43 ਮਰੀਜ਼ ਚਿੱਟੇ ਮੋਤੀਏ ਦਾ ਮੁਫ਼ਤ ਅਪ੍ਰੇਸ਼ਨ ਕਰਵਾਉਣ ਮਗਰੋਂ ਘਰ ਪਰਤੇ।
Tue 3 Mar, 2020 0ਰਾਕੇਸ਼ ਬਾਵਾ/ਪਰਮਿੰਦਰ ਚੋਹਲਾ
ਚੋਹਲਾ ਸਾਹਿਬ 3 ਮਾਰਚ 2020
ਅਵੇਕ ਐਜੂਕੇਸ਼ਨਲ ਫਾਊਡੇ਼ਸਨ ਵਲੋਂ ਬੀਤੇ ਦਿਨੀਂ ਲਗਾਏ ਗਏ ਅੱਖਾਂ ਦੇ ਚੈਕਅੱਪ ਕੈੰਂਪ ਦੋਰਾਨ ਸੈਕੜੇ ਮਰੀਜ਼ਾਂ ਦਾ ਮੁਫ਼ਤ ਚੈੱਕਅੱਪ ਕੀਤਾ ਅਤੇ ਇਹਨਾਂ ਮਰੀਜ਼ਾਂ ਵਿਚੋਂ 43 ਚਿੱਟੇ ਮੋਤੀਏ ਦੇ ਮਰੀਜ਼ਾਂ ਦੇ ਮੁਫ਼ਤ ਆਪ੍ਰੇਸ਼ਨ ਸ਼ੰਕਰਾ ਆਈ ਹਸਪਤਾਲ ਤੋਂ ਕਰਨ ਉਪਰੰਤ ਮਰੀਜ਼ਾਂ ਨੂੰ ਆਵੇਸ਼ ਐਜੂਕੇਸ਼ਨ ਫਾਊਂਡੇਸ਼ਨ ਦੇ ਪ੍ਰਧਾਨ ਸ਼ਿਨਾਗ ਸਿੰਘ ਅਤੇ ਰਣਜੋਧ ਸਿੰਘ ਵਲੋਂ ਸ਼ੰਕਰਾ ਅੱਖਾਂ ਆਈ ਹਸਪਤਾਲ ਤੋਂ ਮਰੀਜਾਂ ਨੂੰ ਘਰ ਘਰ ਪਹੁੰਚਾਇਆ ਗਿਆ ।ਸੰਸਥਾ ਵੱਲੋਂ ਜਿੱਥੇ ਮਰੀਜਾਂ ਨੂੰ ਹਸਪਤਾਲ ਪਹੰੁਚਾਉਣ ਅਤੇ ਲੈਕੇ ਆਉਣ ਦਾ ਪ੍ਰਬੰਧ ਕੀਤਾ ਗਿਆ ਜਿੰਨਾਂ ਮਰੀਜਾਂ ਦਾ ਆਪ੍ਰੇਸ਼ਨ ਹੋਇਆਂ ਹੈ ਉਹਨਾਂ ਮਰੀਜ਼ਾਂ ਦਾ ਚੈਕਅਪ ਬਾਬਾ ਦਰਸ਼ਨ ਦਾਸ ਗੁਰਦੁਆਰਾ ਪਿੰਡ ਸੰਗਤਪੁਰ ਵਿਖੇ ਸ਼ਕਰਾ ਆਈ ਹਸਪਤਾਲ ਦੇ ਡਾਕਟਰਾਂ ਵਲੋਂ ਆਕੇ ਕੀਤਾ ਜਾਵੇਗਾ ।ਆਵੇਕ ਐਜੂਕੇਸ਼ਨ ਫਾਊਂਡੇਸ਼ਨ ਅਤੇ ਸਰਪੰਚ ਗੁਰਤੇਜ ਸਿੰਘ ਪਿੰਡ ਸਗੰਤਪੁਰ ਵੱਲੋਂ ਮਰੀਜ਼ਾ ਨੂੰ ਖੱਜਲ ਖੁਆਰ ਹੋਣ ਤੋਂ ਬਚਾਉਣ ਲਈ ਵਧੀਆ ਪ੍ਰਬੰਧ ਕੀਤਾ ਗਿਆ ਸੀ ।ਮੈਡਮ ਸਮਿੰਦਰ ਕੌਰ ਰੰਧਾਵਾ, ਅਨਮੋਲਪ੍ਰੀਤ ਸਿੰਘ ਰੰਧਾਵਾ ,ਗੁਰਪਾਲ ਸਿੰਘ ,ਅਵਤਾਰ ਸਿੰਘ ਆਦਿ ਹਾਜਰ ਸਨ।
Comments (0)
Facebook Comments (0)