ ਜਾਵੇਗੀ।
Comments (0)
Facebook Comments (0)