ਅਤੀਤ--ਸ਼ਮਿੰਦਰ ਕੌਰ ਰੰਧਾਵਾ
Fri 12 Jun, 2020 0ਅਤੀਤ--ਸ਼ਮਿੰਦਰ ਕੌਰ ਰੰਧਾਵਾ
ਮੰਦਭਾਗਾ ਹੈ,ਬਦਕਿਸਮਤੀ ਹੈ,
ਅਤੀਤ ਨੂੰ ਭੁੱਲ ਜਾਣਾ।
ਮਨੱਖ ਉੱਡਦਾ ਹੈ,
ਅੰਬਰੀ ਛੂੰਹਣਾ ਚਾਹੁੰਦਾ ਹੈ,
ਹੰਕਾਰ ਦੇ ਘੋੜੇ ਦੜ੍ਹਾਉਂਦਾ ਹੋਇਆ
ਮੰਜ਼ਿਲ ਭਾਲਦਾ ਹੈ,
ਪਰ ਔਕਾਤ ਭੁੱਲ ਜਾਂਦਾ ਹੈ।
ਆਖਿਰ ਕਿੰਨਾਂ ਕੁ ਚਿਰ
ਬਿਨ੍ਹਾਂ ਕਿਸੇ ਵਜੂਦ ਤੋਂ ਉੱਡਿਆ ਜਾ ਸਕਦਾ ਹੈ।
ਫਿਰ ਅੱਕਦਾ ਹੈ,
ਥੱਕਦਾ ਹੈ,
ਟੁੱਟਦਾ ਹੈ,
ਪਰ ਅੱਗੇ ਲੰਘਣ ਦੀ ਲਾਲਸਾ
ਹਸ਼ਰ ਬਣ ਜਾਂਦੀ ਹੈ।
ਜੇਕਰ ਮਨੁੱਖ ਪੈਰ ਜ਼ਮੀਨ ਤੇ ਰੱਖੇ
ਅਤੇ ਸੋਚ ਆਸਮਾਨ ਦੀ ਰੱਖੇ
ਤਾਂ ਉਡਾਰੀ ਅੰਬਰ ਛੂੰਹਦੀ ਹੋਈ
ਮੰਜ਼ਿਲ ਤੱਕ ਪਹੁੰਚ ਸਕਦੀ ਹੈ।
ਸ਼ਮਿੰਦਰ ਕੌਰ ਰੰਧਾਵਾ
ਦਫਤਰ ਬਲਾਕ ਸਿੱਖਿਆ ਅਫਸਰ (ਐ.)
ਚੋਹਲਾ ਸਾਹਿਬ ਜ਼ਿਲ੍ਹਾ ਤਰਨ ਤਾਰਨ।
ਮੋ: 97816-93300
Comments (0)
Facebook Comments (0)