ਸਵੱਛਤਾ ਹੀ ਸੇਵਾ ਮੁਹਿੰਮ ਤਹਿਤ , ਇੱਕ ਰੁੱਖ ਮਾਂ ਦੇ ਨਾਮ ਲਗਾਇਆ ਗਿਆ।

ਸਵੱਛਤਾ ਹੀ ਸੇਵਾ ਮੁਹਿੰਮ ਤਹਿਤ , ਇੱਕ ਰੁੱਖ ਮਾਂ ਦੇ ਨਾਮ ਲਗਾਇਆ ਗਿਆ।

ਚੋਹਲਾ ਸਾਹਿਬ 24 ਸਤੰਬਰ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਸਿਵਲ ਸਰਜਨ ਤਰਨ ਤਾਰਨ ਡਾਕਟਰ ਗੁਰਪ੍ਰੀਤ ਸਿੰਘ ਰਾਏ ਅਤੇ ਜਿਲ੍ਹਾ ਟੀਕਾਕਰਨ ਅਫਸਰ ਕਮ ਨੋਡਲ ਅਫਸਰ ਸਵੱਛਤਾ ਹੀ ਸੇਵਾ ਹੈ 2024 ਡਾਕਟਰ ਵਰਿੰਦਰਪਾਲ ਕੌਰ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਡਾਕਟਰ ਕਰਨਵੀਰ ਸਿੰਘ ਵੱਲੋਂ ਸੀ ਐਚ ਸੀ ਸਰਹਾਲੀ ਕਲਾਂ ਵਿਖੇ ਸਵੱਛਤਾ ਹੀ ਸੇਵਾ ਮੁਹਿੰਮ ਤਹਿਤ ਇੱਕ ਰੁੱਖ ਮਾਂ ਦੇ ਨਾਮ ਲਗਾਇਆ ਗਿਆ ਹੈ।ਇਸ ਸਮੇਂ ਡਾਕਟਰ ਕਰਨਵੀਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦਰਖਤ ਮਨੁੱਖਾ ਜੀਵਨ ਲਈ ਲਾਹੇਵੰਦ ਹਨ ਕਿਉਂਕਿ ਦਰਖਤ ਸਾਡੇ ਜੀਵਨ ਨੂੰ ਬਚਾਉਂਦੇ ਹਨ ਅਤੇ ਨਿਰੋਗ ਸਿਹਤ ਪ੍ਰਦਾਨ ਕਰਦੇ ਹਨ।ਉਹਨਾਂ ਦੱਸਿਆ ਕਿ ਹਰ ਇੰਨਸਾਨ ਨੂੰ ਆਪਣੀ ਜਿੰਦਗੀ ਵਿੱਚ ਇੱਕ ਬੂਟਾ ਜਰੂਰ ਲਗਾਉਣਾ ਚਾਹੀਦਾ ਹੈ ਅਤੇ ਵੱਡੇ ਹੋਣ ਤੱਕ ਇਸਦਾ ਪਾਲਣ ਪੋਸ਼ਣ ਕਰਨਾ ਚਾਹੀਦਾ ਹੈ।ਉਹਨਾਂ ਦੱਸਿਆ ਕਿ ਦਰਖਤ ਹੜ੍ਹਾਂ ਨੂੰ ਰੋਕਦੇ ਹਨ ਅਤੇ ਮੀਂਹ ਲਿਆਉਣ ਵਿੱਚ ਸਹਾਇਤਾ ਕਰਦੇ ਹਨ।ਇਸ ਸਮੇਂ ਬਲਰਾਜ ਸਿੰਘ ਬੀ ਈ ਈ ਨੇ ਦੱਸਿਆ ਕਿ ਅੱਜ ਸੀ ਐਚ ਸੀ ਸਰਹਾਲੀ ਵਿਖੇ ਇੱਕ ਰੁੱਖ ਮਾਂ ਦੇ ਨਾਮ ਲਗਾਇਆ ਗਿਆ ਹੈ ਅਤੇ ਇਸਨੂੰ ਪਾਲਣ ਦੀ ਜਿੰਮੇਵਾਰੀ ਵੀ ਚੁੱਕੀ ਗਈ ਹੈ।ਉਹਨਾ ਦੱਸਿਆ ਕਿ ਦਰਖਤ ਸਾਨੂੰ ਮਾਂ ਬਾਪ ਵਾਂਗ ਪਿਆਰੇ ਹਨ।ਇਸ ਸਮੇਂ ਡਾਕਟਰ ਕੰਵਰਪੁਨੀਤ ਸਿੰਘ,ਜਸਵਿੰਦਰ ਸਿੰਘ ਅਪਥਾਲਮਿਕ ਅਫਸਰ,ਸੀਨੀਅਰ ਸਹਾਇਕ ਨਰਿੰਦਰ ਸਿੰਘ,ਮਨਦੀਪ ਸਿੰਘ,ਸਤਨਾਮ ਸਿੰਘ,ਕਰਨਦੀਪ ਸਿੰਘ,ਜਸਪਿੰਦਰ ਸਿੰਘ,ਜਸਬੀਰ ਸਿੰਘ ਲੱਡੂ,ਜਸਕੀਰਤ ਸਿੰਘ,ਮਹਿੰਦਰ ਸਿੰਘ,ਬਲਜੀਤ ਸਿੰਘ,ਗੁਰਪ੍ਰੀਤ ਕੌਰ,ਅਰਸ਼ਮੀਤ ਕੌਰ,ਪ੍ਰਭਜੋਤ ਕੌਰ,ਸਰਬਜੀਤ ਕੌਰ ਆਦਿ ਹਾਜਰ ਸਨ।