ਸ਼੍ਰੋਮਣੀ ਅਕਾਲੀ ਨੂੰ ਇੱਕ ਹੋਰ ਝਟਕਾ, ਬ੍ਰਹਮਪੁਰਾ ਨੇ ਸਾਰੇ ਪਾਰਟੀ ਅਹੁਦਿਆਂ ਤੋਂ ਦਿੱਤਾ ਅਸਤੀਫਾ

ਸ਼੍ਰੋਮਣੀ ਅਕਾਲੀ ਨੂੰ ਇੱਕ ਹੋਰ ਝਟਕਾ, ਬ੍ਰਹਮਪੁਰਾ ਨੇ ਸਾਰੇ ਪਾਰਟੀ ਅਹੁਦਿਆਂ ਤੋਂ ਦਿੱਤਾ ਅਸਤੀਫਾ

ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਇੱਕ ਹੋਰ ਝਟਕਾ ਲੱਗਾ ਹੈ। ਟਕਸਾਲੀ ਲੀਡਰ ਸੁਖਦੇਵ ਸਿੰਘ ਢੀਂਡਸਾ ਤੋਂ ਬਾਅਦ ਰਣਜੀਤ ਸਿੰਘ ਬ੍ਰਹਮਪੁਰਾ ਨੇ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਤੇ ਕੌਰ ਕਮੇਟੀ ਦੀ ਮੈਂਬਰੀ ਤੋਂ ਅਸਤੀਫਾ ਦੇ ਦਿੱਤਾ ਹੈ। ਉਹਨਾ ਨੇ ਕਿਹਾ ਕਿ ਸਿਹਤ ਠੀਕ ਨਾ ਰਹਿਣ ਕਾਰਨ ਉਹਨਾ ਨੇ ਅਸਤੀਫਾ ਦਿੱਤਾ ਹੈ। ਬ੍ਰਹਮਪੁਰਾ ਪਾਰਟੀ ਵਿੱਚ ਬਾਦਲ ਤੋਂ ਬਾਅਦ ਸਭ ਤੋਂ ਸੀਨੀਅਰ ਲੀਡਰ ਹਨ।