
ਕਿਤਾਬਾਂ---------ਅਮਰੀਕ ਸੈਦੋਕੇ
Mon 15 Apr, 2019 0
ਆਦਤ ਪਾ ਲਉ ਬੱਚਿਉ, ਤੁਸੀ ਕਿਤਾਬਾਂ ਪੜ੍ਹਨ ਦੀ,
ਖ਼ਤਮ ਕਰ ਦਿਉ ਸੋਚ, ਤੁਸੀ ਆਪਸ ਵਿਚ ਲੜਨ ਦੀ।
ਇਹ ਕਿਤਾਬਾਂ ਸਾਨੂੰ ਜੀਵਨ ਜਾਚ ਸਿਖਾਉਂਦੀਆਂ ਨੇ,
ਭੁੱਲੇ ਭਟਕੇ ਲੋਕਾਂ ਨੂੰ ਸਿੱਧੇ ਰਾਹ ਪਾਉਂਦੀਆਂ ਨੇ,
ਤੁਸੀ ਵੀ ਸਿਖਿਆ ਲਉ ਉੱਨਤੀ ਦੀ ਪੌੜੀ ਚੜ੍ਹਨ ਦੀ,
ਆਦਤ ਪਾ ਲਉ...।
ਭਗਤ ਸਰਾਭੇ, ਊਧਮ ਸੁੱਤੀ ਕੌਮ ਜਗਾਈ ਸੀ,
ਦੇਸ਼ ਆਜ਼ਾਦ ਕਰਵਾਉਣ ਲਈ ਲੜੀ ਲੜਾਈ ਸੀ,
ਉਨ੍ਹਾਂ ਦੇ ਜੀਵਨ ਨੂੰ ਪੜ੍ਹ ਲਉ ਲੋੜ ਨਹੀਂ ਡਰਨ ਦੀ,
ਆਦਤ ਪਾ ਲਉ...।
ਪੜ੍ਹੋ ਪਿਤਾ ਦਸਮੇਸ਼ ਨੂੰ ਜੋ ਨਾ ਕਦੇ ਹਾਰਿਆ ਸੀ,
ਜਿਨ੍ਹਾਂ ਕੌਮ ਦੀ ਖ਼ਾਤਰ ਸੱਭ ਸਰਬੰਸ ਵਾਰਿਆ ਸੀ,
ਲੋੜ ਹੈ ਬਾਣੀ ਗੁਰੂ ਗ੍ਰੰਥ ਦੀ ਚੇਤੇ ਕਰਨ ਦੀ,
ਆਦਤ ਪਾ ਲਉ...।
ਪੜ੍ਹੋ ਕਿਤਾਬਾਂ ਜੀਵਨ ਵਿਚ ਸੁੱਖ ਹੀ ਸੁੱਖ ਪਾਉਗੇ,
ਸੈਦੋਂ ਦੇ ਅਮਰੀਕ ਵਾਂਗ ਲੇਖਕ ਵੀ ਬਣ ਜਾਉਗੇ,
ਸਿਖ ਜਾਉਗੇ ਤਰਕੀਬ ਦੂਜਿਆਂ ਦੇ ਦੁੱਖ ਹਰਨ ਦੀ,
ਆਦਤ ਪਾ ਲਉ...।
-ਅਮਰੀਕ ਸੈਦੋਕੇ, ਸੰਪਰਕ : 97795-27418
Comments (0)
Facebook Comments (0)