ਉਠ ਕੇ ਸਵੇਰੇ ਚੰਨਾ ਚਾਹ ਮੈਂ ਬਣਾਵਾ ਵੇ....................
Fri 12 Oct, 2018 0
ਉਠ ਕੇ ਸਵੇਰੇ ਚੰਨਾ ਚਾਹ ਮੈਂ ਬਣਾਵਾ ਵੇ।
ਪੈਰੀਂ ਹੱਥ ਲਾਕੇ ਸੱਸ ਸਾਹੁਰੇ ਨੂੰ ਫੜਾਵਾਂ ਵੇ।
ਭੱਜ ਭੱਜ ਮੈਂ ਨਬੇੜਦੀ ਆਂ ਕੰਮ ਵੇ।
ਚੁਗ ਚੁਗ ਨਰਮੇ ਤੇਰੇ ਫਿੱਕਾ ਪੈ ਗਿਆ ਏ
ਸੋਨੇ ਜਿਹਾ ਰੰਗ ਵੇ ਚੁਗ ਚੁਗ--------
ਕਹਿੰਦਾ ਸੀ ਮੈਂ ਹਾੜ੍ਹੀ ਊੱਤੇ ਚੂੜੀਆਂ ਬਣਾ ਦੇਊਂਗਾ।
ਝਾਂਜਰਾਂ ਦਾ ਜੋੜਾ ਤੈਨੂੰ ਕੋਕਾ ਕਢਵਾ ਦੇਊਂਗਾ।
ਪੰਜ ਪਾਂਜੇ ਜੱਟਾ ਤੇਰੇ ਹੋਣੇ ਕਦੋਂ ਪੂਰੇ ਵੇ।
ਕਦੋ ਲੱਗਣਗੇ ਘਰ ਸਾਡੇ ਰੰਗ ਵੇ।
ਚੁਗ ਚੁਗ ਨਰਮੇ ਤੇਰੇ---------
ਹੁਸਨ ਦੀ ਮਲਕਾ ਸੀ ਪਰੀਆਂ ਦੀ ਰਾਣੀ ਵੇ।
ਤੇਰੇ ਘਰ ਰਹਿਕੇ ਚੰਨਾ ਬੜੀ ਖਾਕ ਛਾਣੀ ਵੇ।
ਤੇਰੇ ਛਮਲੇ ਤੇ ਕੈਂਠੇ ਮਾਹੀ ਮਿੱਟੀ ਵਿੱਚ ਰੁਲੇ।
ਬਾਹਾਂ ਮੇਰੀਆਂ ਚ ਛਣਕੇ ਨਾ ਵੰਗ ਵੇ।
ਚੁਗ ਚੁਗ ਨਰਮੇ ਤੇਰੇ-------
ਨਰਮੇ ਦੀ ਆਸ ਰੱਖ ਚਿੱਤ ਨੂੰ ਟਿਕਾਇਆ ਸੀ।
ਹੋਕੇ ਕਹਿਰਵਾਨ ਵੇ ਇੰਦਰ ਫਿਰ ਆਇਆ ਸੀ।
ਹੱਥ ਜੋੜ ਤਰਲੇ ਵੇ ਰੱਬ ਅੱਗੇ ਪਾਈਦੇ।
ਰਹਿਮਤਾਂ ਦੇ ਗੱਫੇ ਦਾਤਾ ਜੱਟਾਂ ਨੂੰ ਵੀ ਚਾਹੀਦੇ।
ਡਾਹਢੇ ਅੱਗੇ ਆ ਦੁਆ ਇਹੀ ਮੰਗ ਵੇ।
ਚੁਗ ਚੁਗ ਨਰਮੇ ਤੇਰੇ ਫਿੱਕਾ ਪੈ ਗਿਆ ਏ
ਸੋਨੇ ਜਿਹਾ ਰੰਗ ਵੇ ਚੁਗ ਚੁਗ------
ਪਵਨਪ੍ਰੀਤ ਕੌਰ
Comments (0)
Facebook Comments (0)